’ਆਪ’ ਪਾਰਟੀ ਨੇ ਸੰਗਰਾਹੂਰ ਪਿੰਡ ਦੇ ਪ੍ਰਇਮਰੀ ਸਕੂਲ ਨੂੰ ਦਿੱਤਾ 4 ਲੱਖ ਦਾ ਚੈਕ

‘ਆਪ’ ਪਾਰਟੀ ਨੇ ਸੰਗਰਾਹੂਰ ਪਿੰਡ ਦੇ ਪ੍ਰਇਮਰੀ ਸਕੂਲ ਨੂੰ ਦਿੱਤਾ 4 ਲੱਖ ਦਾ ਚੈਕ

photoਸਾਦਿਕ, 18 ਨਵੰਬਰ (ਗੁਲਜ਼ਾਰ ਮਦੀਨਾ)-ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ ਤਾਂ ਆਪਣੇ ਦੇਸ਼ ਅਤੇ ਪਿੰਡ ਦਾ ਨਾਂਅ ਰੋਸ਼ਨ ਕਰ ਸਕਦੇ ਹਨ ਕਿਉਕਿ ਬੱਚੇ ਹੀ ਦੇਸ਼ ਦਾ ਭਵਿੱਖ ਹਨ ਅਤੇ ਇੰਨਾਂ ਬੱਚਿਆਂ ਤੋਂ ਸਾਨੂੰ ਬਹੁਤ ਉਮੀਦਾਂ ਹਨ ਇੰਨਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਤੇਜ ਸਿੰਘ ਖੋਸਾ ਅਤੇ ਬਾਬਾ ਜਸਪਾਲ ਸਿੰਘ ਨੇ ਸਾਦਿਕ ਨੇੜੇ ਪਿੰਡ ਸੰਗਰਾਹੂਰ ਦੇ ਸਰਕਾਰੀ ਪ੍ਰਇਮਰੀ ਸਕੂਲ ਦੇ ਕਮਰਿਆਂ ਲਈ 4 ਲੱਖ ਰੁਪਏ ਦਾ ਚੈਕ ਆਪ ਪਾਰਟੀ ਦੇ ਪੋ: ਸ. ਸਾਧੂ ਸਿੰਘ ਐਮ.ਪੀ  ਦੇ ਕੋਟੇ ਵਿਚੋਂ ਦੇਣ ਉਪਰੰਤ ਕਹੇ ਉਨਾਂ ਅੱਗੇ ਕਿਹਾ ਕੇ ਹੁਣ ਸਰਕਾਰੀ ਸਕੂਲ ਵੀ ਕਿਸੇ ਨਾਲੋਂ ਘੱਟ ਨਹੀਂ ਵੱਡੇ-ਵੱਡੇ ਸ਼ਹਿਰਾਂ ਵਿੱਚ ਖੁੱਲੇ ਸਕੂਲਾਂ ਜਿੰਨੀਆਂ ਹੀ ਸਹੂਲਤਾਂ ਹਨ ਅਤੇ ਕਦੇ ਵੀ ਕੋਈ ਕਮੀ ਲੱਗਦੀ ਹੈ ਤਾਂ ਆਮ ਆਦਮੀ ਪਾਰਟੀ ਹਮੇਸ਼ਾ ਹੀ ਤੱਤਪਰ ਰਹਿੰਦੀ ਹੈ। ਉਨਾਂ ਅੱਗੇ ਕਿਹਾ ਕੇ ਕੁਝ ਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਅਸੀਂ ਐਮ.ਪੀ ਕੋਟੇ ਵਿਚੋਂ ਚੈਕ ਦੇ ਚੁੱਕੇ ਹਾਂ ਅਤੇ ਬਾਕੀ ਰਹਿੰਦੇ ਸਕੂਲਾਂ ਨੂੰ ਵੀ ਬਹੁਤ ਜਲਦੀ ਕਮਰਿਆਂ ਲਈ ਚੈਕ ਦੇ ਰਹੇ ਹਾਂ। ਅੰਤ ਵਿੱਚ ਗ੍ਰਾਮ ਪੰਚਾਇਤ ਸੰਗਰਾਹੂਰ, ਸਮੁੱਚਾ ਕਲੱਬ ਅਤੇ ਮੈਡਮ ਕਮਲਜੀਤ ਕੌਰ ਨੇ ਇਸ ਸਲਾਘਾ ਯੋਗ ਕਦਮ ਲਈ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ। ਇਸ ਮੌਕੇ ਸ. ਮੱਖਣ ਸਿੰਘ, ਅਨਮੋਲ ਸਿੰਘ ਸੇਖੋਂ, ਸੁਖਦੇਵ ਸਿੰਘ ਜੇ.ਈ, ਜਗਸੀਰ ਸਿੰਘ, ਰਮਨਦੀਪ ਸਿੰਘ ਮੁਮਾਰਾ, ਰਾਜਦੀਪ ਸਿੰਘ ਝੋਕ ਸਰਕਾਰੀ ਅਤੇ ਸੁਖਜਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।

 

Share Button

Leave a Reply

Your email address will not be published. Required fields are marked *

%d bloggers like this: