ਅਧਿਆਪਕ ਆਪਣੀਆਂ ਹੱਕੀ ਮੰਗਾਂ ਸਬੰਧੀ ਕਰਨਗੇ ਮੋਦੀ ਦਾ ਕਾਲੀਆਂ ਝੰਡੀਆਂ ਨਾਲ ਘਿਰਾਉ

ਅਧਿਆਪਕ ਆਪਣੀਆਂ ਹੱਕੀ ਮੰਗਾਂ ਸਬੰਧੀ ਕਰਨਗੇ ਮੋਦੀ ਦਾ ਕਾਲੀਆਂ ਝੰਡੀਆਂ ਨਾਲ ਘਿਰਾਉ
ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਜਲਦ ਤੋ ਜਲਦ ਲਾਗੂ ਕੀਤਾ ਜਾਵੇ: ਦੀਪਕ ਕੁਮਾਰ

kh-3ਅਜਨਾਲਾ 22 ਨਵੰਬਰ (ਜਗਜੀਤ ਸਿੰਘ)-ਸਥਨਾਕ ਸ਼ਹਿਰ ਵਿਖੇ ਅੱਜ ਸ਼ਹੀਦ ਕਿਰਨਜੀਤ ਕੌਰ,ਈ.ਜੀ.ਐਸ,ਏ.ਆਈ.ਈ, ਐਸ.ਟੀ.ਆਰ ਅਧਿਆਪਕ ਯੂਨੀਅਨ ਦੀ ਇਕ ਮੀਟਿੰਗ ਜਿਲਾ ਆਗੂ ਦੀਪਕ ਕੁਮਾਰ ਗੱਗੋਮਾਹਲ,ਹਰਿੰਦਰ ਸਿੰਘ ਵਿਛੋਆ,ਰਾਜਬੀਰ ਸਿੰਘ ਜਸਰਾਊਰ, ਰਾਹੁਲ ਸ਼ਰਮਾ ਅਜਨਾਲਾ ਦੀ ਸਾਂਝੀ ਅਗਵਾਈ ਹੇਠ ਹੋਈ । ਇਸ ਦੌਰਾਨ ਅਧਿਆਪਕਾਂ ਨੇ ਇਸ ਮੀਟਿੰਗ ਵਿਚ ਹਿੱਸਾ ਲਿਆ ਤੇ ਜਿਲਾ ਆਗੂ ਦੀਪਕ ਕੁਮਾਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਨਹੀ ਕੀਤਾ ਜਾ ਰਿਹਾ ਅਤੇ ਲਾਰੇ ਲਾਏ ਜਾ ਰਹੇ ਹਨ ਜਿਸ ਤੋ ਦੁਖੀ ਹੋਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 25 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਣ ਫੇਰੀ ਦੌਰਾਨ ਕਾਲੀਆਂ ਝੰਡੀਆਂ ਨਾਲ ਘਿਰਾਉ ਕਰਨ ਦਾ ਐਲਾਨ ਕੀਤਾ।ਉਹਨਾਂ ਦੱਸਿਆਂ ਕਿ ਸਰਕਾਰ ਵੱਲੋ ਜਥੇਬੰਦੀਆਂ ਨਾਲ ਕੀਤੀਆਂ ਮੀਟਿੰਗਾਂ ਦੌਰਾਨ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮੋਹਾਲੀ ਵਿਖੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਮੁਕਸਰ ਦੀ ਅਗਵਾਈ ਹੇਠ ਪੱਕਾ ਧਰਨਾ ਚੱਲ ਰਿਹਾ ਹੈ ਪਰ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਿਕ ਪੱਕੀ ਨਿਯੁਕਤੀ ਦਾ ਨੋਟੀਫਿਕੇਸ਼ਨ ਜਾਰੀ ਨਹੀ ਕਰ ਰਹੀ ਸਗੋ ਲਾਰੇ ਲੱਪੇ ਲਾਕੇ ਟਾਲ ਮਟੋਲ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਘਿਰਾਉ ਦੌਰਾਨ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦਾ ਜਿੰਮੇਵਾਰ ਸਰਕਾਰ ਅਤੇ ਪ੍ਰਸ਼ਾਸਨ ਹੋਵੇਗਾ। ਇਸ ਦੌਰਾਨ ਨਵਦੀਪ ਭਗਤ, ਗੁਰਪ੍ਰੀਤ ਬੱਲ ਬਾਵਾ ,ਰਮਨ ਮਜੀਠਾ, ਸੈਮੁਅਲ ਗਿੱਲ, ਖੁਸ਼ਵਿੰਦਰ ਸਿੰਘ,ਜਗਦੀਪ ਗੱਗੋਮਾਹਲ,ਰਾਕੇਸ਼ ਅਜਨਾਲਾ,ਸੰਨਦੀਪ ਕੌਰ,ਮੈਡਮ ਨੀਲ ਕਮਰ,ਧਨਜੀਤ ਕੋਰ,ਰਜਨੀ ਬਾਲਾ,ਅਮਨਦੀਪ ਕੌਰ ਸਮੇਤ ਹੋਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: