ਦੋਆਬਾ ਸਾਹਿਤ ਸਭਾ ਵਲੋਂ ਲੇਖਕ ਐਸ.ਅਸ਼ੋਕ ਭੌਰਾ ਨਾਲ ਸੰਵਾਦ ਰਚਾਇਆ

ਦੋਆਬਾ ਸਾਹਿਤ ਸਭਾ ਵਲੋਂ ਲੇਖਕ ਐਸ.ਅਸ਼ੋਕ ਭੌਰਾ ਨਾਲ ਸੰਵਾਦ ਰਚਾਇਆ

doaba-sahtkਗੜਸ਼ੰਕਰ, 24 ਨਵੰਬਰ (ਅਸ਼ਵਨੀ ਸ਼ਰਮਾ)-ਇਥੋਂ ਦੀ ਦੋਆਬਾ ਸਾਹਿਤ ਸਭਾ ਵਲੋਂ ਸਭਾ ਦੇ ਪਰਵਾਸੀ ਪੰਜਾਬੀ ਲੇਖਕ ਐਸ.ਅਸ਼ੋਕ. ਭੌਰਾ ਨਾਲ ਇਕ ਸੰਵਾਦ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਿੰ. ਡਾ. ਬਿੱਕਰ ਸਿੰਘ,ਬਾਲ ਸਾਹਿਤ ਲੇਖਕ ਅਵਤਾਰ ਸਿੰਘ ਸੰਧੂ ਅਤੇ ਪ੍ਰੋ. ਰਜਿੰਦਰ ਸਿੰਘ ਨੇ ਕੀਤੀ। ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਪ੍ਰੋ.ਸੰਧੂ ਵਰਿਆਣਵੀ ਨੇ ਸਭਾ ਦੀਆਂ ਸਾਲਾਨਾ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਪਰਵਾਸੀ ਲੇਖਕ ਐਸ.ਅਸ਼ੋਕ. ਭੌਰਾ ਦੀ ਕਵਿਤਾ ,ਵਾਰਤਕਕਾਰੀ ਅਤੇ ਗਾਇਕੀ ਦੇ ਖੇਤਰ ਵਿਚਲੀ ਖੋਜ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਐਸ.ਅਸ਼ੋਕ.ਭੌਰਾ ਨੇ ਆਪਣੇ ਸਾਹਿਤ ਦੀ ਸਿਰਜਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਚੰਗੇ ਸਾਹਿਤ ਦੇ ਪਾਠਕ ਕਦੇ ਵੀ ਖਤਮ ਨਹੀਂ ਹੁੰਦੇ। ਉਨਾਂ ਕਿਹਾ ਕਿ ਅੱਜ ਕੱਲ ਦਾ ਪੰਜਾਬੀ ਸਾਹਿਤ ਔਖਾ ਹੁੰਦਾ ਜਾ ਰਿਹਾ ਹੈ ਜਦ ਕਿ ਸਹਿਜ ਪਾਠਕ ਔਖਾ ਸਾਹਿਤ ਕਦੇ ਵੀ ਪਸੰਦ ਨਹੀਂ ਕਰਦੇ। ਇਸ ਮੌਕੇ ਉਨਾਂ ਹਾਜ਼ਰ ਪਾਠਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਪਰਵਾਸੀ ਪੱਤਰਕਾਰੀ ਵਿਚ ਵਪਾਰਕ ਰੁਝਾਨ ਤੇ ਵਹਿਮਾਂ ਭਰਮਾਂ ਸਬੰਧੀ ਇਸ਼ਤਿਹਾਰ ਬਹੁਤ ਮਾਤਰਾ ਵਿਚ ਆ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨਾਂ ਇਸ ਮੌਕੇ ਵਰਤਮਾਨ ਦੀ ਗਾਇਕੀ ਦੇ ਸਰੋਕਾਰਾਂ ‘ਤੇ ਚਿੰਤਾ ਪ੍ਰਗਟਾਈ ਤੇ ਪਹਿਲੀ ਗਾਇਕੀ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਸਭਾ ਵਲੋਂ ਉਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੰਤ ਮੌਕੇ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਸਭਾ ਦੇ ਅਹੁਦੇਦਾਰ ਰਣਬੀਰ ਬੱਬਰ,ਪ੍ਰੋ. ਜੇ.ਬੀ.ਸੇਖੋਂ,ਜਸਵੀਰ ਬੇਗਮਪੁਰੀ,ਦੇਸ ਰਾਜ,ਮੁਕਾਸ਼ ਕੁਮਾਰ,ਪ੍ਰੋ.ਅਸ਼ੋਕ ਕੁਮਾਰ, ਪ੍ਰੋ.ਸੁਰਿੰਦਰ ਪਾਲ,ਹਰਦੀਪ ਸਿੰਘ ਆਦਿ ਸਮੇਤ ਸਾਹਿਤ ਪ੍ਰੇਮੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: