ਪੈਸੇ ਨਾ ਮਿਲਣ ਤੇ ਲੋਕਾਂ ਨੇ ਓਬੀਸੀ ਬੈਂਕ ਛੇਹਰਟਾ ਦੇ ਬਾਹਰ ਲਗਾਇਆ ਧਰਨਾ

ਪੈਸੇ ਨਾ ਮਿਲਣ ਤੇ ਲੋਕਾਂ ਨੇ ਓਬੀਸੀ ਬੈਂਕ ਛੇਹਰਟਾ ਦੇ ਬਾਹਰ ਲਗਾਇਆ ਧਰਨਾ
ਚਹੇਤਿਆ ਨੂੰ ਪਹਿਲ ਦੇ ਅਧਾਰ ਤੇ ਮੋਟੀਆਂ ਰਕਮਾ ਦੇਣ ਦੇ ਲਾਏ ਦੋਸ਼

chhehartaਛੇਹਰਟਾ, 22 ਨਵੰਬਰ (ਜਗਜੀਤ ਸਿੰਘ)-ਬੀਤੇ ਕੁਝ ਦਿਨਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲ੍ਹੋਂ ਕਾਲਾ ਧਨ, ਭ੍ਰਿਸ਼ਟਾਚਾਰੀ ਤੇ ਨਕਲੀ ਨੋਟਾਂ ਤੇ ਰੋਕ ਲਗਾਉਣ ਲਈ ਕੀਤੀ ਗਈ ਨੋਟਬੰਦੀ ਕਾਰਨ ਬੈਕਾ ਵਿੱਚ ਲੰਮੀਆ ਲਾਈਨਾਂ ਲੱਗ ਰਹੀਆਂ ਹਨ ਜਿੱਥੇ ਇੱਕ ਪਾਸੇ, ਪ੍ਰਧਾਨ ਮੰਤਰੀ ਮੋਦੀ ਦੇ ਇਸ ਕਾਰਜ ਦੀ ਅਰਥ ਸ਼ਾਸ਼ਤਰੀਆਂ ਵੱਲੋ ਸਲਾਘਾ ਕੀਤੀ ਜਾ ਰਹੀ ਹੈ, ਉੱਥੇ ਆਮ ਆਮ ਲੋਕ ਸਰਕਾਰ ਤੇ ਬੈਕਾ ਦੀ ਕਾਰਗੁਜਾਰੀ ਤੋ ਪ੍ਰੇਸ਼ਾਨ ਹੋ ਕੇ ਕੇਂਦਰ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਰਹੇ ਹਨ।ਇਸ ਸਬੰਧੀ ਛੇਹਰਟਾ ਵਿਖੇ ਸਥਿਤ ਓਬੀਸੀ ਬੈਂਕ ਦਾ ਦਰਵਾਜਾ ਬੰਦ ਹੋਣ ਕਾਰਨ ਅੰਦਰੋਂ ਪੈਸੇ ਨਾ ਮਿਲਣ ਦੇ ਰੋਸ਼ ਵਜ੍ਹੋਂ ਬੈਂਕ ਦੇ ਬਾਹਰ ਧਰਨਾ ਲਗਾ ਕੇ ਲੋਕਾ ਨੇ ਕੇਦਰ ਸਰਕਾਰ ਖਿਲਾਫ ਭੜਾਸ ਕੱਢੀ ਇਸ ਮੋਕੇ ਸੂਬਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਘਰ ਵਿਆਹ ਹੈ, ਪਰ ਬੀਤੇ ਕੁਝ ਦਿਨਾਂ ਤੋਂ ਪੈਸੇ ਨਾ ਮਿਲਣ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਪੈਦਾ ਹੋ ਰਹੀ ਹੈ, ਇੱਥੇ ਹੀ ਨਹੀ ਬੈਂਕ ਮੁਲਾਜਮਾਂ ਤੋਂ ਪੈਸੇ ਨਾ ਦੇਣ ਦੇ ਕਾਰਨ ਤੇ ਬੈਂਕ ਮੁਲਾਜਮ ਉਨ੍ਹਾਂ ਨਾਲ ਗਲਤ ਸ਼ਬਦਾਵਲੀ ਦੀ ਵਰਤੋਂ ਕਰਕੇ ਬਾਹਰ ਕੱਢ ਦਿੰਦੇ ਹਨ। ਪਰਮਜੀਤ ਕੌਰ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਉਸਦਾ ਪਤੀ ਛੇਹਰਟਾ ਸਥਿਤ ਨਿੱਜੀ ਹਸਪਤਾਲ ਵਿਚ ਦਾਖਿਲ ਹਨ, ਜਿਸਦੇ ਇਲਾਜ ਲਈ ਕਾਫੀ ਪੈਸਿਆ ਦੀ ਜਰੂਰਤ ਹੈ, ਹਸਪਤਾਲ ਵਲ੍ਹੋਂ ਪੁਰਾਣੇ ਨੋਟ ਨਾ ਲਏ ਜਾਣ ਕਾਰਨ, ਉਹ ਅੱਜ ਸਵੇਰ ਤੋਂ ਬੈਂਕ ਦੇ ਬਾਹਰ ਖੜੇ ਹਨ, ਸੰਦੀਪ ਸੰਧੂ ਨੇ ਦੱਸਿਆ ਕਿ ਉਸਦੇ ਤੀਜੇ ਸਮੈਸਟਰ ਦੀ ਫੀਸ ਜਮ੍ਹਾਂ ਹੋਣੀ ਹੈ, ਪਰ ਬੈਂਕ ਵਿਚੋਂ ਉਸਨੂੰ ਪੈਸੇ ਨਾ ਮਿਲਣ ਕਾਰਨ ਉਸਨੂੰ ਕਾਲਜ ਵਲ੍ਹੋਂ ਰੋਲ ਨੰਬਰ ਨਹੀ ਦਿੱਤਾ ਜਾ ਰਿਹਾ, ਜਿਸ ਕਾਰਨ ਉਸਦੀ ਪੜਾਈ ਦਾ ਇਹ ਵਰਾਂ ਬਰਬਾਦ ਹੋਣ ਦੀ ਕਗਾਰ ਤੇ ਖੜਾ ਹੈ। ਪਰ ਬੈਂਕ ਵਿਚੋਂ ਕਿਸੇ ਨੂੰ ਕੈਸ਼ ਨਹੀ ਮਿਲ ਰਿਹਾ ਤੇ ਉਨਾਂ ਦੋਸ਼ ਲਾਉੋਦਆ ਕਿਹਾ ਕਿ ਬੈਂਕ ਦੇ ਮੁਲਾਜਮ ਆਪਣੇ ਚਹੇਤਿਆਂ ਨੂੰ ਮੋਟੀਆਂ ਰਕਮਾਂ ਬਿਨਾਂ ਲਾਈਨ ਵਿਚ ਲੱਗੇ ਦਿੱਤੀਆਂ ਜਾ ਰਹੀਆਂ ਹਨ ਜਦਕਿ ਲੰਮੀਆ ਲਾਈਨਾਂ ਵਿਚ ਲੱਗੇ ਲੋਕਾਂ ਨੂੰ ਬੈਂਕ ਵਲ੍ਹੋਂ ਕੋਈ ਸਹੂਲਤ ਨਹੀ ਦਿੱਤੀ ਜਾ ਰਹੀ, ਜਦਕਿ ਕੇਂਦਰ ਸਰਕਾਰ ਵਲੋਂ ਵਾਰ ਵਾਰ ਲੋਕਾਂ ਨੂੰ ਪੈਸਿਆ ਸਬੰਧੀ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉਨ੍ਹਾਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆ ਕਿਹਾ ਕਿ ਲੋਕਾਂ ਨੂੰ ਇਸ ਮੁਸ਼ਕਿਲ ਤੋਂ ਨਿਜਾਤ ਦਵਾਉਣ ਲਈ ਜਲਦ ਤੋਂ ਜਲਦ ਹੱਲ ਕੱਢਿਆ ਜਾਵੇ ਤਾਂ ਜੋ ਆਮ ਲੋਕ ਆਪਣੇ ਕਾਰੋਬਾਰ ਤੇ ਹੌਰ ਕੰਮਾਂਕਾਰਾਂ ਨੂੰ ਪੁਰਾ ਕਰ ਸਕਣ।
ਵਰਸ਼ਨ-ਇਸ ਸਬੰਧੀ ਬੈਂਕ ਅਧਿਕਾਰੀਆ ਨੇ ਦੱਸਿਆ ਕਿ ਬੈਂਕ ਵਿਚ ਕੈਸ਼ ਨਾ ਹੋਣ ਕਾਰਨ ਮੈਨੇਜਰ ਹੈਡ ਬ੍ਰਾਂਚ ਵਿਚ ਪੈਸੇ ਲੈਣ ਲਈ ਗਏ ਹਨ, ਜਿਸ ਬਾਰੇ ਉਨ੍ਹਾਂ ਲੋਕਾਂ ਨੂੰ ਸੂਚਿਤ ਕਰ ਦਿੱਤਾ ਸੀ।

Share Button

Leave a Reply

Your email address will not be published. Required fields are marked *

%d bloggers like this: