ਰਾਜ ਪੱਧਰੀ ਸਮਾਰੋਹ ਦੌਰਾਨ ਸਰਬਪੱਖੀ ਵਿਕਾਸ ਕਰਨ ਵਾਲੀ ਗੁਰੂਸਰ ਮਹਿਰਾਜ ਦੀ ਪੰਚਾਇਤ ਦਾ ਕੀਤਾ ਸਨਮਾਨ

ਰਾਜ ਪੱਧਰੀ ਸਮਾਰੋਹ ਦੌਰਾਨ ਸਰਬਪੱਖੀ ਵਿਕਾਸ ਕਰਨ ਵਾਲੀ ਗੁਰੂਸਰ ਮਹਿਰਾਜ ਦੀ ਪੰਚਾਇਤ ਦਾ ਕੀਤਾ ਸਨਮਾਨ

gurusar-mehraj-25-novਬਠਿੰਡਾ 26 ਨਵੰਬਰ(ਜਸਵੰਤ ਦਰਦ ਪ੍ਰੀਤ) ਪੰਜਾਬ ਸਰਕਾਰ ਵੱਲੋਂ ਸਵੱਛ ਭਾਰਤ ਅਭਿਆਨ ਅਤੇ ਪਿੰਡਾ ਦੇ ਸਰਬਪੱਖੀ ਵਿਕਾਸ ਲਈ ਸ਼ਲਾਘਾਯੋਗ ਕੰਮ ਕਰਨ ਵਾਲੀਆ ਗ੍ਰਾਮ ਪੰਚਾਇਤਾਂ ਦੇ ਰਾਜ ਪੱਧਰੀ ਸਨਮਾਨ ਸਮਾਰੋਹ ਦੌਰਾਨ ਪਹਿਲੇ ਸਥਾਨ ਦੇ ਆਉਣ ਵਾਲੀ ਗਾ੍ਰਮ ਪੰਚਾਇਤ ਗੁਰੂਸਰ ਮਹਿਰਾਜ ਦੀ ਪੰਚਾਇਤ ਨੂੰ ਪੇਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਨਮਾਨ ਪੱਤਰ ਤੇ ਪੰਜ ਲੱਖ ਦੀ ਗ੍ਰਾਂਟ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ।  ਵਰਣਨਯੋਗ ਹੈ ਕਿ ਇਹ ਨਿਰੋਲ ਦਲਿਤ ਪੰਚਾਇਤ ਵੱਲੋਂ ਨਿਵੇਕਲੇ ਕੰਮਾਂ ਕਰਕੇ ਆਪਣੀ ਵੱਖਰੀ ਪਹਿਚਾਣ ਬਨਾਈ ਹੋਈ ਹੈ ਤੇ ਪਿੰਡ ਨੂੰ ਸਾਫ ਸੁਥਰਾ ਰੱਖਣ ਵਿੱਚ ਮੋਹਰੀ ਹੈ । ਪਰਮਜੀਤ ਕੋਰ ਸਰਪੰਚ ਨੇ ਦੱਸਿਆ ਕਿ ਪੰਚਾਇਤ ਨੇ ਪਹਿਲ ਕਦਮੀਂ ਕਰਦਿਆਂ ਸਾਰੇ ਪਿੰਡ ਵਾਸੀਆਂ ਦੇ ਸਿਹਤ ਬੀਮੇ ਆਪਣੇ ਖਰਚੇ ਤੇ ਕੀਤੇ ਹਨ ਤੇ ਸੁਰੱਖਿਆ ਲਈ ਸੀ ਸੀ ਟੀ ਵੀ ਕੈਮਰੇ , ਮਗਨਰੇਗਾ ਪਾਰਕ , ਗਲੀਆਂ ਵਿੱਚ ਇੰਟਰਲੋਕਿੰਗ ਟਾਇਲਾ ਦੇ ਫਰਸ਼ , ਸਕੂਲ ਦਾ ਨਵੀਨੀਕਰਨ , ਵਾਰਡ ਤੇ ਗਲੀਆਂ ਨੂੰ ਦਰਸਾਉਂਦੇ ਸਾਇਨ ਬੋਰਡ ਅਤੇ ਗਲੀਆਂ ਤੇ ਸਾਂਝੀਆਂ ਥਾਂਵਾਂ ਤੇ ਲੱਗੇ ਪੌਦੇ ਵੀ ਆਪਣੀ ਮਹਿਕ ਖਿਲਾਰ ਰਹੇ ਹਨ ।

        ਪੰਚਾਇਤ ਨੇ ਵੱਖ ਵੱਖ ਕਮੇਟੀਆਂ ਦਾ ਗਠਨ ਕਰਨ ਤੋ ਇਲਾਵਾ ਗ੍ਰਾਮ ਸਭਾ ਦੇ ਆਮ ਇਜਲਾਸਾਂ ਵਿੱਚ ਪਿੰਡ ਵਾਸੀ ਵੱਡੀ ਪੱਧਰ ਤੇ ਸ਼ਮੂਲੀਅਤ ਕਰਦੇ ਹਨ ਤੇ ਯੋਜਨਾਵਾਂ ਬਨਾਉਂਦੇ ਹਨ । ਪੰਚਾਇਤ ਨੇ ਵਿਆਹ ਸਾਹੇ ਦਾ ਰਿਕਾਰਡ ਰਜਿਸਟਰ ਵਿੱਚ ਦਰਜ ਕੀਤਾ ਜਾਂਦਾ ਹੈ ਤੇ ਪਿੰਡ ਵਿੱਚ ਆਉਣਾ ਵਾਲਾ ਹਰ ਅਧਿਕਾਰੀ ਤੇ ਨੇਤਾ ਵਿਜ਼ਟਰ ਬੁੱਕ ਵਿੱਚ ਆਪਣੇ ਕਥਨ ਦਰਜ ਕਰਦੇ ਹਨ । ਇਸ ਮੌਕੇ ਪੰਚ ਕੁਲਵਿੰਦਰ ਸਿੰਘ, ਜਸਪਾਲ ਕੌਰ , ਗੁਰਦੀਪ ਸਿੰਘ , ਸੁਰਿੰਦਰ ਸਿੰਘ , ਬੂਟਾ ਸਿੰਘ , ਗੁਰਕੀਰਤਨ ਸਿੰਘ, ਗੁਲਾਬ ਕੌਰ , ਅਤੇ ਪਰਮਜੀਤ ਭੁੱਲਰ ਵੀ ਡੀ ੳ ਹਾਜਰ ਸਨ ।

Share Button

Leave a Reply

Your email address will not be published. Required fields are marked *

%d bloggers like this: