ਲਗਾਤਾਰ ਝੋਟੇ ਚੋਰੀ ਹੋਣ ਕਾਰਨ ਕੁਲਰੀਆਂ ਵਾਸੀ ਪਰੇਸ਼ਾਨ

ਲਗਾਤਾਰ ਝੋਟੇ ਚੋਰੀ ਹੋਣ ਕਾਰਨ ਕੁਲਰੀਆਂ ਵਾਸੀ ਪਰੇਸ਼ਾਨ

ਬਰੇਟਾ (ਰੀਤਵਾਲ) ਲਾਗਲੇ ਪਿੰਡ ਕੁਲਰੀਆ ਵਿਖੇ ਇੱਕ ਝੋਟਾ ਚੋਰੀ ਹੋਣ ਦਾ ਸਮਾਚਾਰ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਿਚਕਾਰ ਬਣੇ ਡੰਡਿਆਂ ਵਾਲੇ ਪੀਰ ਤੇ ਵੀਰਵਾਰ ਵਾਲੇ ਦਿਨ ਲੋਕ ਆਪਣੀ ਸ਼ਰਧਾ ਨਾਲ ਝੋਟਾ ਦੇ ਕੇ ਜਾਦੇ ਹਨ ਅਤੇ ਬਾਅਦ ਚ ਉਸ ਝੌਟੇ ਨੂੰ ਪਿੰਡ ਵਿੱਚ ਸਾਝੇ ਤੌਰ ਤੇ ਛੱਡ ਦਿੱਤਾ ਜਾਂਦਾ ਹੈ ।ਪਰ ਹੁਣ ਕੁਝ ਅਣਪਛਾਤੇ ਚੋਰ ਪਿਛਲੇ ਕਈ ਸਾਲਾ ਤੋਂ ਪਿੰਡ ਵਿੱਚੋਂ ਝੋਟੇ ਚੋਰੀ ਕਰਨ ਵਿੱਚ ਕਾਮਯਾਬ ਹੁੰਦੇ ਦਿਖਾਈ ਦੇ ਰਹੇ ਹਨ ।ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪਿਛਲੇ 5 ਸਾਲਾ ਤੋਂ ਹੁਣ ਤੱਕ ਪਿੰਡ ਵਿੱਚੋ ਤਕਰੀਬਨ ਇਹ 20ਵਾਂ ਝੋਟਾ ਚੋਰੀ ਹੋ ਚੁੱਕਿਆ ਹੈ ।ਜਿਨਾਂ੍ਹ ਦੀ ਕੀਮਤ ਪ੍ਰਤੀ ਝੌਟਾ 50 ਹਜ਼ਾਰ ਤੋ ਲੈ ਕੇ 70 ਹਜ਼ਾਰ ਰੁਪਏ ਤੱਕ ਦੱਸੀ ਗਈ ਹੈ ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀ ਹਰਮੇਸ਼ ਚੰਦ ਨੇ ਦੱਸਿਆ ਕਿ ਮੈਂ ਪਿਛਲੇ ਮਹੀਨੇ ਇੱਕ ਝੋਟਾ ਦਾਨ ਕੀਤਾ ਸੀ ।ਜੋ ਕਿ ਫਿਰ ਵੀ ਮੇਰੇ ਘਰ ਆਉਂਦਾ ਰਹਿੰਦਾ ਸੀ ।ਪਿਛਲੇ ਕਈ ਦਿਨਾਂ ਤੋਂ ਜਦੋ ਮੈਂ ਪਿੰਡ ਵਿੱਚ ਉਸ ਝੋਟੇ ਨੂੰ ਨਾ ਦੇਖਿਆ ਤਾਂ ਮੈਂਨੂੰ ਸ਼ੱਕ ਹੋ ਗਿਆ ਕਿ ਪਿਛਲੇ ਝੋਟਿਆਂ ਦੀ ਤਰਾਂ੍ਹ ਇਹ ਝੋਟਾ ਵੀ ਚੋਰੀ ਹੋ ਗਿਆ ਹੈ ਤਾਂ ਮੈਂ ਫਿਰ ਇਸਦੀ ਸ਼ਕਾਇਤ 181 ਨੰ: ਤੇ ਕੀਤੀ ।ਇੱਕ ਮਹੀਨਾ ਬੀਤਣ ਤੋਂ ਬਾਅਦ ਵੀ ਅਜੇ ਤੱਕ ਇਸਦਾ ਕੋਈ ਪਤਾ ਨਹੀਂ ਲੱਗਿਆ ।ਪੁਲਿਸ ਵੱਲੋਂ ਇਸ ਮਾਮਲੇ ਨੂੰ ਰਫਾ ਦਫਾ ਕਰਨ ਲਈ ਮੇਰੇ ਤੇ ਦਬਾਅ ਪਾਇਆ ਜਾ ਰਿਹਾ ਹੈ । ਜਦ ਇਸ ਸਬੰਧੀ ਕੁਲਰੀਆਂ ਚੌਕੀ ਇੰਚਾਰਜ ਸਵਰਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਸਾਰੇ ਦੋਸ਼ ਨਕਾਰਦਿਆਂ ਕਿਹਾ ਕਿ ਸਾਡੇ ਕੋਲ ਹਰਮੇਸ਼ ਚੰਦ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਅਤੇ ਹੁਣ ਇਸਦੀ ਸ਼ਿਕਾਇਤ ਪੀਰਖਾਨੇ ਵਾਲੇ ਬਾਬੇ ਦੀ ਮੰਨੀ ਜਾਵੇਗੀ ।ਕਿਉਂਕਿ ਹਰਮੇਸ਼ ਚੰਦ ਦਾ ਉਸ ਝੋਟੇ ਤੇ ਹੁਣ ਕੋਈ ਹੱਕ ਨਹੀਂ ।ਜਦੋ ਇਸ ਸਬੰਧੀ ਸਮਾਜ ਸੇਵੀ ਮੈਂਬਰ ਸੁਰੇਸ਼ ਸ਼ਰਮਾਂ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਕਿਹਾ ਕਿ ਪਿੰਡ ਵਿੱਚ ਲਗਾਤਾਰ ਹੋ ਰਹੀਆ ਚੋਰੀਆ ਦੇਖ ਕੇ ਪਿੰਡ ਵਾਸੀਆ ਚ ਖੌਫ ਵਾਲਾ ਮਾਹੌਲ ਬਣਿਆ ਹੋਇਆ ਹੈ ।ਉਨਾ੍ਹ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿੰਡ ਵਿੱਚ ਲਗਾਤਾਰ ਹੋ ਰਹੀਆਂ ਚੋਰੀ ਦੀਆ ਵਾਰਦਾਤਾਂ ਤੋਂ ਪਿੰਡ ਵਾਸੀਆਂ ਨੂੰ ਨਿਜਾਤ ਦਿਵਾਈ ਜਾਵੇ

Share Button

Leave a Reply

Your email address will not be published. Required fields are marked *

%d bloggers like this: