ਹਲਕਾ ਵਿਧਾਇਕ ਸਿੱਧੂ ਨੂੰ ਟਿਕਟ ਮਿਲਣ ਦੇ ਸ਼ੁਕਰਾਨੇ ਅਤੇ ਜਿੱਤ ਲਈ ਅਕਾਲੀ ਵਰਕਰਾਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਅਰਦਾਸ

ਹਲਕਾ ਵਿਧਾਇਕ ਸਿੱਧੂ ਨੂੰ ਟਿਕਟ ਮਿਲਣ ਦੇ ਸ਼ੁਕਰਾਨੇ ਅਤੇ ਜਿੱਤ ਲਈ ਅਕਾਲੀ ਵਰਕਰਾਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਅਰਦਾਸ

ardas-pic-mlaਤਲਵੰਡੀ ਸਾਬੋ, 18 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਤੇ ਦਿਨ ਐੇਲਾਨੀ 69 ਉਮੀਦਵਾਰ ਦੀ ਸੂਚੀ ਅਨੁਸਾਰ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਤਲਵੰਡੀ ਸਾਬੋ ਤੋਂ ਪਾਰਟੀ ਉਮੀਦਵਾਰ ਬਣਾਏ ਜਾਣ ਦੀ ਖੁਸ਼ੀ ਵਿੱਚ ਅੱਜ ਹਲਕੇ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਆਗੂਆਂ ਤੇ ਵਰਕਰਾਂ ਦੇ ਨਾਲ ਭਾਜਪਾ ਵਰਕਰਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋ ਕੇ ਜਿੱਥੇ ਸ਼ੁਕਰਾਨਾ ਕੀਤਾ ਉੱਥੇ ਵਿਧਾਇਕ ਦੀ ਜਿੱਤ ਲਈ ਅਰਦਾਸ ਵੀ ਕੀਤੀ।

        ਹਲਕਾ ਵਿਧਾਇਕ ਸਿੱਧੂ ਜਿਨ੍ਹਾ ਨੂੰ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਕਿਸੇ ਜ਼ਰੂਰੀ ਵੀਚਾਰ ਵਟਾਂਦਰੇ ਲਈ ਬੁਲਾ ਲਿਆ ਗਿਆ ਸੀ ਦੀ ਗੈਰਹਾਜ਼ਰੀ ਵਿੱਚ ਭਾਰੀ ਗਿਣਤੀ ਵਿੱਚ ਇਕੱਤਰ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਅੰਤ੍ਰਿਗ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਮੋਹਣ ਸਿੰਘ ਬੰਗੀ ਦੀ ਅਗਵਾਈ ਹੇਠ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਜਿੱਥੇ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਸੂਚੀ ਅਨੁਸਾਰ ਵਿਧਾਇਕ ਸਿੱਧੂ ਨੂੰ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਟਿਕਟ ਦੇਣ ਦੇ ਅੇੈਲਾਨ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਉੱਥੇ ਸ. ਸਿੱਧੂ ਦੀ ਜਿੱਤ ਅਤੇ ਤੀਜੀ ਵਾਰ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਬਨਣ ਸਬੰਧੀ ਅਰਦਾਸ ਵੀ ਕੀਤੀ।

        ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਮੋਹਣ ਸਿੰਘ ਬੰਗੀ ਨੇ ਤਲਵੰਡੀ ਸਾਬੋ ਤੋਂ ਸ. ਸਿੱਧੂ ਨੂੰ ਉਮੀਦਵਾਰ ਐੇਲਾਨੇ ਜਾਣ ਸਬੰਧੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਅਤੇ ਸਮੂਹ ਪਾਰਟੀ ਵਰਕਰ ਹੁਣ ਪਾਰਟੀ ਵੱਲੋਂ ਐੇਲਾਨੇ ਉਮੀਦਵਾਰ ਦੀ ਜਿੱਤ ਲਈ ਦਿਨ ਰਾਤ ਇੱਕ ਕਰਕੇ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ। ਹਾਜ਼ਰ ਵਰਕਰਾਂ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਵਿਧਾਇਕ ਸਿੱਧੂ ਪੰਜਵੀਂ ਵਾਰ ਵੀ ਸ਼ਾਨਦਾਰ ਜਿੱਤ ਹਾਸਿਲ ਕਰਨਗੇ। ਇਸ ਮੌਕੇ ਵਿਧਾਇਕ ਦੇ ਨਿੱਜੀ ਸਹਾਇਕ ਸੁਰਿੰਦਰ ਨੰਬਰਦਾਰ ਡੂੰਮਵਾਲੀ ਤੇ ਅਮਰਜੀਤ ਚੀਮਾ, ਕ੍ਰਿਸ਼ਨ ਮਿੱਤਲ ਪ੍ਰਧਾਨ ਨਗਰ ਕੌਂਸਲ ਰਾਮਾਂ, ਯੂਥ ਅਕਾਲੀ ਦਲ ਹਲਕਾ ਪ੍ਰਧਾਨ ਸੁਖਬੀਰ ਸਿੰਘ ਚੱਠਾ, ਅਕਾਲੀ ਦਲ ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਟਰੱਕ ਯੂਨੀਅਨ ਤਲਵੰਡੀ ਪ੍ਰਧਾਨ ਅਵਤਾਰ ਮੈਨੂੰਆਣਾ, ਰਾਮਾਂ ਪ੍ਰਧਾਨ ਰਾਮਪਾਲ ਮਲਕਾਣਾ, ਬਲਵਿੰਦਰ ਗਿੱਲ ਤੇ ਰਾਕੇਸ਼ ਚੌਧਰੀ ਦੋਵੇਂ ਸਰਕਲ ਪ੍ਰਧਾਨ, ਚਿੰਟੂ ਜਿੰਦਲ ਤੇ ਗੌਰਵ ਗੋਰਾ ਦੋਵੇਂ ਯੂਥ ਸਰਕਲ ਇੰਚਾਰਜ, ਬੀ. ਸੀ ਵਿੰਗ ਹਲਕਾ ਪ੍ਰਧਾਨ ਜਗਤਾਰ ਨੰਗਲਾ, ਜਸਪਾਲ ਨੰਬਰਦਾਰ ਲਹਿਰੀ, ਜਗਦੀਸ਼ ਰਾਏ ਸਾਬਕਾ ਮੰਡਲ ਪ੍ਰਧਾਨ ਭਾਜਪਾ, ਕਿਸਾਨ ਵਿੰਗ ਜਨਰਲ ਸਕੱਤਰ ਮੋਤੀ ਭਾਗੀਵਾਂਦਰ, ਐੱਸ. ਸੀ ਵਿੰਗ ਦੇ ਜਲੌਰ ਸਿੰਘ ਤੇ ਗੁਲਾਬ ਕੈਲੇਵਾਂਦਰ, ਹੈਪੀ ਸਰਪੰਚ ਬੰਗੀ, ਕਿਸਾਨ ਵਿੰਗ ਦੇ ਗੁਰਤੇਜ ਜੋਗੇਵਾਲਾ, ਬਿੱਟੂ ਸਰਪੰਚ ਜੰਬਰ ਬਸਤੀ, ਜਗਤਾਰ ਭਾਕਰ ਸਰਪੰਚ ਕਲਾਲਵਾਲਾ, ਜਗਦੇਵ ਸਰਪੰਚ ਜੱਜਲ, ਇਸਤਰੀ ਵਿੰਗ ਦੀ ਬੀਬੀ ਜਸਵੀਰ ਕੌਰ, ਬਰਿੰਦਰਪਾਲ ਮਹੇਸ਼ਵਰੀ, ਹਰਦੇਵ ਫੌਜੀ ਸਰਪੰਚ ਨੰਗਲਾ ਆਦਿ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: