ਉੱਤਰ ਪ੍ਰਦੇਸ਼ ਵਿੱਚ ਦੁਬਾਰਾ ਸਮਾਜਵਾਦੀ ਪਾਰਟੀ ਦੀ ਸਰਕਾਰ ਬਣੇਗੀ : ਰਾਮੂਵਾਲੀਆ

ਉੱਤਰ ਪ੍ਰਦੇਸ਼ ਵਿੱਚ ਦੁਬਾਰਾ ਸਮਾਜਵਾਦੀ ਪਾਰਟੀ ਦੀ ਸਰਕਾਰ ਬਣੇਗੀ : ਰਾਮੂਵਾਲੀਆ

vikrant-bansalਭਦੌੜ 16 ਨਵੰਬਰ (ਵਿਕਰਾਂਤ ਬਾਂਸਲ) ਉੱਤਰ ਪ੍ਰਦੇਸ਼ ਵਿੱਚ ਲੋਕਾਂ ਵਿੱਚ ਹਰਮਨਪਿਆਰਤਾ ਸਦਕਾ ਸਮਾਜਵਾਦੀ ਪਾਰਟੀ ਦੀ ਮੁੜ ਸਰਕਾਰ ਬਣੇਗੀ ਅਤੇ ਅਖਿਲੇਸ਼ ਯਾਦਵ ਦੁਬਾਰਾ ਮੁੱਖ ਮੰਤਰੀ ਬਣਨਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਯੂ.ਪੀ ਦੇ ਕੈਬਨਿਟ ਮੰਤਰੀ ਬਲਵੰਤ ਸਿੰਘ ਰਾਮੂਵਾਲੀਆਂ ਨੇ ਪਿੰਡ ਰਾਮਗੜੇ ਵਿਖੇ ਫਤਿਹ ਸਿੰਘ ਰਾਮਗੜ ਦੇ ਗ੍ਰਹਿ ਵਿਖੇ ਕੀਤਾ। ਸ: ਰਾਮੂਵਾਲੀਆਂ ਨੇ ਆ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਪੰਜਾਬੀਆਂ ਦੇ ਸੇਵਕ ਹਨ ਅਤੇ ਉੱਤਰ ਪ੍ਰਦੇਸ਼ ਵਿੱਚ ਪੰਜਾਬੀਆਂ ਦੀ ਭਲਾਈ ਲਈ ਜੁਟੇ ਹੋਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਅਗਵਾਈ ਚ ਚੱਲ ਰਹੀ ਸਮਾਜਵਾਦੀ ਪਾਰਟੀ ਦੀ ਸਰਕਾਰ ਲੋਕ ਭਲਾਈ ਸਕੀਮਾਂ ਅਤੇ ਵੱਡੀ ਪੱਧਰ ਤੇ ਕਰਵਾਏ ਵਿਕਾਸ ਕਾਰਜਾਂ ਸਦਕਾ ਲੋਕਾਂ ਚ ਪੂਰੀ ਤਰਾਂ ਹਰਮਨਪਿਆਰੀ ਸਰਕਾਰ ਸਾਬਤ ਹੋ ਰਹੀ ਹੈ ਜਿਸ ਕਰਕੇ 2017 ਦੀਆਂ ਚੋਣਾਂ ਵਿੱਚ ਭਾਰੀ ਜਿੱਤ ਦਰਜ ਕਰਕੇ ਸਮਾਜਵਾਦੀ ਪਾਰਟੀ ਦੁਬਾਰਾ ਸਰਕਾਰ ਬਣਾਏਗੀ।

Share Button

Leave a Reply

Your email address will not be published. Required fields are marked *

%d bloggers like this: