ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ ਵਿਖੇ ਵਿਦਿਆਰਥੀਆਂ ਨੂੰ ਅਗਵਾਈ ਦੇਣ ਲਈ ਹੋਇਆ ਮਾਸ ਕਾਊਸਲਿੰਗ ਦਾ ਆਯੋਜਨ

ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ ਵਿਖੇ ਵਿਦਿਆਰਥੀਆਂ ਨੂੰ ਅਗਵਾਈ ਦੇਣ ਲਈ ਹੋਇਆ ਮਾਸ ਕਾਊਸਲਿੰਗ ਦਾ ਆਯੋਜਨ

2222ਬੁਢਲਾਡਾ 22, ਨਵੰਬਰ(ਤਰਸੇਮ ਸ਼ਰਮਾਂ): ਇੱਥੋਂ ਨੇੜਲੇ ਪਿੰਡ ਦਾਤੇਵਾਸ ਦੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਨੂੰ ਵਿੱਦਿਅਕ ਅਤੇ ਕਿੱਤਾ ਮੁੱਖੀ ਅਗਵਾਈ ਦੇਣ ਲਈ ਦਸਵੀਂ ਤੇ ਬਾਰਵੀਂ ਜਮਾਤ ਲਈ ਮਾਸ ਕਾਊਸਲਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰਕਾਰੀ ਸੈਕੰਡਰੀ ਸਕੂਲ,ਮਾਡਲ ਸਕੂਲ ਅਤੇ ਸਰਕਾਰੀ ਹਾਈ ਸਕੂਲ ਦਾਤੇਵਾਸ ਦੇ 250 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮਾਸ ਕਾਊਸਲਿੰਗ ਵਿੱਚ ਗੁਰੂ ਕਾਂਸ਼ੀ ਯੂਨੀਵਰਸਿਟੀ ਦੇ ਸੁਖਦਵਿੰਦਰ ਸਿੰਘ ਕੌੜਾ, ਰੋਇਲ ਗਰੁੱਪ ਆਫ ਕਾਲਿਜ਼ਜ਼ ਵੱਲੋਂ ਗੁਰਵਿੰਦਰ ਸਿੰਘ, ਆਈ. ਟੀ. ਆਈ. ਭੈਣੀਬਾਘਾ ਵੱਲੋਂ ਗੁਰਤੇਜ ੰਿਸੰਘ ਤੇ ਕ੍ਰਿਸ਼ਨ ਸਿੰਘ, ਕੈਰੀਅਰ ਅਧਿਆਪਕ ਇੰਦੂ, ਬੰਧਨਾ ਦੇਵੀ ਤੇ ਰਾਵਿਂਦਰ ਸਿੰਘ ਅਤੇ ਕ੍ਰਿਸ਼ਨ ਬਰੇਟਾ ਬਤੌਰ ਬੁਲਾਰੇ ਸ਼ਾਮਲ ਹੋਏ। ਇਸ ਮਾਸ ਕਾਊਸਲਿੰਗ ਵਿੱਚ ਆਏ ਬੁਲਾਰਿਆਂ ਨੂੰ ਜੀ ਆਇਆ ਆਖਦਿਆਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸੁਖਵੀਰ ਕੌਰ ਨੇ ਕਿਹਾ ਕਿ ਕੋਰਸ ਦੀ ਚੋਣ ਦਿਮਾਗੀ,ਆਰਥਿਕ ਅਤੇ ਸਰੀਰਕ ਸਮਰੱਥਾ ਅਨੁਸਾਰ ਕਰਨੀ ਚਾਹੀਦੀ ਹੈ। ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜੋ ਵੀ ਕੋਰਸ ਤੁਸੀਂ ਚੁਣਦੇ ਹੋ, ਉਸਦੀ ਤਿਆਰੀ ਪੂਰੀ ਸ਼ਿੱਦਤ ਨਾਲ ਕਰਨੀ ਬਣਦੀ ਹੈ ਇਸ ਤਰ੍ਹਾਂ ਮਨਚਾਹੀ ਮੰਜ਼ਿਲ ਦੀ ਪ੍ਰਾਪਤੀ ਹੋ ਸਕਦੀ ਹੈ। ਇਸ ਮੌਕੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੁਕਾਬਲੇ ਦੇ ਯੁੱਗ ਵਿੱਚ ਉਹੀ ਵਿਦਿਆਰਥੀ ਸਫਲ ਹੋਣਗੇ ਜੋ ਯੋਜਨਾਬੰਦੀ ਅਤੇ ਮਿਹਨਤ ਨਾਲ ਪੜ੍ਹਾਈ ਕਰਨਗੇ। ਉਹਨਾਂ ਕਿਹਾ ਕਿ ਅੱਜ ਸਾਡੇ ਸਾਹਮਣੇ ਬਹੁਤ ਸਾਰੇ ਕੋਰਸ ਤੇ ਸੰਸਥਾਵਾਂ ਹਨ ਪਰ ਮਾਸ ਕਾਊਂਸਲਿੰਗ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਸਹੀ ਅਗਵਾਈ ਦੇ ਕੇ ਢੁਕਵਾਂ ਕੋਰਸ ਤੇ ਸੰਸਥਾ ਦੀ ਚੋਣ ਕਰਾਉਣਾ ਹੈ। ਇਸ ਮੌਕੇ ਕਲੱਸਟਰ ਗਾਈਡੈਂਸ ਰਿਸੋਰਸ ਪਰਸਨ ਪਿਆਰਾ ਸਿੰਘ ਨੇ ਕਿਹਾ ਕਿ ਬੇਰੁਜ਼ਗਾਰੀ ਉਹਨਾਂ ਲਈ ਹੈ ਜਿੰਨਾਂ ਕੋਲ ਸਮੇਂ ਦੇ ਹਾਣ ਦਾ ਗਿਆਨ ਨਹੀਂ ਹੈ। ਉਹਨਾਂ ਕਿਹਾ ਕਿ ਜਿੰਨਾਂ ਕੋਲ ਸਕੂਲ ਗਿਆਨ ਅਤੇ ਉਸਦੀ ਵਰਤੋਂ ਦੀ ਯੋਗਤਾ ਹੈ, ਉਹੀ ਲੋਕ ਮਨਚਾਹੀ ਨੌਕਰੀ ਜਾਂ ਕੋਰਸ ਵਿੱਚ ਦਾਖਲਾ ਪਾ ਸਕਦੇ ਹਨ। ਉਹਨਾਂ ਕਿਹਾ ਕਿ ਆਧੁਨਿਕ ਸਮੇਂ ਅਤੇ ਖੁਦ ਦੀ ਰੁਚੀ ਮੁਤਾਬਿਕ ਕੋਰਸ ਤੇ ਸੰਸਥਾ ਦੀ ਚੋਣ ਕਰਨੀ ਚਾਹੀਦੀ ਹੈ। ਦਸਵੀਂ ਅਤੇ ਬਾਰਵੀਂ ਤੋਂ ਬਾਅਦ ਉਹ ਕੋਰਸ ਚੁਣੋ ਜਿੰਨਾਂ ਦੀ ਪਲੇਸਮੈਂਟ ਦਰ ਜਿਆਦਾ ਹੋਵੇ। ਇਸਤੋਂ ਬਾਅਦ ਸਿੱਖਿਆ ਵਿੱਚ ਕੈਰੀਅਰ ਵਿਸ਼ੇ, ਸਰੀਰਕ ਸਿੱਖਿਆ ਵਿਸ਼ੇ ਵਿੱਚ ਕੈਰੀਅਰ, ਮਲਟੀ ਕੋਰਸਾਂ ਵਿੱਚ ਕੈਰੀਅਰ, ਇੰਜਨੀਅਰਿੰਗ ਅਤੇ ਮੈਡੀਕਲ ਖੇਤਰ ਦੇ ਕੋਰਸਾਂ ਵਿੱਚ ਕੈਰੀਅਰ, ਕੰਪਿਊਟਰ ਦੇ ਥੋੜੇ ਸਮੇਂ ਤੇ ਲੰਮੇ ਸਮੇਂ ਦੇ ਕੋਰਸਾਂ ਵਿੱਚ ਕੈਰੀਅਰ, ਸਕਿੱਲ ਡਿਵੈਲਪਮੈਂਟ ,ਫੌਜ ਤੇ ਪੁਲੀਸ ਖੇਤਰ ਵਿੱਚ ਕੈਰੀਅਰ , ਲਾਇਬਰੇਰੀ ਦੇ ਕੋਰਸਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਆਏ ਮਾਹਿਰਾਂ ਵੱਲੋਂ ਦਿੱਤੀ ਗਈ। ਅੰਤ ਵਿੱਚ ਸਕੂਲ ਕੈਰੀਅਰ ਅਧਿਆਪਕਾ ਇੰਦੂ ਤੇ ਮਲਕੀਤ ਕੌਰ ਨੇ ਆਏ ਬੁਲਾਰਿਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *

%d bloggers like this: