ਸੁਖਾਨੰਦ ਸੰਸਥਾਵਾਂ ਵਿੱਚ ਬੋਨ ਮੈਰੋ ਰਜਿਸਟਰੇਸ਼ਨ ਕੈਂਪ

ਸੁਖਾਨੰਦ ਸੰਸਥਾਵਾਂ ਵਿੱਚ ਬੋਨ ਮੈਰੋ ਰਜਿਸਟਰੇਸ਼ਨ ਕੈਂਪ

bom-marroਭਗਤਾ ਭਾਈ ਕਾ 18 ਨਵੰਬਰ (ਸਵਰਨ ਸਿੰਘ ਭਗਤਾ)ਸੰਤ ਬਾਬਾ ਹਜੂਰਾ ਸਿੰਘ ਦੀ ਸੁਚੱਜੀ ਰਹਿਨੁਮਾਈ ਹੇਠ ਪ੍ਰਗਤੀਸ਼ੀਲ ਸੰਤ ਬਾਬਾ ਭਾਗ ਸਿੰਘ ਯਾਦਗਾਰੀ ਵਿਦਿਅਕ ਸੰਸਥਾਵਾਂ, ਸੁਖਾਨੰਦ (ਮੋਗਾ) ਵਿਖੇ ‘ਮੈਚ ਫਾਰ ਮੈਰੋ ‘ ਸੰਸਥਾ ਵੱਲੋਂ ਬੋਨ ਮੈਰੋ ਸੰਗ੍ਰਹਿ ਸੰਬੰਧੀ ਰਜਿਸਟਰੇਸ਼ਨ ਲਈ ਵਿਸ਼ੇਸ਼ ਕੈਂਪ ਦਾ ਪ੍ਰਬੰਧ ਕੀਤਾ ਗਿਆ, ਜਿਸ ਦੀ ਅਗਵਾਈ ਇੰਗਲੈਂਡ ਦੇ ਡਾ. ਜਸਲੀਨ ਗਰਚਾ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਕੀਤੀ, ਇਸ ਸਮੇਂ ਜਤਿੰਦਰ ਸਿੰਘ ਭੱਲਾ ਅਤੇ ਤੋਤਾ ਸਿੰਘ ਦੀਨਾ ਵੀ ਮੌਜੂਦ ਸਨ।ਕੈਂਪ ਦੌਰਾਨ ਲਗਭਗ 400 ਵਿਦਿਆਰਥਣਾਂ ਅਤੇ ਪ੍ਰੋਫ਼ੈਸਰ ਸਾਹਿਬਾਨ ਨੇ ਸਪੈਸ਼ਲ ਟੈਸਟ ਸੰਬੰਧੀ ਥੁੱਕ ਦੇ ਨਮੂਨੇ ਦੇਣ ਲਈ ਰਜਿਸਟਰੇਸ਼ਨ ਕਰਵਾਏ। ਇਸ ਸਮੇਂ ਜਾਣਕਾਰੀ ਦਿੰਦਿਆਂ ਡਾ. ਗਰਚਾ ਨੇ ਦੱਸਿਆ ਕਿ ਬੋਨ ਮੈਰੋ ਕੈਂਸਰ ਨਾਲ ਪੀੜਿਤ ਵਿਅਕਤੀਆਂ ਲਈ ਵਰਦਾਨ ਹੈ, ਜੋ ਹੱਡੀਆਂ ਦੇ ਟਿਸ਼ੂ ਵਿੱਚ ਹੁੰਦਾ ਹੈ ਅਤੇ ਖੂਨ ਬਣਾਉਣ ਵਾਲੇ ਸੈੱਲ ਬਣਾਉਂਦਾ ਹੈ। ਬੋਨ ਮੈਰੋ ਨਾਲ ਕੋਈ ਕੀਮਤੀ ਜਾਨ ਮੁੜ ਜੀਉਣ ਦਾ ਆਨੰਦ ਮਾਣ ਸਕਦੀ ਹੈ। ਸਭ ਤੋਂ ਵੱਧ ਇਹ ਹੈ ਕਿ ਖੂਨ ਦਾਨ ਦੀ ਤਰ੍ਹਾਂ ਬੋਨ ਮੈਰੋ ਦਾਨ ਦਾ ਵੀ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਅਤੇ ਪਰਿਵਾਰ ਤੋਂ ਬਾਹਰ ਦਸ ਲੱਖ ਵਿਅਕਤੀਆਂ ਪਿੱਛੇ ਕੇਵਲ ਇਕ ਵਿਅਕਤੀ ਦੇ ਬੋਨ ਮੈਰੋ ਮੇਲ ਖਾਣ ਦੀ ਉਮੀਦ ਹੁੰਦੀ ਹੈ। ਇਸੇ ਉਮੀਦ ਨਾਲ ਉਹਨਾਂ ਦੀ ਸੰਸਥਾ ਜਾਂਚ ਕੈਂਪ ਲਗਾ ਰਹੀ ਹੈ ਅਤੇ ਵੱਧ ਤੋਂ ਵੱਧ ਲੋਕਾ ਨੂੰ ਰਜਿਸਟਰਡ ਕਰਕੇ ਇਸ ਮੁਹਿੰਮ ਦਾ ਅਮੁੱਲ ਹਿੱਸਾ ਬਣਾ ਰਹੀ ਹੈ। ਇਸ ਵਿਸ਼ੇਸ਼ ਕੈਂਪ ਵਿੱਚ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਉਪ ਚੇਅਰਮੈਨ ਮੱਖਣ ਸਿੰਘ, ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਡਿਗਰੀ ਕਾਲਜ, ਡਾ. ਰਵਿੰਦਰ ਕੌਰ ਪ੍ਰਿੰਸੀਪਲ,ਬੀ.ਐੱਡ. ਕਾਲਜ, ਸ੍ਰੀਮਤੀ ਗੁਰਜੀਤ ਕੌਰ ਪ੍ਰਿੰਸੀਪਲ, ਸੀ.ਸੈਕੰ.ਸਕੂਲ, ਸ੍ਰੀਮਤੀ ਸਤਨਾਮ ਕੌਰ ਪ੍ਰਿੰਸੀਪਲ,ਪਬਲਿਕ ਹਾਈ ਸਕੂਲ, ਸਮੂਹ ਸਟਾਫ ਅਤੇ ਵਿਦਿਆਰਥਣਾਂ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: