ਥਾਣਾ ਸਿਟੀ ਪੁਲਸ ਵੱਲੋਂ ਕਾਰ ਸਵਾਰ 4 ਵਿਅਕਤੀਆਂ ਕੋਲੋਂ 1.29 ਕਰੋੜ ਦੀ ਅਣ-ਐਲਾਨੀ ਕਰੰਸੀ ਜਬਤ

ਥਾਣਾ ਸਿਟੀ ਪੁਲਸ ਵੱਲੋਂ ਕਾਰ ਸਵਾਰ 4 ਵਿਅਕਤੀਆਂ ਕੋਲੋਂ 1.29 ਕਰੋੜ ਦੀ ਅਣ-ਐਲਾਨੀ ਕਰੰਸੀ ਜਬਤ

ਰਾਜਪੁਰਾ, 16 ਨਵੰਬਰ(ਐਚ.ਐਸ.ਸੈਣੀ)-ਥਾਣਾ ਸਿਟੀ ਪੁਲਸ ਵੱਲੋਂ ਕੌਮੀ ਸ਼ਾਹ ਮਾਰਗ ਨੰਬਰ 1 ਤੇ ਪੈਂਦੇ ਮਿੱਡ ਵੇ ਢਾਬੇ ਨੇੜੇ ਨਾਕਾਬੰਦੀ ਦੌਰਾਨ 2 ਵੱਖ-ਵੱਖ ਕਾਰ ਸਵਾਰ 4 ਵਿਅਕਤੀਆਂ ਕੋਲੋਂ ਕੋਲੋਂ 1 ਕਰੋੜ 29 ਲੱਖ ਰੁਪਏ ਦੀ ਅਣ-ਐਲਾਨੀ ਕਰੰਸੀ ਬਰਾਮਦ ਕਰਕੇ ਅਗਲੇਰੀ ਕਾਰਵਾਈ ਦੇ ਲਈ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਸਿਟੀ ਪੁਲਸ ਦੇ ਇੰਚਾਰਜ ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਵੱਲੋਂ ਸਮੇਤ ਪੁਲਸ ਪਾਰਟੀ ਮਿੱਡ ਵੇ ਢਾਬੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਜਦੋਂ ਅੰਬਾਲਾ ਵਾਲੇ ਪਾਸਿਓ ਆ ਰਹੀ ਇੱਕ ਅਰਟਿਗਾ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਸਵਾਰ ਕ੍ਰਿਸ਼ਨਾ ਸ਼ਰਮਾ ਵਾਸੀ ਤਾਮਿਲਨਾਡੂ ਅਤੇ ਰਾਹੁਲ ਨਵੀ ਦਿੱਲੀ ਦੀ ਤਲਾਸੀ ਲਈ ਤਾਂ ਉਨਾਂ ਦੇ ਕਬਜੇ ਵਿਚੋਂ 85 ਲੱਖ ਰੁਪਏ ਦੀ ਕਰੰਸੀ ਜਿਸ ਵਿੱਚ 500-1000 ਰੁਪਏ ਦੇ ਨੋਟ ਸਨ ਜਬਤ ਕੀਤੇ। ਕਾਰ ਸਵਾਰ ਇਸ ਕਰੰਸੀ ਸਬੰਧੀ ਕੋਈ ਵੀ ਸਬੂਤ ਪੇਸ਼ ਨਹੀ ਕਰ ਸਕੇ। ਇਸ ਤਰਾਂ ਦੂਜੇ ਮਾਮਲੇ ਵਿੱਚ ਸਹਾਇਕ ਥਾਣੇਦਾਰ ਗੁਲਜਾਰ ਸਿੰਘ ਵੱਲੋਂ ਮਿੱਡ ਵੇ ਢਾਬੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਨੋਵਾ ਨਾਥੀ ਉਰਫ ਧੂਮ ਸਿੰਘ ਪੁੱਤਰ ਹਰੀ ਚੰਦ ਨੇੜੇ ਰਤਨ ਸਿਨੇਮਾ ਮੱਟਾ ਵਾਲਾ ਵਿਹੜਾ ਮੋਗਾ ਪੰਜਾਬ, ਵਿਕਾਸ ਬਜਾਜ ਪੁੱਤਰ ਜਗਨ ਬਜਾਜ ਵਾਸੀ ਗਲੀ ਨੰਬਰ 3, ਪਰਵਾਨਾ ਨਗਰ ਮੋਗਾ ਕੋਲੋ 44 ਲੱਖ ਰੁਪਏ ਦੀ ਕਰੰਸੀ ਬਰਾਮਦ ਕੀਤੀ। ਉਕਤ ਦੋਨੋ ਕਾਰ ਸਵਾਰ ਇਸ ਜਬਤ ਕੀਤੀ ਗਈ ਰਾਸ਼ੀ ਸਬੰਧੀ ਕੋਈ ਵੀ ਸਬੂਤ ਪੇਸ਼ ਨਹੀ ਕਰ ਸਕੇ। ਜਿਸ ਤੇ ਥਾਣਾ ਸਿਟੀ ਪੁਲਸ ਨੇ ਇਸ ਜਬਤ ਕੀਤੀ ਗਈ ਅਣ ਐਲਾਨੀ ਰਾਸ਼ੀ ਨੂੰ ਅਗਲੇਰੀ ਕਾਰਵਾਈ ਹਿੱਤ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ।

Share Button

Leave a Reply

Your email address will not be published. Required fields are marked *

%d bloggers like this: