27 ਨਵੰਬਰ ਨੂੰ ਮਲੇਸ਼ੀਆਂ ਚ, ਹੋਵੇਗਾ ਪੰਜਾਬੀਆਂ ਦਾ ਪਹਿਲਾ ਕਬੱਡੀ ਮੁਕਾਬਲਾ

27 ਨਵੰਬਰ ਨੂੰ ਮਲੇਸ਼ੀਆਂ ਚ, ਹੋਵੇਗਾ ਪੰਜਾਬੀਆਂ ਦਾ ਪਹਿਲਾ ਕਬੱਡੀ ਮੁਕਾਬਲਾ

picture2ਰਾਮਪੁਰਾ ਫੂਲ 19 ਨਵੰਬਰ (ਕੁਲਜੀਤ ਸਿੰਘ ਢੀਗਰਾਂ ):ਪੰਜਾਬ ਚੋ ਵਿਦੇਸ਼ ਗਏ ਪੰਜਾਬੀ ਨੋਜਵਾਨਾ ਨੇ ਆਪਣੀ ਮਾਂ ਖੇਡ ਕਬੱਡੀ ਅਤੇ ਪੰਜਾਬੀ ਵਿਰਸੇ ਨੂੰ ਵਿਦੇਸ਼ਾ ਚ, ਉਤਸਾਹਿਤ ਕਰਨ ਲਈ ਵਿਦੇਸ਼ ਦੀ ਧਰਤੀ ਤੇ ਕਬੱਡੀ ਕੱਪ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਨ ਬੀੜਾ ਉਠਾਇਆ ਹੈ ।ਇਸ ਸਬੰਧ ਚ, ਪੰਜਾਬ ਸਪੋਰਟਸ ਕਲੱਬ ਕੁੰਆਲਲਪੁਰ (ਮਲੇਸੀਆਂ ) ਵਿਖੇ 27 ਨਵੰਬਰ ਨੂੰ ਸੁਰੂ ਹੋਸ਼ਣ ਵਾਲੇ ਕਬੱਡੀ ਕੱਪ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਪੋਸਟਰ ਰਲੀਜ਼ ਕੀਤਾ ਗਿਆ ।ਰਾਮਪੁਰਾ ਫੂਲ ਤੋ ਮਲੇਸੀਆਂ ਗਏ ਨੋਜਵਾਨ ਸ਼ਾਹੀ ਠਾਕੁਰ ਨੇ ਦੱਸਿਆ ਕਿ ਮਲੇਸੀਅਨ ਕਬੱਡੀ ਕੱਪ ਐਸੋਸੀਏਸ਼ਨ ਦੇ ਚੇਅਰਮੈਨ ਹਰਪਾਲ ਸਿੰਘ ਬੋਬ ਨਾਲ ਮੀਟਿੰਗ ਚ, ਇਸ ਕਬੱਡੀ ਕੱਪ ਦੀ ਰੂਪ ਰੇਖਾ ਤਿਆਰ ਕੀਤੀ ਗਈ । ਇਹ ਪਹਿਲਾ ਕਬੱਡੀ ਕੱਪ ਏਸ਼ੀਅਨ ਐਸੋਸੀਏਸ਼ਨ ਵੱਲੋ ਪੇਤਾਲਿੰਗ ਜਾਇਆ ਇਲਾਕੇ ਦੇ ਸ੍ਰੀ ਪੇਤਾਲਿੰਗ ਸਕੂਲ ਵਿਖੇ ਕਰਵਾਇਆ ਜਾਵੇਗਾ । ਦਲਜੀਤ ਸਿੰਘ ਧਾਲੀਵਾਲ ਸੈਰਸਪਾਟਾ ਮੰਤਰਾਲਾ ਮਲੇਸੀਆਂ ਮੁੱਖ ਮਹਿਮਾਨ ਵੱਜੋ ਸਿਰਕਤ ਕਰਨਗੇ । ਮੀਡੀਆਂ ਇੰਚਾਰਜ਼ ਕੁਲਵਿੰਦਰ ਸਿੰਘ ਦੈਹਲਾ ਨੇ ਦੱਸਿਆ ਕਿ ਕਲੱਬ ਵੱਲੋ ਦਸਤਾਰ ਮੁਕਾਬਲੇ ਵੀ ਕਰਵਾਂਏ ਜਾ ਰਹੇ ਹਨ ਜਿਸ ਵਿੱਚ ਇੰਟਰਨੈਸਨਲ ਟਰਬਨ ਕੋਚ ਮਨਜੀਤ ਸਿੰਘ ਫਿਰੋਜ਼ਪੂਰ ਵਿਸੇ ਸਤੋਰ ਤੇ ਪਹੁੰਚ ਰਹੇ ਹਨ ਤੇ ਇਹ ਮੁੱਖ ਜੱਜ ਦੀ ਭੂਮੀਕਾ ਵੀ ਨਿਭਾਉਣਗੇ । ਕਲੱਬ ਦੇ ਜਨਰਲ ਸਕੱਤਰ ਸ਼ਾਹੀ ਠਾਕੁਰ ਨੇ ਦੱਸਿਆ ਕਿ ਇਸ ਕਬੱਡੀ ਕੱਪ ਵਿੱਚ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ ਅਤੇ ਪੰਜਾਬੀ ਵਿਰਸਾ ਭੰਗੜਾ ਗਰੁੱਪ ਵੀ ਖਿੱਚ ਦਾ ਕੇਦਰ ਰਹੇਗਾ । ਪੰਜਾਬੀਆਂ ਦੇ ਸਹਿਯੋਗ ਨਾਲ ਬਣਾਈ ਗਈ ਸਿੱਖ ਫੈਡਰੇਸ਼ਨ ਬੇਸਹਾਰਾ ਲੋਕਾ ਦੀ ਸਹਾਇਤਾ ਕਰਦੀ ਹੈ ਉਹਨਾਂ ਵੱਲੋ ਇਸ ਕਬੱਡੀ ਕੱਪ ਤੇ ਲੰਗਰ ਦੀ ਸੇਵਾ ਕੀਤੀ ਜਾਵੇਗੀ । ਇਸ ਮੋਕੇ ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਰਾਜ ਸਿੰਘ, ਮੀਤ ਪ੍ਰਧਾਨ ਬਿੱਟੂ ਬਠਿੰਡਾ, ਸਕੱਤਰ ਗੁਰਮੀਤ ਸਿੰਘ ਬਠਿੰਡਾ ਅਤੇ ਸਮੂਹ ਕਲੱਬ ਮੈਬਰ ਹਾਜ਼ਰ ਸਨ ।

Share Button

Leave a Reply

Your email address will not be published. Required fields are marked *

%d bloggers like this: