ਭੀਖੀ ਵਿਖੇ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਚੋਣ ਦਫਤਰ ਦਾ ਉਦਘਾਟਨ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨੇ ਕੀਤਾ

ਭੀਖੀ ਵਿਖੇ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਚੋਣ ਦਫਤਰ ਦਾ ਉਦਘਾਟਨ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨੇ ਕੀਤਾ

28-nov-1ਭੀਖੀ, 28 ਨਵੰਬਰ (ਵੇਦ ਤਾਇਲ) ਮਾਨਸਾ ਵਿਧਾਨ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਭੀਖੀ ਵਿਖੇ ਚੋਣ ਦਫਤਰ ਦਾ ਉਦਘਾਟਨ ਪਾਰਟੀ ਦੇ ਉੱਘੇ ਨੇਤਾ ਅਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨੇ ਕੀਤਾ।ਚੋਣ ਦਫ਼ਤਰ ਦੇ ਉਦਘਾਟਨੀ ਸਮਾਰੋਹ ਮੋਕੇ ਸੰਬੋਧਨ ਕਰਦਿਆਂ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੂਬੇਵਿੱਚ ਨਵਾਂ ਇਤਹਾਸ ਸਿਰਜੇਗੀ।ਉਨ੍ਹਾਂ ਕਿਹਾ ਹੁਣ ਤੱਕ ਰਿਵਾਇਤੀ ਰਾਜਨੀਤਿਕ ਪਾਰਟੀਆਂ ਨੇ ਸੂਬੇ ਦੇ ਲੋਕਾਂ ਦੀ ਰੱਜਕੇ ਲੁੱਟ ਕੀਤੀ ਹੈ।ਜਨਤਾ ਦੀ ਕਿਧਰੇ ਕੋਈ ਫਰਿਆਦ ਨਹੀਂ।ਸੂਬੇਵਿੱਚ ਭ੍ਰਿਸਟਾਚਾਰ ਹਰ ਹੱਦਾਂ ਬੰਨੇ ਟੱਪ ਗਿਆ ਹੈ।ਸੂਬੇ ਦੀ ਕਿਸਾਨੀ ਨੂੰ ਹੁਕਮਰਾਨਾਂ ਨੇ ਤਬਾਹ ਕਰ ਕੇ ਰੱਖ ਦਿੱਤਾ ਹੈ।ਬੇਰੁਜਗਾਰਾਂ ਨੂੰ ਰੁਜਗਾਰ ਦੇਣ ਦੀ ਬਜਾਇ ਸਰਕਾਰ ਉਨ੍ਹਾਂ ਤੇ ਲਾਠੀਆਂ ਵਰ੍ਹਾ ਰਹੀ ਹੈ।ਨੌਜਵਾਨ ਨਿਰਾਸ਼ਾ ਦੇ ਆਲਮਵਿੱਚ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਹਾਜਰ ਇਕੱਠ ਦਸਦਾ ਹੈ ਕਿ ਲੋਕ ਹੁਣ ਬਦਲਾਅ ਭਾਲਦੇ ਹਨ ਤੇ ਉਹ ਹੁਣ ਕਾਂਗਰਸੀਆਂ,ਅਕਾਲੀਆਂ ਬਾਜਪਾ ਨੂੰ ਮੁੰਹ ਨਹੀਂ ਲਾਉਣਗੇ।ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਹੁਕਮਰਾਨਾਂ ਤੋਂ ਨਿਜ਼ਾਤ ਪਾਉਣ ਲਈ ਕਾਹਲੇ ਹਨ।ਉਨ੍ਹਾਂ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਵਿੱਚ ਉਹ ਆਮ ਆਦਮੀ ਪਾਰਟੀ ਦਾ ਖੁੱਲਕੇ ਸਮਰਥਨ ਕਰਨ।ਇਸ ਮੌਕੇ ਆਪ ਦੇ ਜੋਨਲ ਇੰਚਾਰਜ ਡਾ. ਵਿਜੈ ਕੁਮਾਰ ਸਿੰਗਲਾ,ਕਰਮਜੀਤ ਕੌਰ ਚਾਹਿਲ ਇੰਚਾਰਜ ਮਹਿਲਾ ਵਿੰਗ,ਪਰਮਿੰਦਰ ਕੌਰ ਸਮਾਘ,ਹਰਪ੍ਰੀਤ ਸਿੰਘ ਜਟਾਣਾ ਤੇ ਗੁਰਦੀਪ ਸਿੰਘ ਗੈਟੀ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਅਵਤਾਰ ਸਿੰਘ ਸਿੱਧੂ ਕੰਪੇਨ ਮੈਨੇਜਰ,ਸੰਦੀਪ ਸਿੰਘ ਗੁੜਥੜੀ,ਬੂਟਾ ਸਿੰਘ ਜੱਸੜਵਾਲ,ਗੁਰਮੇਲ ਸਿੰਘ ਫ਼ੌਜੀ ਭੁਪਾਲ, ਨਾਜ਼ਰ ਸਿੰਘ ਪ੍ਰਧਾਨ ਭੀਖੀ, ਸਿਕੰਦਰ ਸਿੰਘ ਭੀਖੀ, ਮਨਜਿੰਦਰ ਸਿੰਘ, ਡਾ.ਭਰਭੂਰ ਸਿੰਘ, ਰਾਜ ਕੁਮਾਰ ਟਾਇਰਾਂ ਵਾਲੇ ਵੀ ਹਾਜ਼ਰ ਸਨ।ਮੰਚ ਸੰਚਾਲਨ ਮਾ. ਵਰਿੰਦਰ ਸੋਨੀ ਨੇ ਨਿਭਾਇਆ।

Share Button

Leave a Reply

Your email address will not be published. Required fields are marked *

%d bloggers like this: