ਨਾਮਵਰ ਕਵਿੱਤਰੀ ਅਤੇ ਐਂਕਰ ਸੰਦੀਪ ਕੌਰ ਅਰਸ਼ (ਸਾਗਰ) ਨੂੰ ਭਾਰੀ ਸਦਮਾ, ਪਿਤਾ ਜੀ ਦੀ ਮ੍ਰਿਤੂ

ਨਾਮਵਰ ਕਵਿੱਤਰੀ ਅਤੇ ਐਂਕਰ ਸੰਦੀਪ ਕੌਰ ਅਰਸ਼ (ਸਾਗਰ) ਨੂੰ ਭਾਰੀ ਸਦਮਾ, ਪਿਤਾ ਜੀ ਦੀ ਮ੍ਰਿਤੂ

ਚੰਡੀਗੜ੍ਹ, 19 ਨਵੰਬਰ, (ਲੁਧਿਆਣਵੀ)- ਪੰਜਾਬੀ ਦੀ ਨਾਮਵਰ ਕਵਿੱਤਰੀ, ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੀ ਸਰਗਰਮ ਵਰਕਰ ਅਤੇ ਦੂਰਦਰਸ਼ਨ ਜਲੰਧਰ ਦੀ ਐਂਕਰ ਸ੍ਰੀਮਤੀ ਸੰਦੀਪ ਕੌਰ ਅਰਸ਼ (ਸਾਗਰ) (9530634719) ਨੂੰ ਉਸ ਵਕਤ ਭਾਰੀ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਬੀਮਾਰੀ ਨਾਲ ਜੂਟਦੇ ਚਲੇ ਆ ਰਹੇ ਪਿਤਾ ਹਰਬੰਸ ਸਿੰਘ ਜੀ (65) ਅਚਾਨਕ ਸਦੀਵੀ ਵਿਛੋੜਾ ਦੇ ਗਏ। ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੇ ਪ੍ਰਧਾਨ ਲਾਲ ਸਿੰਘ ਲਾਲੀ ਦੀ ਪ੍ਰਧਾਨਗੀ ਹੇਠ ਹੋਈ ਹਗਾਮੀ ਸ਼ੋਕ-ਇਕੱਤਰਤਾ ਵਿਚ ਗੀਤ-ਸੰਗੀਤ ਖੇਤਰ ਦੇ ਦੋ ਦਰਜਨ ਤੋਂ ਵੱਧ ਸਾਥੀਆਂ ਵਲੋਂ ਆਪਣੀ ਸੰਸਥਾ ਦੀ ਦੁਖਿਆਰਨ ਸੰਦੀਪ ਅਰਸ਼ ਨਾਲ ਹਮਦਰਦੀ ਪ੍ਰਗਟਾਈ ਗਈ। ਵਿਛੜੀ ਰੂਹ ਨਮਿੱਤ ਦੋ ਮਿੰਟ ਦਾ ਮੋਨ ਧਾਰਨ ਕਰਦਿਆਂ ਸ਼ਰਧਾਂਜਲੀਆਂ ਭੇਂਟ ਕਰਦੇ ਹੋਏ ਇਕੱਤਰਤਾ ਵਲੋਂ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਅਤੇ ਬਾਕੀ ਪਰਿਵਾਰ ਨੂੰ ਇਸ ਅਸਹਿ ਸਦਮੇ ਨੂੰ ਸਹਿਣ ਦਾ ਬੱਲ ਬਖਸ਼ਣ ਲਈ ਓਸ ਅਕਾਲ-ਪੁਰਖ ਅੱਗੇ ਦੁਆਵਾਂ ਵੀ ਕੀਤੀਆਂ ਗਈਆਂ। ਪ੍ਰੈਸੱ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਲਾਲੀ ਅਤੇ ਜ. ਸਕੱਤਰ ਪ੍ਰੀਤਮ ਲੁਧਿਆਣਵੀ ਨੇ ਦੱਸਿਆ ਕਿ ਵਿਛੜੀ ਆਤਮਾ ਨਮਿੱਤ ਅੰਤਮ ਅਰਦਾਸ, ਗੁਰੂਦੁਆਰਾ ਬੇਰੀ ਵਾਲਾ, ਕਪੂਰਥਲਾ ਵਿਖੇ, 20 ਨਵੰਬਰ ਨੂੰ 12-30 ਵਜੇ ਹੋਵੇਗੀ।

Share Button

Leave a Reply

Your email address will not be published. Required fields are marked *

%d bloggers like this: