ਵਿਧਾਇਕ ਇਆਲੀ ਤੇ ਡੀ.ਆਈ.ਜੀ. ਕਾਲੀਆ ਨੇ ਆਧੁਨਿਕ ਖੇਡ ਪਾਰਕ ਕੀਤਾ ਲੋਕ ਅਰਪਣ

ਵਿਧਾਇਕ ਇਆਲੀ ਤੇ ਡੀ.ਆਈ.ਜੀ. ਕਾਲੀਆ ਨੇ ਆਧੁਨਿਕ ਖੇਡ ਪਾਰਕ ਕੀਤਾ ਲੋਕ ਅਰਪਣ

17-nov-mlp-01ਮੁੱਲਾਂਪੁਰ ਦਾਖਾ, 17 ਨਵੰਬਰ (ਮਲਕੀਤ ਸਿੰਘ)-ਦੇਸ਼ ਦੇ ਮਹਾਨ ਸ਼ਹੀਦ ਪਰਮਵੀਰ ਚੱਕਰ ਵਿਜੇਤਾ ਨਿਰਮਲਜੀਤ ਸਿੰਘ ਸੇਖੋਂ, ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ, ਮੇਜਰ ਬਚਿੱਤਰ ਸਿੰਘ ਸੇਖੋਂ, ਜਨਰਲ ਸੰਤ ਸਿੰਘ ਸੇਖੋਂ, ਉਘੇ ਸਾਹਿਤਕਾਰ ਪੰਡਿਤ ਕਰਤਾਰ ਸਿੰਘ ਸੇਖੋਂ ਅਤੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੂੰ ਸਮਰਪਿਤ ਪਿੰਡ ਦਾਖਾ ਵਿਖੇ ਬਣਾਇਆ ਗਿਆ ਆਧੁਨਿਕ ਸਪੋਰਟਸ ਕਮ ਪਾਰਕ ਦਾ ਉਦਾਘਟਨ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਲੁਧਿਆਣਾ ਰੇਂਜ ਦੇ ਡੀ. ਆਈ. ਜੀ. ਸ੍ਰੀ ਐੱਸ. ਕੇ. ਕਾਲੀਆ ਨੇ ਸਾਂਝੇ ਤੌਰ ਤੇ ਕੀਤਾ।

            ਵਿਧਾਇਕ ਇਆਲੀ ਨੇ ਕਿਹਾ ਕਿ ਇਸ ਖੇਡ ਗਰਾਊਂਡ ਬੱਚੇ ਬੱਚੀਆਂ, ਧੀਆਂ-ਭੈਣਾਂ, ਬਜੁਰਗਾਂ ਨੂੰ ਸੈਰ ਕਰਨ ਅਤੇ ਓਪਨ ਜਿੰਮ ਦਾ ਲਾਭ ਲੈ ਸਕਣਗੇ। ਉਨਾਂ ਇਸ ਗਰਾਂਉਡ ਨੂੰ ਤਿਆਰ ਕਰਵਾਉਣ ਵਿੱਚ ਪਿੰਡ ਦਾਖਾ ਸਰਪੰਚ ਵਰਿੰਦਰ ਸਿੰਘ ਅਤੇ ਗੁਰਜੀਤ ਸਿੰਘ ਦੋਵੇਂ ਪੰਚਾਇਤਾਂ ਅਤੇ ਨਰੇਗਾ ਬੀਬੀਆਂ ਦਾ ਅਹਿਮ ਸਹਿਯੋਗ ਦੱਸਿਆ।

           ਇਸ ਮੌਕੇ ਡਾ. ਸੁਰਿੰਦਰ ਕੁਮਾਰ ਕਾਲੀਆ ਡੀ.ਆਈ.ਜੀ ਰੇਂਜ ਲੁਧਿਆਣਾ ਨੇ ਕਿਹਾ ਕਿ ਪਿੰਡਾਂ ਵਿੱਚ ਵਿਧਾਇਕ ਇਆਲੀ ਵੱਲੋਂ ਬਣਾਏ ਗਏ ਆਧੁਨਿਕ ਖੇਡ ਗਰਾਊਂਡ ਕਮ ਪਾਰਕਾਂ ਨੂੰ ਵੇਖ ਕੇ ਇੰਝ ਲੱਗਦਾ ਹੈ ਜਿਵੇਂ ਅਸੀ ਬਾਹਰਲੇ ਮੁਲਕ ਵਿੱਚ ਆ ਗਏ ਹਾਂ। ਇਹੋ ਜਿਹੇ ਪਿੰਡਾਂ ਵਿੱਚ ਬਣਾਏ ਪ੍ਰੋਜੈਕਟ ਅੱਜ ਤੱਕ ਉਨਾਂ ਆਪਣੇ ਦੇਸ਼ ਵਿੱਚ ਕਿਤੇ ਵੀ ਨਹੀ ਦੇਖੇ।

        ਉਦਘਾਟਨ ਸਮਾਰੋਹ ‘ਤੇ ਗੱਤਕਾ ਪਾਰਟੀ ਵੱਲੋਂ ਖਾਲਸਾਈ ਕਰਤੱਬ ਦਿਖਾਏ ਗਏ, ਉਥੇ ਫੁੱਟਬਾਲ, ਹਾਕੀ ਅਤੇ ਬਾਸਕਿਟਬਾਲ ਦੇ ਸ਼ੋਅ-ਮੈਚ ਵੀ ਕਰਵਾਏ ਗਏ। ਇਸ ਮੌਕੇ ਹਰਵੀਰ ਸਿੰਘ ਇਆਲੀ, ਜਸਕਰਨ ਦਿਓਲ ਵਾਈਸ ਚੇਅਰਮੈਨ ਲੈਂਡ ਮਾਰਗੇਜ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਰਣਯੋਧ ਸਿੰਘ ਤਲਵੰਡੀ ਅਤੇ ਜਗਜੀਤ ਸਿੰਘ ਭੋਲਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: