ਫੁੱਟਬਾਲ ਮੁਕਾਬਲੇ ‘ਚ ਸੋਨ ਤੱਗਮਾਂ ਜਿੱਤ ਚੰਨਣਕੇ ਦਾ ਨਾਮ ਕੀਤਾ ਰੌਸ਼ਨ

ਫੁੱਟਬਾਲ ਮੁਕਾਬਲੇ ‘ਚ ਸੋਨ ਤੱਗਮਾਂ ਜਿੱਤ ਚੰਨਣਕੇ ਦਾ ਨਾਮ ਕੀਤਾ ਰੌਸ਼ਨ

123ਚੌਂਕ ਮਹਿਤਾ-16 ਨਵੰਬਰ (ਬਲਜਿੰਦਰ ਸਿੰਘ ਰੰਧਾਵਾ) ਰੂਲਰ ਨੈਸ਼ਨਲ ਗੇਮ ਫੇਡਰੇਸ਼ਨ ਕੱਪ ਮੇਰਠ ਯੁਪੀ ਵਿਖੇ ਖੇਡ ਮੁਕਾਬਲੇ ਹੋਏ, ਜਿਨਾ੍ਹਂ ਵਿਚ ਪਿੰਡ ਚੰਨਣਕੇ ਦੇ ਬੱਚੇ ਪੰਜਾਬ ਦੀ ਟੀਮ ਵੱਲੋ ਸਬ ਯੁਨੀਅਰ ਵਰਗ ਵਿਚ ਵਿਸ਼ਾਲਦੀਪ ਸਿੰਘ, ਮਹਿਤਾਬ ਸਿੰਘ, ਕਰਨਬੀਰ ਸਿੰਘ ਅਤੇ ਸੀਨੀਅਰ ਵਰਗ ਵਿਚ ਜਸਵਿੰਦਰ ਸਿੰਘ ਨੇ ਹਿੱਸਾ ਲਿਆ, ਮੁਕਾਬਲੇ ਦੌਰਾਨ ਸਬ ਯੁਨੀਅਰ ਵਾਲੇ ਬੱਚਿਆਂ ਪਹਿਲਾ ਸਥਾਨ ਅਤੇ ਸੀਨੀਅਰ ਵਰਗ ਦੇ ਬੱਚੇ ਨੇ ਤੀਜਾ ਸਥਾਨ ਹਾਸਲ ਕਰਕੇ ਸੋਨ ਤਗਮਾਂ ਪ੍ਰਾਪਤ ਕਰਕੇ ਪਿੰਡ ਚੰਨਣਕੇ ਦਾ ਨਾਮ ਰੌਸ਼ਨ ਕੀਤਾ, ਜਿੱਤ ਦੀ ਖੁਸ਼ੀ ‘ਚ ਪਿੰਡ ਵਾਸੀਆਂ ਵੱਲੋ ਢੋਲ ਵਜਾ ਕੇ ਲੱਡੂ ਵੰਡੇ ਗਏ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ, ਇਸ ਮੌਕੇ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ, ਸਰਪੰਚ ਮੇਜਰ ਸਿੰਘ ਸਹੋਤਾ, ਬਾਬਾ ਗੁਰਮੀਤ ਸਿੰਘ, ਮਾਸਟਰ ਦਵਿੰਦਰ ਸਿੰਘ, ਕੋਚ ਜੁਗਰਾਜ ਸਿੰਘ, ਅਰਜੁਨ ਸਿੰਘ ਸੈਕਟਰੀ, ਬਾਬਾ ਹਰਦੀਪ ਸਿੰਘ, ਦਿਆਲ ਸਿੰਘ ਪੰਚ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: