31 ਵੇਂ ਵਾਤਾਵਰਣ ਮੇਲੇ ਲਈ ਹੋਈ ਮੀਟਿੰਗ ਮੇਲਾ 10 ਤੇ 11 ਦਿਸੰਬਰ ਨੂੰ

31 ਵੇਂ ਵਾਤਾਵਰਣ ਮੇਲੇ ਲਈ ਹੋਈ ਮੀਟਿੰਗ ਮੇਲਾ 10 ਤੇ 11 ਦਿਸੰਬਰ ਨੂੰ
ਵਾਤਾਵਰਣ ਦੀ ਸ਼ੁੱਧਤਾ ਲਈ ਨੋਜੁਆਨ ਪੀੜੀ ਅੱਗੇ ਆਏ-ਡਾ. ਜਵਾਹਰ ਧੀਰ

photo-200-world-enviromentਫਗਵਾੜਾ 28 ਨਵੰਬਰ (ਅਸ਼ੋਕ ਸ਼ਰਮਾ) ਵਾਤਾਵਰਣ ਸੰਭਾਲ ਲਈ ਕੰਮ ਕਰ ਰਹੀ ਪ੍ਰਸਿੱਧ ਸੰਸਥਾ ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ‘ਤੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਅਗਲੇ ਮਹੀਨੇ 9,10 ਅਤੇ 11 ਦਿਸੰਬਰ ਨੂੰ ਗੁਰੂ ਹਰਗੋਬਿੰਦ ਨਗਰ ਵਿਖੇ ਹੋਣ ਵਾਲੇ 31 ਵੇਂ ਸਾਲਾਨਾ ਵਾਤਾਵਰਣ ਮੇਲੇ ਬਾਰੇ ੁਿਵਚਾਰ ਬਟਾਂਦਰਾ ਕੀਤਾ ਗਿਆ।ਇਸ ਮੌਕੇ ‘ਤੇ ਨਾਮਚੀਨ ਡਾ. ਜਵਾਹਰ ਧੀਰ ਨੇ ਮੁੱਖ ਵਕਤਾ ਵਜੋਂ ਬੋਲਦੇ ਹੋਏ ਕਿਹਾ ਕਿ ਲਗਾਤਾਰ ਗੰਦਾ ਹੁੰਦਾ ਜਾ ਰਿਹਾ ਵਾਤਾਵਰਣ ਸਾਡੇ ਭਵਿੱਖ ਲਈ ਇੱਕ ਵੱਡਾ ਖਤਰਾ ਹੈ।ਵਾਤਾਵਰਣ ਦੀ ਰੱਖਿਆ ਲਈ ਨਵੀਂ ਪੀੜੀ ਨੂੰ ਵਿਸ਼ੇਸ਼ ਯੋਗਦਾਨ ਦੇਣਾ ਪਵੇਗਾ।ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਅਤੇ ਮੁੱਖ ਸਹਿਯੋਗੀ ਰਮਨ ਨਾਰੰਗ ਐਡਵੋਕੇਟ ਨੇ ਦੱਸਿਆ ਕਿ 9 ਦਿਸੰਬਰ ਨੂੰ ਸਵੇਰੇ 10 ਵਜੇ ਇੱਕ ਵਾਤਾਵਰਣ ਰੈਲੀ ਕੱਢੀ ਜਾਵੇਗੀ।ਫਗਵਾੜਾ ਸਿਟੀ ਜੇਸੀਜ਼ ਵੱਲੋਂ ਕੱਢੀ ਜਾਣ ਵਾਲੀ ਰੈਲੀ ਵਿੱਚ ਸ਼ਹਿਰ ਭਰ ਦੇ ਸਕੂਲਾਂ ਦੇ ਬੱਚੇ ਸ਼ਹਿਰ ਦੇ ਵਾਤਾਵਰਣ ਦੀ ਰੱਖਿਆ ਕਰਣ ਦਾ ਸੰਦੇਸ਼ ਦੇਣਗੇ।10 ਦਿਸੰਬਰ ਨੂੰ ਮੇਲੇ ਦੀ ਸ਼ੁਰੂਆਤ ਆਰੀਆ ਸਮਾਜ ਵੱਲੋਂ ਹਵਨ ਯੱਗ ਕਰਨ ਨਾਲ ਹੋਵੇਗੀ।ਇਸ ਦਿਨ ਸਾਇੰਸ ਮੇਲਾ ਪੇਂਟਿੰਗ ਪ੍ਰਤਿਯੋਗਿਤਾ, ਪੋਲਿਉਸ਼ਨ ਚੈੱਕਅੱਪ ਕੈਂਪ, ਵਾਤਾਵਰਣ ਨਾਲ ਸਬੰਧਤ ਕਿਤਾਬਾਂ ਦਾ ਸਟਾਲ, ਫੈਂਸੀ ਡ੍ਰੈਸ ਪ੍ਰਤਿਯਗਿਤਾ, ਲੋਕ ਗੀਤ ਡਾਂਸ, ਪਤੰਗ ਉਡਾਉਣ ਦਾ ਮੁਕਾਬਲਾ ਅਤੇ ਸਾਬ ਡੀ.ਜੇ. ਵੱਲੋਂ ਪੋ੍ਰਗਰਾਮ ਪੇਸ਼ ਕੀਤਾ ਜਾਵੇਗਾ।10 ਦਿਸੰਬਰ ਐਤਵਾਰ ਨੂੰ ਸਵੇਰੇ ਖੂਨ ਦਾਨ ਕੈਂਪ, ਸਾਂਇਸ ਕੁਇਜ਼, ਪੋਲਿਉਸ਼ਨ ਚੈੱਕਅੱਪ, ਸਾਂਇਸ ਮੇਲਾ, ਫੁੱਲਾਂ ਦੀ ਸਜਾਵਟ, ਭਾਰਤ ਕੋ ਜਾਨੋ, ਹੈਲਦੀ ਬੇਬੀ ਮੁਕਾਬਲਾ ਅਤੇ ਬੱਾਡੀ ਬਿਲਡਿੰਗ ਮੁਕਾਬਲੇ ਹੋਣਗੇ।ਅੱਜ ਦੀ ਮੀਟਿੰਗ ਵਿੱਚ ਟੀ.ਡੀ.ਚਾਵਲਾ, ਤਾਰਾ ਚੰਦ ਚੁੰਬਰ, ਆਰ.ਕੇ.ਭਾਟੀਆ, ਨਰੇਸ਼ ਕੋਹਲੀ, ਨੀਟਾ, ਰਜਿੰਦਰ ਸਾਹਨੀ, ਹਰਦੀਪ ਸਿੰਘ ਭੰਵਰਾ, ਕਪਿਸ ਚੋਪੜਾ, ਪ੍ਰਿਤਪਾਲ ਕੋਰ ਆਦਿ ਹਾਜ਼ਰ ਸਨ। ਸੰਸਥਾ ਦੇ ਪ੍ਰਧਾਨ ਕੇ.ਕੇ.ਸਰਦਾਨਾ ਨੇ ਮੇਲੇ ਦੀ ਕਾਮਯਾਬੀ ਲਈ ਸਮੁੱਚੇ ਸ਼ਹਿਰ ਨੂੰ ਅਪੀਲ ਕੀਤੀ ਹੈ।

Share Button

Leave a Reply

Your email address will not be published. Required fields are marked *

%d bloggers like this: