ਛਾਜਲੀ ਦੇ ਹੋਣ ਹਾਰ ਖਿਡਾਰੀ ਗੋਬਿੰਦ ਸਿੰਘ ਕਾਹਲ ਦਾ ਵਿਸ਼ੇਸ ਸਨਮਾਨ

ਛਾਜਲੀ ਦੇ ਹੋਣ ਹਾਰ ਖਿਡਾਰੀ ਗੋਬਿੰਦ ਸਿੰਘ ਕਾਹਲ ਦਾ ਵਿਸ਼ੇਸ ਸਨਮਾਨ
ਗੋਬਿੰਦ ਕਾਹਲ ਮੀਡੀਆ ਰਾਂਹੀ ਦਿੱਤਾ ਸੁਨੇਹਾ ਕੀ ਅੱਜ ਦੀ ਨੌਜਵਾਨ ਪੀੜੀ ਰਹੇ ਨਸ਼ੇ ਤੋ ਰਹਿਤ

2016-05-17 12.31.38
ਸੰਗਰੂਰ/ਛਾਜਲੀ 17 ਮਈ (ਕੁਲਵੰਤ ਛਾਜਲੀ) ਭਾਂਵੇ ਕੀ ਪੰਜਾਬ ਸਰਕਾਰ ਵੱਲੋ ਖਿਡਾਰੀਆ ਨੂੰ ਉੱਚੇ ਪੱਧਰ ਤੇ ਚੁੱਕਣ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਸਾਡੇ ਪਿੰਡਾ ਵਿੱਚ ਵੀ ਪੰਜਾਬ ਸਰਕਾਰ ਤੋ ਮਾਨਤਾ ਪ੍ਰਾਪਤ ਕਲੱਬ ਬਣਾਕੇ ਖੇਡ ਮੇਲੇ ਕਰਵਾਕੇ ਖਿਡਾਰੀਆ ਨੂੰ ਤਿਆਰ ਕਰਕੇ ਉੱਚੇ ਤੇ ਖੇਡਣ ਭੇਜਿਆ ਜਾਦਾ ਹੈ।ਇਸ ਤਰਾਂ ਹੀ ਭਾਰਤ ਦੀ ਅੱਜ 1 ਨੰਬਰ ਬਣ ਚੁੱਕੀ ਖੇਡ ਕ੍ਰਿਕਟ ਟੂਰਨਾਮੈਂਟ ਨੇ ਪੰਜਾਬ ਵਿੱਚ ਵੀ ਨਾਮ ਬਣਾ ਲਿਆ ਹੈ। ਜਿਸਦਾ ਮਾਲਵਾ ਸਪੋਰਟਸ ਕਲੱਬ ਢਡਿਆਲਾ ਵੱਲੋ ਪਿੰਡ ਦੇ ਸਹਿਯੋਗ ਸਦਕਾ ਕ੍ਰਿਕਟ ਟੂਰਨਾਂਮੈਂਟ ਕਰਵਾਇਆ ਗਿਆ। ਜਿਸ ਵਿੱਚ ਦੂਰ ਦੁਰਾਡੇ ਦੀਆ ਵੱਖ ਵੱਖ ਟੀਮਾਂ ਨੇ ਹਿੱਸਾ ਲਿਆ।ਇਸ ਕ੍ਰਿਕਟ ਟੂਰਨਾਮੈਂਟ ਪਹਿਲੇ ਸਥਾਨ ਤੇ ਪਿੰਡ ਕੈਂਪਰ ਟੀਮ ਰਹੀ ਇਸ ਟੀਮ ਸਭ ਤੋ ਵੱਧ ਦੌੜਾ ਬਣਾਉਣ ਵਾਲੇ ਪਿੰਡ ਛਾਜਲੀ ਦਾ ਜੰਮਪਲ ਤੇ ਸਵ ਸ: ਭੂਰਾ ਸਿੰਘ ਕਾਹਲ ਅਤੇ ਮਾਤਾ ਕੁਲਦੀਪ ਕੌਰ ਦੀ ਕੁੱਖ ਭਾਗ ਲਾਉਣ ਵਾਲਾ ਉਨਾਂ ਪੁੱਤਰ ਗੋਬਿੰਦ ਸਿੰਘ ਕਾਹਲ ਦਾ ਅੱਜ ਮਾਲਵਾ ਸਪੋਰਟਸ ਕਲੱਬ ਵੱਲੋ ਜੂਸਰ ਮਿਕਸਰ ਤੇ 5100 ਸੌ ਰੁਪਏ ਦੀ ਨਗਦ ਰਾਂਸ਼ੀ ਦੇਕੇ ਕਮੈਂਟਰ ਆਸ਼ਾ ਰਾਮ ਢਡਿਆਲਾ ਵੱਲੋ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਅਤੇ ਭਾਊ ਸਧਾਰਨਪੁਰ, ਹੈਰੀ ਕੈਂਪਰ, ਗੋਲਡੀ ਕੈਂਪਰ ਦਾ ਵੀ ਸਨਮਾਨ ਕੀਤਾ ਗਿਆ।ਇਸ ਮੌਕੇ ਗੋਬਿੰਦ ਸਿੰਘ ਕਾਹਲ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਦੱਸਿਆ ਕੀ ਮੈਨੂੰ ਖੇਡਾ ਵੱਲ ਪ੍ਰੇਰਿਤ ਕਰਨ ਵਿੱਚ ਸਭ ਵੱਡਾ ਸਹਿਯੋਗ ਮੇਰੇ ਮਾਤਾ ਪਿਤਾ ਦਾ ਹੈ।ਪਰ ਮੈ ਅੱਜ ਦੀ ਨੌਜਵਾਨ ਪੀੜੀ ਨੂੰ ਮੀਡੀਆ ਦੇ ਰਾਂਹੀ ਇੱਕ ਸੁਨੇਹਾ ਦੇਣਾ ਚਾਹੁੰਦਾ ਹਾਂ ਕੀ ਉਹ ਨਸ਼ਿਆ ਵਿੱਚ ਆਪਣੀ ਜਵਾਨੀ ਨਾ ਰੋਲਣ ਸਗੋਂ ਪੜਾਈ ਤੇ ਸਾਡੇ ਪੰਜਾਬ ਦੀਆ ਸੱਭਿਆਚਾਰਕ ਖੇਡਾ ਵਿੱਚ ਹਿੱਸਾ ਲੈਕੇ ਆਪਣੇ ਮਾਤਾ ਪਿਤਾ ਨਾਮ ਉੱਚਾ ਚੁੱਕਣ।ਇਸ ਮੌਕੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਜਿਲਾ ਸੰਗਰੂਰ ਜੋਨ 2 ਦੇ ਸੀਨੀਅਰ ਮੀਤ ਪ੍ਰਧਾਨ ਤੇ ਯੰਗ ਸਪੋਰਟਸ ਕਲੱਬ ਦੇ ਪ੍ਰਧਾਨ ਸ ਸਤਿਗੁਰ ਸਿੰਘ ਲਾਹੜ,ਧਿਆਨ ਕਾਹਲ,ਸੋਨੀ ਵਾਲੀਆ,ਵੀ ਵਧਾਈਆ ਦੇਣ ਮੌਕੇ ਹਾਜਰ ਸੀ।

Share Button

Leave a Reply

Your email address will not be published. Required fields are marked *

%d bloggers like this: