ਦਿ ਰੌਇਲ ਗਰੁੱਪ ਆੱਫ ਕਾਲਜਿਜ਼ ਬੋੜਾਵਾਲ ਵਿਖੇ ਮੈਕਸੀਕੋ ਦੇ ਕਲਾਕਾਰਾਂ ਨੇ ਬੰਨਿਆ ਰੰਗ

ਦਿ ਰੌਇਲ ਗਰੁੱਪ ਆੱਫ ਕਾਲਜਿਜ਼ ਬੋੜਾਵਾਲ ਵਿਖੇ ਮੈਕਸੀਕੋ ਦੇ ਕਲਾਕਾਰਾਂ ਨੇ ਬੰਨਿਆ ਰੰਗ

untitled-1-copyਬੁਢਲਾਡਾ 16, ਨਵੰਬਰ(ਤਰਸੇਮ ਸ਼ਰਮਾਂ): ਦਿ ਰੌਇਲ ਗਰੁੱਪ ਆੱਫ ਕਾਲਜਿਜ਼ ਬੋੜਾਵਾਲ ਵਿਖੇ ਪੰਜਾਬ ਕਲਚਰਲ ਪ੍ਰੋਮੋਸ਼ਨ ਕੌਂਸਲ ਦੇ ਸਹਿਯੋਗ ਨਾਲ ਭਾਰਤ ਦੇਸ਼ ਦੀ ਅਜ਼ਾਦੀ ਲਈ ਕੁਰਬਾਨ ਹੋਣ ਵਾਲੇ ਮਹਾਨ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦੀ 101ਵੀ ਬਰਸੀ ਨੂੰ ਸਮਰਪਿਤ ਪਹਿਲਾ ”ਇੰਟਰਨੈਸ਼ਨਲ ਫੋਕਲੋਰ ਫੈਸਟੀਵਲ2016” ਕਰਵਾਇਆ ਗਿਆ। ਜਿਸ ਵਿੱਚ ਮੈਕਸੀਕੋ ਤੋਂ ਉਚੇਚੇ ਤੌਰ ਪਹੁੰਚੇ ਕਲਾਕਾਰਾਂ ਜਿੰਨ੍ਹਾਂ ਵਿੱਚ ਐਨਰਿਕਾ ਪੈਟਰਿਕਾ ਮਾਰਟਿਨ, ਸੀਲੀਆ ਲੂਨਾ, ਐਸਥਰ ਐਗੂਲਾ ਐਰੀਓਲਾ, ਮਾਰੀਆ ਐਗੂਨੀਆ, ਗੈਬਰੀਅਲਾ, ਲੋਰਾ ਟੈਰੇਸਾ, ਜਾਰਜ਼ ਮਾਰਟਿਨ, ਲਈਅਸ ਮੈਨੂਅਲ, ਐਲਫਰੈਡੋ, ਆਰਟੂਰੋ ਜੈਵੀਅਰ, ਲੂਈਅਸ ਐਲੋਨਸੋ ਅਤੇ ਸਰਜੀਓ ਓਰਟਿਗੋ ਆਦਿ ਦੁਆਰਾ ਪੇਸ਼ ਕੀਤੀਆਂ ”ਵੈਰਾਕਰੂਜ ਅਤੇ ਖਲਿਸਕੋ ਡਾਂਸ” ਦੀਆਂ ਲਾਜਵਾਬ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਉਨ੍ਹਾਂ ਆਪਣੀਆਂ ਦਿਲਖਿੱਚਵੀਆਂ ਅਦਾਕਾਰੀਆਂ ਅਤੇ ਰੰਗਾਰੰਗ ਪੇਸ਼ਕਾਰੀਆਂ ਰਾਹੀਂ ਭਾਈਚਾਰਕ ਸਾਂਝ ਤੇ ਵਿਸ਼ਵ ਪੱਧਰ ਸਾਂਤੀ ਉਸਾਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਮਹਿਮਾਨਾਂ ਦੀਆਂ ਆਈਟਮਾਂ ਦੇ ਨਾਲਨਾਲ ਡਾਂਸ ਕੀਤਾ ਅਤੇ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ। ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਦੁਆਰਾਂ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਕਰਦਿਆ ਗਰੁੱਪ ਡਾਂਸ, ਭੰਗੜਾ, ਗਿੱਧਾ, ਸੰਮੀ ਆਦਿ ਵੱਖ2 ਪੇਸ਼ਕਾਰੀਆਂ ਦੁਆਰਾ ਵਿਦੇਸ਼ੀ ਕਲਾਕਾਰਾਂ ਅਤੇ ਦਰਸ਼ਕਾ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਪੰਜਾਬ ਕਲਚਰਲ ਪ੍ਰੋਮੋਸ਼ਨ ਕੌਂਸ਼ਲ ਪੰਜਾਬ ਦੇ ਡਾਇਰੈਕਟਰ ਸ. ਦਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਸੱਭਿਆਚਾਰਕ ਆਦਾਨ ਪ੍ਰਦਾਨ ਦਾ ਇਹ ਕੋਮਾਂਤਰੀ ਫੈਸਟੀਵਲ ਦੇਸ਼ ਪ੍ਰਦੇਸ਼ ਵਿੱਚ ਕਾਫੀ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ। ਪੰਜਾਬ ਕਲਚਰਲ ਪ੍ਰੋਮੋਸ਼ਨ ਕੌਂਸ਼ਲ ਦੇ ਸਕੱਤਰ ਜਨਰਲ ਸz. ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਮੈਕਸੀਕੋ ਦੇ ਇਹ ਕਲਾਕਾਰ ਪਿਛਲੇ ਦਿਨੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ,ਖਾਲਸਾ ਕਾਲਜ ਅੰਮ੍ਰਿਤਸਰ ਅਤੇ ਪੰਜਾਬ ਵਿੱਚ ਵੱਖ2 ਥਾਵਾਂ ਤੇ ਆਪਣੀ ਕਲਾ ਦੇ ਜੌਹਰ ਵਿਖਾ ਚੁਕੇ ਹਨ ਅਤੇ ਇਲਾਕੇ ਦਾ ਇਹ ਪਹਿਲਾ ਕਾਲਜ ਹੈ ਜਿੱਥੇ ਇੰਨੇ ਵੱਡੇ ਪੱਧਰ ਦੇ ”ਇੰਟਰਨੈਸ਼ਨਲ ਫੋਕਲੋਰ ਫੈਸਟੀਵਲ” ਦਾ ਆਯੋਜਨ ਕੀਤਾ ਗਿਆ ਹੈ।ਕਾਲਜ ਡਾਇਰੈਕਟਰ ਡਾ.ਸਰਬਜੀਤ ਕੌਰ ਸੋਹਲ (ਨੈਸ਼ਨਲ ਅਵਾਰਡੀ) ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੰਸਥਾ ਵਿਖੇ ਰਾਸ਼ਟਰੀ ਪੱਧਰ ਦੇ ”ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ਉੱਤੇ ਵਰਤਮਾਨ ਚਣੌਤੀਆਂ” ਸੰਬੰਧੀ ਸੈਮੀਨਾਰ ਅਤੇ ਹੋਰ ਵੀ ਵੱਖਵੱਖ ਪ੍ਰੋਗਰਾਮ ਕਰਵਾਏ ਗਏ ਹਨ।ਅਤੇ ਉਨ੍ਹਾਂ ਪੰਜਾਬ ਕਲਚਰਲ ਪ੍ਰੋਮੋਸ਼ਨ ਕੌਂਸਲ ਪੰਜਾਬ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਜਿੰਨ੍ਹਾਂ ਸੰਸਥਾ ਵਿਖੇ ”ਇੰਟਰਨੈਸ਼ਨਲ ਫੋਕਲੋਰ ਫੈਸਟੀਵਲ2016” ਦਾ ਆਯੋਜਨ ਕਰਾਉਣ ਦਾ ਮਾਣ ਬਖਸਿਆ ਅਤੇ ਉਨ੍ਹਾਂ ਕਿਹਾ ਕਿ ਵੱਖਵੱਖ ਦੇਸ਼ਾਂ ਦੇ ਸੱਭਿਆਚਾਰਕ ਅਦਾਨਪ੍ਰਦਾਨ ਕਰਦਾ ਇਹ ਫੈਸਟੀਵਲ ਵਿਦਿਆਰਥੀਆਂ ਨੂੰ ਵਿਦੇਸ਼ੀ ਸੱਭਿਆਚਾਰ ਬਾਰੇ ਜਾਨਣ ਦਾ ਇੱਕ ਲਾਭਕਾਰੀ ਮੌਕਾ ਹੈ।ਕਾਲਜ ਪ੍ਰਿੰਸੀਪਲ ਸ੍ਰੀ. ਐੱਮ.ਆਰ.ਮਿੱਤਲ ਨੇ ਮੈਕਸੀਕੋ ਤੋਂ ਆਏ ਕਲਾਕਾਰਾਂ ਅਤੇ ਕਾਲਜ ਦੇ ਵਿਦਿਆਰਥੀਆਂ ਦੀ, ਉਨ੍ਹਾਂ ਦੁਆਰਾ ਦੇਸ਼ੀਵਿਦੇਸ਼ੀ ਸੱਭਿਆਚਾਰਕ ਸਾਂਝ ਦੇ ਇਸ ਮੌਕੇ ਤੇ ਕਲਾਕਾਰਾਂ ਦੀ ਖੂਬ ਪ੍ਰਸ਼ੰਸਾਂ ਕੀਤੀ ਅਤੇ ਸੰਸਥਾ ਵਿਖੇ ਪਹੁੰਚਣ ਤੇ ਉਨ੍ਹਾਂ ਮੈਕਸੀਕੋ ਤੋਂ ਆਈ ਕਲਾਕਾਰਾਂ ਦੀ ਪੂਰੀ ਟੀਮ ਦਾ ਅਤੇ ਇਸ ਮੌਕੇ ਪਹੁੰਚੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ।ਅਖੀਰ ਵਿੱਚ ਮੈਕਸੀਕੋ ਤੋਂ ਆਏ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ।ਆਏ ਹੋਏ ਮੈਕਸੀਕੋ ਗਰੁੱਪ ਦੇ ਡਾਇਰੈਕਟਰ ਆਰਟੂਰੋ ਜੈਵੀਅਰ ਨੇ ਵੀ ਕਾਲਜ,ਬੱਚਿਆਂ,ਸਟਾਫ ਅਤੇ ਮੈਨੇਜਮੈਂਟ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਵਿਸ਼ਵਾਸ ਦੁਆਇਆ ਕਿ ਉਹ ਭਵਿੱਖ ਵਿੱਚ ਵੀ ਦਿ ਰੌਇਲ ਗਰੁੱਪ ਆੱਫ ਕਾਲਜਿਜ਼ ਬੋੜਾਵਾਲ ਨਾਲ ਅਜਿਹੇ ਸਾਂਝੇ ਸੱਭਿਆਚਾਰਕ ਪ੍ਰੋਗਰਾਮ ਕਰਦੇ ਰਹਿਣਗੇ।

Share Button

Leave a Reply

Your email address will not be published. Required fields are marked *

%d bloggers like this: