ਏਅਰ ਫੋਰਸ ਸਬੰਧੀ ਕੈਰੀਅਰ ਸੈਮੀਨਰ ਕਰਵਾਇਆ ਗਿਆ

ਏਅਰ ਫੋਰਸ ਸਬੰਧੀ ਕੈਰੀਅਰ ਸੈਮੀਨਰ ਕਰਵਾਇਆ ਗਿਆ

2ਮਲੋਟ, 23 ਨਵੰਬਰ (ਆਰਤੀ ਕਮਲ): ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਵਿਖੇ ਏਅਰ ਫੋਰਸ ਸਬੰਧੀ ਕੈਰੀਅਰ ਸੈਮੀਨਰ ਕਰਵਾਇਆ ਗਿਆ । ਸ੍ਰੀ ਰਾਕੇਸ਼ ਕੁਮਾਰ ਏਅਰ ਫੋਰਸ ਆਰਮੀ ਅਫਸਰ ਨੇ ਦਸਵੀਂ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਏਅਰ ਫੋਰਸ ਵਿੱਚ ਕਿਸ ਤਰਾ੍ਹ ਭਰਤੀ ਹੋਣਾ ਹੈ ਬਾਰੇ ਦੱਸਿਆ , ਉਹਨਾਂ ਨੇ ਵਿਦਿਆਰਥੀਆਂ ਨੂੰ ਦੱਸਿਆਂ ਕਿ ਰਾਸ਼ਟਰੀ ਪੱਧਰ ਦੀ ਇੱਕ ਪ੍ਰੀਖਿਆ ਹੁੰਦੀ ਹੈ । ਜਿਸ ਵਿੱਚ ਮੇਨ ਵਿਸੇ ਅੰਗਰੇਜ਼ੀ, ਭੋਤਿਕ ਵਿਗਿਆਨ, ਗਣਿਤ, ਇਸ ਤੋਂ ਇਲਾਵਾ ਜਨਰਲ ਨਾਲੋਜ ਅਤੇ ਵਰਬਲ ਅਤੇੇ ਨਾਨ ਵਰਬਲ ਨਾਲ ਸਬੰਧਤ ਆਬਜੈਕਟਿਵ ਟਾਇਪ ਪ੍ਰਸ਼ਨ ਪੁੱਛੇ ਜਾਂਦੇ ਹਨ । ਉਹਨਾਂ ਨੇ ਇਹ ਖਾਸ ਤੌਰ ਤੇ ਦੱਸਿਆ ਕਿ ਜਿਸ ਖੇਤਰ ਵਿੱਚ ਘੱਟ ਵਿਦਿਆਰਥੀ ਏਅਰ ਫੋਰਸ ਵਿੱਚ ਜਾਂਦੇ ਹਨ ਉੱਥੇ ਸਪੈਸ਼ਲ ਭਰਤੀ ਰੈਲੀ ਹੁੰਦੀ ਹੈ, ਇਸ ਲਈ ਯੋਗਤਾ ਦਸਵੀਂ ਅਤੇ ਬਾਰਵੀਂ ਵਿੱਚੋਂ ਘੱਟੋਂ ਘੱਟ 50 ਪ੍ਰਤੀਸ਼ਤ ਨੰਬਰ ਹੋਣੇ ਜਰੂਰੀ ਹਨ । ਇਸ ਉਪਰੰਤ ਏਅਰ ਫੋਰਸ ਅਫਸਰ ਵੱਲੋਂ ਇੱਕ ਛੋਟਾ ਜਿਹਾ ਕਿਊਜ਼ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਵਿੱਚ ਜੇਤੂ ਵਿਦਿਆਰਥੀ ਕਸ਼ਿਸ਼ ਗੁਪਤਾ ਅਤੇ ਸੋਨੂੰ ਨੂੰ ਇਨਾਮ ਦਿੱਤੇ ਗਏ । ਕੈਰੀਅਰ ਕੌਂਸਲਰ ਹਰਜੀਤ ਮੌਂਗਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਏਅਰ ਫੋਰਸ ਵਿੱਚ ਨੌਕਰੀ ਮਿਲਣ ਉਪਰੰਤ ਉਹਨਾਂ ਨੂੰ ਬਹੁਤ ਸਾਰੇ ਮਾਣ ਭੱਤੇ ਮਿਲਦੇ ਹਨ । ਇਸ ਸਮੇਂ ਸ: ਨਾਇਬ ਸਿੰਘ, ਸ੍ਰੀ ਵਿਜੈ ਗਰਗ, ਸ: ਹਰਪਾਲ ਸਿੰਘ ਐਨ.ਸੀ.ਸੀ. ਅਫਸਰ, ਹਾਜ਼ਰ ਸਨ ।

Share Button

Leave a Reply

Your email address will not be published. Required fields are marked *

%d bloggers like this: