ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਪਬਲਿਕ ਸਕੂਲ ਬੁਤਾਲਾ ਵਿਖੇ ਸਪੋਰਟਸ ਡੇਅ ਮਨਾਇਆ

ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਪਬਲਿਕ ਸਕੂਲ ਬੁਤਾਲਾ ਵਿਖੇ ਸਪੋਰਟਸ ਡੇਅ ਮਨਾਇਆ

picture1ਬਿਆਸ ੧੮ ਨਵੰਬਰ ( ਜਸਵਿੰਦਰ ਪਾਲ ਜੱਸੀ ) – ਸਿੱਖਿਆ ਦੇ ਖੇਤਰ ਵਿੱਚ ਵੱਖਰੀ ਪਛਾਣ ਬਣਾਉਣ ਵਾਲੇ ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਪਬਲਿਕ ਸਕੂਲ ਬੁਤਾਲਾ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਪੋਰਟਸ ਡੇਅ ਬਾਬਾ ਸੁਰਜਨ ਸਿੰਘ ਜੀ ਅਤੇ ਪ੍ਰਿੰਸੀਪਲ ਮੈਡਮ ਰੁਪਿੰਦਰ ਕੌਰ ਜੀ ਦੀ ਅਗਵਾਈ ਵਿੱਚ ਬਹੂਤ ਹੀ ਸੁਚੱਜੇ ਢੰਗ ਨਾਲ ਮਨਾਇਆ ਗਿਆ । ਇਸ ਮੌਕੇ ਸਾਬਕਾ ਹਲਕਾ ਵਿਧਾਇਕ ਡਾ.ਸ਼੍ਰੀ ਵੀਰ ਪਵਨ ਕੁਮਾਰ ਭਾਰਦਵਾਜ ਅਤੇ ਪੰਜਾਬ ਪ੍ਰਧਾਨ ਸ਼ਿਵ ਸੈਨਾ ਯੁਵਾ ਮੋਰਚਾ ਅਮਰਜੀਤ ਸਿੰਘ ਅੰਬਾ ਜੀ ਵਿਸ਼ੇਸ ਮਹਿਮਾਨ ਵੱਜੋ ਪਹੁੰਚੇ । ਇਸ ਮੌਕੇ ਮੁੰਡੇਆ ਅਤੇ ਕੁੜੀਆ ਦੀਆ ਵੱਖੁ ਵੱਖ ਖੇਡਾ ਕਰਵਾਈਆ ਗਈਆ ਅਤੇ ਜੇਤੂ ਖਿਡਾਰੀਆ ਨੂੰ ਬਾਬਾ ਸੁਰਜਨ ਸਿੰਘ ਜੀ ਅਤੇ ਸਾਬਕਾ ਹਲਕਾ ਵਿਧਾਇਕ ਡਾ. ਸ਼੍ਰੀ ਵੀਰ ਪਵਨ ਕੁਮਾਰ ਭਾਰਦਵਾਜ ਦੁਆਰਾ ਇਨਾਮ ਵੀ ਵੰਡੇ ਗਏ । ਸਕੂਲ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕੇ ਸਕੂਲ ਵਿੱਚ ਆਧੁਨਿਕ ਸਿੱਖਿਆ ਦੇ ਨਾਲੁਨਾਲ ਧਾਰਮਿਕ ਸਿੱਖਿਆ ਵੀ ਵਿਸ਼ੇਸ ਤੋਰ ਤੇ ਦਿੱਤੀ ਜਾਂਦੀ ਹੈ। ਇਸ ਮੌਕੇ ਗੱਲਬਾਤ ਕਰਦਿਆ ਸਕੂਲ ਪ੍ਰਬੰਧਕਾ ਨੇ ਦੱਸਿਆ ਕੇ ੨ ਦਸੰਬਰ ੨੦੧੬ ਨੂੰ ਸੰਤ ਬਾਬਾ ਨੱਥਾ ਸਿੰਘ ਜੀ ਦੀ ਬਰਸੀ ਮਨਾਈ ਜਾ ਰਹੀ ਹੈ ਅਤੇ ਇਸ ਤੋ ਪਹਿਲਾ ੧੯ ਅਤੇ ੨੦ ਨਵੰਬਰ ੨੦੧੬ ਦਿੰਨ ਸ਼ਨੀਵਾਰ ਅਤੇ ਐਤਵਾਰ ਨੂੰ ਸਾਲਾਨਾ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਜਾਵੇਗਾ, ਜਿਸ ਵਿੱਚ ਅੱਖਾਂ ਦਾ ਫ੍ਰੀ ਚੈਕਅੱਪ ਕੀਤਾ ਜਾਵੇਗਾ ਅਤੇ ਐਨਕਾਂ ਦਿੱਤੀਆ ਜਾਣਗੀਆ ਅਤੇ ਅੱਖਾਂ ਦਾ ਫ੍ਰੀ ਆਪਰੇਸ਼ਨ ਵੀ ਕੀਤਾ ਜਾਵੇਗਾ । ਇਸ ਮੌਕੇ ਬਾਬਾ ਸੁਰਜਨ ਸਿੰਘ ਜੀ, ਸਾਬਕਾ ਹਲਕਾ ਵਿਧਾਇਕ ਡਾ.ਸ਼੍ਰੀ ਵੀਰ ਪਵਨ ਕੁਮਾਰ ਭਾਰਦਵਾਜ, ਪੰਜਾਬ ਪ੍ਰਧਾਨ ਸ਼ਿਵ ਸੈਨਾ ਯੁਵਾ ਮੋਰਚਾ ਅਮਰਜੀਤ ਸਿੰਘ ਅੰਬਾ, ਨਵੀਨ ਖਡਵਾਲ, ਸ਼ੰਕਰ ਬਿਆਸ ਅਤੇ ਹੋਰ ਪਤਵੰਤੇ ਹਾਜਿਰ ਸਨ ।

Share Button

Leave a Reply

Your email address will not be published. Required fields are marked *

%d bloggers like this: