ਵਿਧਾਇਕ ਮਿੱਤਲ ਨੇ ਮਾਈ ਭਾਗੋ ਸਕੀਮ ਤਹਿਤ ਸਕੂਲ ਵਿਖੇ 98 ਸਕੂਲੀ ਵਿਦਿਆਰਥਣਾਂ ਨੂੰ ਵੰਡੇ ਸਾਈਕਲ

ਵਿਧਾਇਕ ਮਿੱਤਲ ਨੇ ਮਾਈ ਭਾਗੋ ਸਕੀਮ ਤਹਿਤ ਸਕੂਲ ਵਿਖੇ 98 ਸਕੂਲੀ ਵਿਦਿਆਰਥਣਾਂ ਨੂੰ ਵੰਡੇ ਸਾਈਕਲ

5ਜੋਗਾ 22 ਨਵੰਬਰ (ਬਲਜਿੰਦਰ ਬਾਵਾ)ਖੇਤਰ ਦੇ ਸਰਕਾਰੀ ਸੈਕੰਡਰੀ ਸਕੂਲ (ਲੜਕੀਆ) ਜੋਗਾ ਅਤੇ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਰੱਲਾ ਵਿਖੇ ਸੂਬਾ ਸਰਕਾਰ ਦੀ ਮਾਈ ਭਾਗੋ ਸਕੀਮ ਤਹਿਤ ਗਿਆਰਵ੍ਹੀ ਜਮਾਤ ਦੀਆਂ 98 ਵਿਦਿਆਰਥਣਾਂ ਨੂੰ ਹਲਕਾ ਵਿਧਾਇਕ ਪ੍ਰੇਮ ਮਿੱਤਲ ਤੇ ਡੀ.ਈ.ਓ. ਸੈਕੰਡਰੀ ਸ਼ਿਵਪਾਲ ਗੋਇਲ ਨੇ ਸਾਈਕਲਾ ਦੀ ਵੰਡ ਕੀਤੀ। ਵਿਧਾਇਕ ਮਿੱਤਲ ਨੇ ਸੰਬੋਧਨ ਕਰਦਿਆ ਕਿਹਾ ਕਿ ਅਕਾਲੀਭਾਜਪਾ ਗੱਠਜੋੜ ਸਰਕਾਰ ਵਿੱਦਿਆ ਦੇ ਖੇਤਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ ਉਪਰਾਲੇ ਕਰ ਰਹੀ ਹੈ, ਜਿਸਦੇ ਤਹਿਤ ਦੂਰੋ ਆਉਣਜਾਣ ਵਾਲੀਆ ਸਕੂਲੀ ਵਿਦਿਆਰਥਣਾਂ ਦੀ ਮੁਸ਼ਕਲ ਨੂੰ ਦੇਖਦਿਆਂ ਹਰ ਸਾਲ ਸਰਕਾਰ ਵੱਲੋਂ ਮਾਈ ਭਾਗੋ ਸਕੀਮ ਤਹਿਤ 11ਵੀਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਮੁਫਤ ਸਾਈਕਲਾਂ ਦੀ ਵੰਡ ਕੀਤੀ ਜਾਂਦੀ ਹੈ, ਉਸੇ ਤਹਿਤ ਅੱਜ ਗਿਆਰਵੀਂ ਜਮਾਤ ਦੀਆਂ 98 ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਿੱਦਿਆ ਖੇਤਰ ਦੇ ਨਾਲਨਾਲ ਹੋਰ ਸਕੀਮਾਂ ਲਾਗੂ ਕਰਕੇ ਲੋਕਾਂ ਨਾਲ ਕੀਤੇ ਵਾਅਦਿਆ ਤੇ ਖ਼ਰੀ ਉਤਰੀ ਹੈ। ਡੀ.ਈ.ਓ. (ਸਿੱ.ਸੈ.) ਸ਼ਿਵਪਾਲ ਗੋਇਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਵੱਲੋਂ ਦੂਰੋ ਆਉਣਜਾਣ ਵਾਲੀਆ ਸਕੂਲੀ ਵਿਦਿਆਰਥਣਾਂ ਦੀ ਮੁਸ਼ਕਲ ਨੂੰ ਦੇਖਦਿਆ ਹਰ ਹਰ ਸਕੂਲ ਵਿੱਚ 11ਵੀਂ ਤੇ 12ਵੀਂ ਜਮਾਤ ਦੀਆ ਲੜਕੀਆਂ ਨੂੰ ਸਾਈਕਲ ਵੰਡਣਾ, ਇੱਕ ਵਧੀਆ ਉਦਮ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਪੜ੍ਹਾਈ ਵਿੱਚ ਮਿਹਨਤ ਕਰਦੇ ਰਹਿਣ ਲਈ ਅਤੇ ਅਧਿਅਪਕਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਪੇ੍ਰਰਿਆ। ਜੋਗਾ ਦੀਆਂ ਸਕੂਲੀ ਵਿਦਿਆਰਥਣਾਂ ਵੱਲੋ ਧਾਰਮਿਕ ਗੀਤ ਪੇਸ਼ ਕੀਤੇ ਗਏ ਅਤੇ ਸਟੇਜ਼ ਦੀ ਭੂਮਿਕਾ ਪ੍ਰਸਿੱਧ ਮੰਚ ਸੰਚਾਲਕ ਜਗਦੀਪ ਜੋਗਾ ਨੇ ਸਚੁੱਜੇ ਢੰਗ ਨਾਲ ਨਿਭਾਈ। ਇਸ ਮੌਕੇ ਸਕੂਲ ਪ੍ਰਿੰਸੀਪਲ ਰੱਲਾ ਗੁਰਲਾਭ ਸਿੰਘ, ਸਕੂਲ ਮੁਖੀ ਜੋਗਾ ਪ੍ਰਕਾਸ਼ ਕੌਰ, ਸ੍ਰੋਮਣੀ ਅਕਾਲੀ ਦਲ ਯੂਕ ਵਿੰਗ ਮਾਲਵਾ ਜੋyਨ ਦੇ ਜਨਰਲ ਸਕੱਤਰ ਐਮ.ਸੀ. ਕੇਵਲ ਸਿੰਘ ਜੋਗਾ, ਯੂਥ ਆਗੂ ਕੁਲਵਿੰਦਰ ਸਿੰਘ ਕਿੰਦੀ, ਸਰਪੰਚ ਸੇਵਕ ਸਿੰਘ ਰੱਲਾ, ਗੁਰਪ੍ਰੀਤ ਸਿੰਘ ਸੋਨੂੰ ਜੋਗਾ, ਯੂਥ ਸੀਨੀਅਰ ਆਗੂ ਬਲੌਰ ਸਿੰਘ ਦਿਓਲ ਰੱਲਾ, ਪਰਮਜੀਤ ਸਿੰਘ ਪੰਮਾ ਰੱਲਾ, ਨਰਿੰਦਰ ਸਿੰਘ ਨਿੰਦੀ, ਐਮ.ਸੀ ਰਜਿੰਦਰ ਸਿੰਘ ਮਿੰਟੂ ਤੇ ਹਰਨੈਲ ਸਿੰਘ ਸਕੂਟਰ, ਮੇਵਾ ਸਿੰਘ ਭੂਸ਼ਣ, ਬਖਤੌਰ ਸਿੰਘ ਢਿੱਲੋ, ਮੀਤ ਸਿੰਘ ਧੂਰਕੋਟੀਆ, ਕੇਵਲ ਸਿੰਘ, ਮਨਜੀਤ ਸਿੰਘ ਮੀਤੀ, ਪੀ.ਟੀ.ਆਈ ਵਿਨੋਦ ਕੁਮਾਰ ਖਿਆਲਾ, ਲੈਕਚਰਾਰ ਸਿਕੰਦਰ ਸਿੰਘ ਰੜ੍ਹ, ਮਿਊਜ਼ਿਕ ਟੀਚਰ ਨਿਤਾਸ਼ ਗੋਇਲ, ਸੁਨੀਲ ਕੁਮਾਰ ਅਕਲੀਆ, ਦੋਵੇ ਸਕੂਲਾਂ ਦਾ ਸਮੂਹ ਸਟਾਫ਼, ਅਕਾਲੀ ਆਗੂ ਅਤੇ ਪੰਤਵੰਤੇ ਹਾਜ਼ਰ ਸਨ ।

Share Button

Leave a Reply

Your email address will not be published. Required fields are marked *

%d bloggers like this: