ਈ-ਬੈਕਿੰਗ ਅਤੇ ਈ-ਕਾਰਮਸ ਨਤੀਜੇ ‘ਚ ਡੀ.ਈ.ਵੀ. ਕਾਲਜ ਦੇ ਵਿਦਿਆਰਥੀਆਂ ਦੀਆਂ ਅਹਿਮ ਪ੍ਰਾਪਤੀਆਂ

ਈ-ਬੈਕਿੰਗ ਅਤੇ ਈ-ਕਾਰਮਸ ਨਤੀਜੇ ‘ਚ ਡੀ.ਈ.ਵੀ. ਕਾਲਜ ਦੇ ਵਿਦਿਆਰਥੀਆਂ ਦੀਆਂ ਅਹਿਮ ਪ੍ਰਾਪਤੀਆਂ

25malout02ਮਲੋਟ, 25 ਨਵੰਬਰ (ਆਰਤੀ ਕਮਲ) : ਸਥਾਨਕ ਡੀ.ਏ.ਵੀ. ਕਾਲਜ ਦੇ ਪ੍ਰਿੰਸੀਪਲ ਸ਼ੁਭਾਸ਼ ਚਾਵਲਾ ਦੀ ਦੇਖ ਰੇਖ ਵਿਚ ਅਰਥਸ਼ਾਸ਼ਤਰ ਅਤੇ ਕਾਮਰਸ ਵਿਭਾਰ ਦੁਆਰਾ ਯੂ.ਜੀ.ਸੀ. ਵੱਲੋਂ ਦਿੱਤੇ ਗਏ ਦੋ ਕੋਰਸ ਕਿੱਤਾ ਮੁੱਖੀ ਕੋਰਸ ਈ-ਬੈਕਿੰਗ ਅਤੇ ਈ-ਕਾਰਮਸ ਬੜੀ ਸਫ਼ਲਤਾਪੂਰਵਕ ਚੱਲ ਰਹੇ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ ਵੱਲੋਂ ਐਲਾਨੇ ਸਰਟੀਫਿਕੇਟ ਕੋਰਸ ਈ-ਬੈਕਿੰਗ ਅਤੇ ਈ-ਕਾਰਮਸ ਨਤੀਜੇ ‘ਚ ਇਸ ਕਾਲਜ ਦੇ ਵਿਦਿਆਰਥੀਆਂ ਨੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਾਲ ਦਾ ਨਤੀਜਾ 87 ਫੀਸਦੀ ਰਿਹਾ। ਜਿਸ ਵਿਚੋਂ 70 ਫੀਸਦੀ ਵਿਦਿਆਰਥੀਆਂ ਨੇ ਪਹਿਲੇ ਦਰਜੇ ਅਤੇ 27 ਫੀਸਦੀ ਵਿਦਿਆਰਥੀਆਂ ਨੇ ਦੂਜੇ ਦਰਜੇ ਵਿਚ ਇਸ ਕੋਰਸ ਨੂੰ ਪਾਸ ਕੀਤਾ। ਈ-ਬੈਕਿੰਗ ਵਿਚ ਪਹਿਲਾ ਸਥਾਨ ਜੋਨੀ ਮਿੱਤਲ, ਦੂਜਾ ਸਥਾਨ ਸ਼ੋਭਿਤ ਸ਼ਰਮਾ ਅਤੇ ਤੀਜਾ ਸਥਾਨ ਦਿਪਾਨਸ਼ੂ ਨੇ ਹਾਸਿਲ ਕੀਤਾ। ਈ-ਕਾਮਰਸ ‘ਚ ਪਹਿਲਾ ਸਥਾਨ ਨੇਹਾ ਸੇਤੀਆ, ਦੂਜਾ ਸਥਾਨ ਅਰਨਦੀਪ ਕੌਰ ਤੇ ਤੀਜਾ ਸਥਾਨ ਅੰਕਾਕਸ਼ਾ ਸੇਤੀਆ ਨੇ ਕੀਤਾ। ਇਸ ਸਫ਼ਲਤਾ ਦੇ ਮੌਕੇ ਪ੍ਰਿੰਸੀਪਲ ਸ਼ੁਭਾਸ ਚਾਵਲਾ ਅਤੇ ਅਰਥਸ਼ਾਸ਼ਤਰ ਦੇ ਮੁੱਖੀ ਡਾ: ਆਰ.ਕੇ.ਉੱਪਲ ਨੇ ਅਰਥਸ਼ਾਸ਼ਤਰ ਵਿਭਾਗ ਦੇ ਅਧਿਆਪਕਾ ਅਤੇ ਕਾਮਰਸ ਵਿਭਾਗ ਦੇ ਅਧਿਆਪਕਾ ਨੂੰ ਅਤੇ ਬੱਚਿਆਾਂ ਨੂੰ ਵਧਾਈ ਦਿੱਤੀ ਅਤੇ ਹੋਰ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ।

Share Button

Leave a Reply

Your email address will not be published. Required fields are marked *

%d bloggers like this: