ਟਿਕਟ ਮਿਲਣ ‘ਤੇ ਕੈਪਟਨ ਪਹੂਵਿੰਡੀਆ ਨੇ ਗੁਰਦੁਆਰਾ ਸਾਹਿਬ ਵਿਖੇ ਟੇਕਿਆ ਮੱਥਾ

ਟਿਕਟ ਮਿਲਣ ‘ਤੇ ਕੈਪਟਨ ਪਹੂਵਿੰਡੀਆ ਨੇ ਗੁਰਦੁਆਰਾ ਸਾਹਿਬ ਵਿਖੇ ਟੇਕਿਆ ਮੱਥਾ

ਆਪ ਹਾਈ ਕਮਾਂਡ ਦਾ ਕੀਤਾ ਧੰਨਵਾਦ

1ਭਿੱਖੀਵਿੰਡ 19 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕੈਪਟਨ ਬਿਕਰਮਾਜੀਤ ਸਿੰਘ ਪਹੂਵਿੰਡੀਆ ਨੂੰ ਟਿਕਟ ਦਿੱਤੇ ਜਾਣ ‘ਤੇ ਅੱਜ ਕੈਪਟਨ ਬਿਕਰਮਾਜੀਤ ਸਿੰਘ ਪਹੂਵਿੰਡੀਆ ਨੇ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਪਹੂਵਿੰਡ ਵਿਖੇ ਨਤਮਸਤਕ ਹੋ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ। ਇਸ ਸਮੇਂ ਕੈਪਟਨ ਪਹੂਵਿੰਡੀਆ ਨੇ ਪਹੂਵਿੰਡ ਕਾਲਜ ਵਿੱਚ ਪੈ੍ਰਸ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਲਕਾ ਖੇਮਕਰਨ ਤੋਂ ਜਿੱਤ ਪ੍ਰਾਪਤ ਕਰਕੇ ਪਾਰਟੀ ਦੀ ਸ਼ਾਨ ਨੂੰ ਵਧਾਉਣਗੇ।

      ਦੱਸਣਯੋਗ ਹੈ ਕਿ ਕੈਪਟਨ ਬਿਕਰਮਾਜੀਤ ਸਿੰਘ ਪਹੂਵਿੰਡੀਆ ਦੇ ਦਾਦਾ ਗੁਰਵਰਿਆਮ ਸਿੰਘ ਸਾਬਕਾ ਐਮ.ਐਲ.ਏ ਰਹਿ ਚੁੱਕੇ ਹਨ ਅਤੇ ਚਾਚਾ ਕਰਨਲ ਜੀ.ਐਸ. ਸੰਧੂ ਵੀ ਕਾਫੀ ਅਰਸੇ ਤੋਂ ਹਲਕੇ ਦੀ ਸੇਵਾ ਕਰਦੇ ਆ ਰਹੇ ਹਨ।  ਪਹੂਵਿੰਡੀਆ ਪਰਿਵਾਰ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਵਿੱਚ ਬਾਰਾਂ ਹਜਾਰ ਬੱਚਿਆਂ ਨੂੰ ਵਿੱਦਿਆ ਦਿੱਤੀ ਜਾ ਰਹੀ ਹੈ। ਕੈਪਟਨ ਬਿਕਰਮਾਜੀਤ ਸਿੰਘ ਪਹੂਵਿੰਡੀਆ ਆਰਮੀ ਦੇ ਸ਼ੌਰਿਆ ਚੱਕਰ ਵਿਜੇਤਾ ਹੋਣ ਦੇ ਨਾਲ-ਨਾਲ ਪੰਜਾਬ ਦੇ ਐਕਸ ਸਰਵਿਸਮੈਨ ਸੈਲ ਦੇ ਪ੍ਰਧਾਨ ਵੀ ਹਨ। ਇਸ ਮੌਕੇ ਜਥੇਦਾਰ ਭਗਵਾਨ ਸਿੰਘ, ਕੁਲਵਿੰਦਰ ਸਿੰਘ ਸਰਕਲ ਪ੍ਰਧਾਨ ਖਾਲੜਾ, ਹਰਮਿੰਦਰ ਸਿੰਘ ਮਿੰਦ ਪਹੂਵਿੰਡ, ਜਸਵਿੰਦਰ ਸਿੰਘ ਕੰਬੋਕੇ, ਬਲਵਿੰਦਰ ਸਿੰਘ ਕਲਸੀਆਂ, ਹੀਰਾ ਸਿੰਘ ਬੂੜਚੰਦ, ਪ੍ਰਿੰਸੀਪਲ ਰੁਪਿੰਦਰਪਾਲ ਸੰਧੂ, ਤਰਸੇਮ ਸਿੰਘ ਮਾੜੀ ਮੇਘਾ ਆਦਿ ਹਲਕੇ ਦੇ ਮੋਹਤਬਾਰ ਸੱਜਣਾਂ ਵੱਲੋਂ ਕੈਪਟਨ ਬਿਕਰਮਾਜੀਤ ਸਿੰਘ ਪਹੁਵਿੰਡੀਆ ਨੂੰ ਪਾਰਟੀ ਵੱਲੋਂ ਟਿਕਟ ਮਿਲਣ ਤੇ ਮੁਬਾਰਕਬਾਦ ਦਿੱਤੀ ਤੇ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ।

Share Button

Leave a Reply

Your email address will not be published. Required fields are marked *

%d bloggers like this: