ਹਾਂ! ਹੋ ਸਕਦਾ ਹੈ ਪੰਜਾਬ ਖੁਸ਼ਹਾਲ……………

ਹਾਂ! ਹੋ ਸਕਦਾ ਹੈ ਪੰਜਾਬ ਖੁਸ਼ਹਾਲ……………

ਪੰਜਾਬ ਵਿਚ ਕਾਸ਼ਤ ਕੀਤੀ ਜਾਣ ਵਾਲੀ ਝੋਨੇ ਦੀ ਫਸਲ ਨੇ ਸੂਬੇ ਨੂੰ ਤਬਾਹੀ ਦੇ ਕੰਢੇ ਲਿਆ ਖੜਾ ਕੀਤਾ ਹੈ। ਪੰਜਾਬ ਦੇ ਮੌਜੂਦਾ ਹਾਲਤਾਂ ਅਤੇ ਨਜਰ ਆ ਰਹੇ ਧੁੰਦਲੇ ਭਵਿੱਖ ਤੋਂ ਪੰਜਾਬ ਨੂੰ ਪਿਆਰ ਕਰਨ ਵਾਲਾ ਹਰ ਵਿਅਕਤੀ ਚਿੰਤਤ, ਨਿਰਾਸ਼ਅਤੇ ਪ੍ਰੇਸ਼ਾਨ ਹੈ। ਅੱਜ ਪੰਜਾਬ ਵਿੱਚ ਬੇਰੁਜ਼ਗਾਰੀ, ਗਰੀਬੀ, ਪਾਣੀ ਦੀ ਕਮੀ, ਰਵਾਇਤੀ ਫਸਲੀ ਚੱਕਰ, ਮਸ਼ੀਨੀਕਰਨ, ਖੁਦਕਸ਼ੀਆਂ, ਉਦਯੋਗਾਂ ਦੀ ਘਾਟ,ਪ੍ਰਦੂਸ਼ਣ, ਰੁੱਖਾਂ ਦੀ ਅੰਨੇਵਾਹ ਕਟਾਈ, ਬਿਜਲੀ ਸੰਕਟ, ਮਹਿੰਗਾਈ, ਭਾਈਚਾਰਕ ਸਾਂਝ ਵਿਚ ਵਧ ਰਿਹਾ ਪਾੜਾ, ਪਰਾਲੀ ਦੀ ਅੱਗ ਆਦਿ ਸਮੱਸਿਆਵਾਂ ਦਾ ਮੂਲ ਕਾਰਨ ਝੋਨੇ ਦੀ ਫਸਲ ਹੈ। ਹਰ ਪੰਜਾਬੀ ਵਾਂਗ ਮੈਂ ਵੀ ਪੰਜਾਬ ਦੀਆਂ ਉਕਤ ਸਮੱਸਿਆਵਾਂ ਅਤੇ ਹੋਰਨਾਂ ਸਮੱਸਿਆਵਾਂ ਨੂੰ ਲੈ ਕੇ ਚਿੰਤਤ, ਪ੍ਰੇਸ਼ਾਨ ਅਤੇ ਨਿਰਾਸ਼ ਸਾਂ ਅਤੇ ਇਨਾਂ ਸਮੱਸਿਆਵਾਂ ਦੇ ਸੰਭਾਵੀ ਹੱਲਾਂ ਨੂੰ ਤਲਾਸ਼ਣ ਲਈ ਯਤਨਸ਼ੀਲ ਸਾਂ, ਕਿ ਕਿਵੇਂ ਮੇਰੇ ਸੂਬੇ ਦੀਆਂ ਇਨਾਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ?ਪਰ ਮੈਨੂੰ ਕਿਧਰੇ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਸੀ ਦਿੰਦੀ।
ਬੀਤੇ ਦਿਨੀਂ ਮੈਨੂੰ ਮਾਲਵਾ ਖੇਤਰ ਦੇ ਮੌੜ, ਮਾਨਸਾ ਅਤੇ ਤਲਵੰਡੀ ਸਾਬੋ ਇਲਾਕੇ ਵਿੱਚ ਜਾਣ ਦਾ ਮੌਕਾ ਮਿਲਿਆ।ਉਥੋਂ ਦੇ ਖੇਤਾਂ ਵਿਚ ਨਰਮੇ ਦੀ ਜੋਬਨ ਤੇ ਪੁੱਜੀ ਫਸਲ ਦੇਖਕੇ ਅਤੇ ਨਰਮਾ ਉਤਪਾਦਕਾਂ ਨਾਲ ਗੱਲਬਾਤ ਕਰਕੇ ਮੇਰੇ ਮਨ ਦਾ ਭੁਲੇਖਾ ਦੂਰ ਹੋ ਗਿਆ ਕਿ ਪੰਜਾਬ ਖੁਸ਼ਹਾਲ ਨਹੀਂ ਹੋ ਸਕਦਾ। ਹਾਂ, ਸਾਡਾ ਪੰਜਾਬ ਬਹੁਤ ਆਸਾਨੀ ਨਾਲ ਖੁਸ਼ਹਾਲ ਹੋ ਸਕਦਾ ਹੈ ਸਿਰਫ ਤੇ ਸਿਰਫ ਝੋਨੇ ਹੇਠਲੇ ਰਕਬੇ ਨੂੰ ਨਰਮੇ ਦੀ ਕਾਸ਼ਤ ਵਿੱਚ ਤਬਦੀਲ ਕਰਨ ਤੇ ਕਾਸ਼ਤ ਕੀਤੀ ਫਸਲ ਨੂੰ ਕਾਮਯਾਬ ਕਰਨ ਵਿਚ ਭਾਂਵੇ ਕਿ ਇਹ ਇੱਕ ਵੱਡੀ ਚਣੌਤੀ ਹੈ, ਪਰੰਤੂ ਜਿਸ ਚਣੌਤੀ ਨੂੰ ਸਾਕਾਰ ਕਰਨ ਵਿੱਚ ਜੇਕਰ ਕਿਸੇ ਸੂਬੇ ਦਾ ਭਵਿੱਖ ਦਾ ਸਵਾਲ ਹੋਵੇ ਤਾਂ ਸਰਕਾਰਾਂ ਲਈ ਇਸ ਤਰਾਂ ਦੀਆਂ ਚਣੌਤੀਆਂ ਨੂੰ ਸਰਕਰਨਾ ਕੋਈ ਮੁਸ਼ਕਿਲਕੰਮ ਨਹੀਂ ਹੁੰਦਾ ਅਤੇ ਸਗੋਂ ਇਹ ਇਕ ਆਮ ਜਿਹਾ ਵਰਤਾਰਾ ਹੀ ਹੁੰਦਾ ਹੈ।ਆਓ ਵਿਚਾਰ ਕਰਦੇ ਹਾਂ ਕਿ ਕਿਵੇਂ ਉਕਤ ਸਮੱਸਿਆਵਾਂ ਦਾ ਹੱਲ ਨਰਮੇ ਦੀ ਫਸਲ ਨਾਲ ਜੁੜਿਆ ਹੋਇਆ ਹੈ?
ਸਾਡੇ ਸੂਬੇ ਵਿੱਚ ਗ਼ਰੀਬੀ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਨਰਮੇ ਦੀ ਕਾਸ਼ਤ ਕਰਕੇ ਆਸਾਨੀ ਨਾਲ ਠੱਲ ਪਾਈ ਜਾ ਸਕਦੀ ਹੈ ਅਤੇ ਇਨਾਂ ਸਮੱਸਿਆਵਾਂ ਨੂੰ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ। ਮੇਰੇ ਪਿੰਡ ਕੋਠਾ ਗੁਰੂ (ਬਠਿੰਡਾ) ਵਿਚ ਲਗਪਗ ਸੱਤ ਹਜਾਰ ਏਕੜ ਰਕਬਾ ਹੈ, ਜਿਸ ਵਿੱਚੋਂ ਕਰੀਬ ਛੇ ਹਜਾਰ ਏਕੜ ਰਕਬੇ ਵਿਚ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ।ਜੇਕਰ ਇਸ ਰਕਬੇ ਤੇ ਨਰਮੇ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਕ ਏਕੜ ਜ਼ਮੀਨ ਵਿੱਚੋਂ ਕੇਵਲ ਬਾਰਾਂ ਕੁਵਿੰਟਲ ਨਰਮਾ ਹੁੰਦਾ ਹੈ ਤਾਂ ਇਸ ਦੀ ਚੁਗਾਈ ਦੇ ਰੂਪ ਵਿਚ ਮਜ਼ਦੂਰੀ ਵਜੋਂ ਤਿੰਨ ਕਰੋੜ ਸੱਠ ਲੱਖ ਰੁਪਏ ਦੀ ਵੱਡੀ ਰਕਮ ਮਜ਼ਦੂਰਾਂ ਵਿਚ ਵੰਡੀ ਜਾਵੇਗੀ। ਵੱਡੀ ਦੀ ਗੱਲ ਇਹ ਹੈ ਕਿ ਕਿਸਾਨ ਇਹ ਰਕਮ ਖੇਤ ਮਜ਼ਦੂਰਾਂ ਨੂੰ ਖੁਸ਼ੀ ਖੁਸ਼ੀ ਦਿੰਦਾ ਹੈ। ਇਸ ਤਰਾਂ ਕਰਨ ਨਾਲ ਇਹ ਪੰਜਾਬ ਵਿਚੋਂ ਬੇਰੁਜ਼ਗਾਰੀ ਦਾ ਖਾਤਮਾ ਕਰਨ ਵਿੱਚ ਪਹਿਲਾ ਵੱਡਾ ਕਦਮ ਸਾਬਿਤ ਹੋ ਸਕਦਾ ਹੈ। ਝੋਨੇ ਦੀ ਫਸਲਦੀ ਕਾਸ਼ਤ ਨਾਲ ਜੋ ਪੰਜਾਬ ਦੀ ਧਰਤੀ ਹੇਠਲਾ ਪਾਣੀ ਜੋ ਕਿ ਪਲ ਪਲ ਬਹੁਤ ਤੇਜੀ ਨਾਲ ਖਤਮ ਹੁੰਦਾ ਜਾ ਰਿਹਾ ਹੈ ਨਰਮੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਕੇ ਵਿਕਰਾਲ ਰੂਪ ਧਾਰਨ ਕਰਦੀ ਜਾ ਇਸ ਸਮੱਸਿਆ ਨੂੰ ਵੀ ਠੱਲ ਪਾਈ ਜਾ ਸਕਦੀ ਹੈ। ਇਸਦੇ ਨਾਲ ਹੀ ਜੋ ਕਿਸਾਨਾਂ ਨੂੰ ਬਿਜਲੀ ਸਬਸਿਡੀ ਦੇ ਰੂਪ ਵਿਚ ਕਰੋੜਾਂ ਰੁਪਏ ਵੰਡੇ ਜਾ ਰਹੇ ਹਨ, ਉਹ ਰਕਮਸੂਬੇ ਦੇ ਨਵ ਸਥਾਪਿਤ ਰੂੰ ਮਿੱਲਾਂ ਨੂੰ ਦੇ ਕੇ ਨਵੇਂ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਰੁੱਖ ਜੋ ਸਾਡੇ ਜੀਵਨ ਦਾ ਆਧਾਰ ਹਨ, ਉਹ ਵੀ ਝੋਨੇ ਦੀ ਫਸਲ ਨੇ ਖੇਤਾਂ ਵਿਚੋਂ ਲਗਪਗ ਖਤਮ ਕਰ ਦਿੱਤੇ ਹਨ।ਨਰਮੇ ਦੀ ਫਸਲ ਵਿਚ ਇਹ ਰੁੱਖ ਕੋਈ ਅੜਿੱਕਾ ਪੈਦਾ ਨਹੀਂ ਕਰਦੇ। ਜਿਸ ਕਾਰਨ ਨਰਮੇ ਦੀ ਫਸਲ ਅਤੇ ਵੱਟਾਂ ਉਪਰ ਬਹੁਤ ਸਾਰੇ ਰੁੱਖ ਲਗਾਏ ਜਾ ਸਕਦੇ ਹਨ।ਸਬਜ਼ੀਆਂ ਜੋ ਕਿ ਬਹੁਤ ਮਹਿੰਗੀਆਂ ਹਨ ਵੀ ਨਰਮੇ ਦੀ ਫਸਲ ਦੇ ਵਿੱਚ ਹੀ ਭਿੰਡੀ, ਗਵਾਰਾ, ਕੱਦੂ, ਅਰਹਰ, ਤੋਰੀਆਂ, ਫਲੀਆਂ, ਚੌਲੇ, ਮੂਲੀਆਂ, ਚਿੱਬੜ ਆਦਿ ਉਗਾਈਆਂ ਜਾ ਸਕਦੀਆਂ ਹਨ। ਜਿਸ ਕਰਕੇ ਕਿਸਾਨ ਤੇ ਮਜ਼ਦੂਰਾਂ ਨੂੰ ਸਬਜ਼ੀਆਂ ਬਜਾਰ ਵਿੱਚੋਂ ਖਰੀਦਣ ਦੀ ਲੋੜ ਹੀ ਨਹੀਂ ਪਵੇਗੀ।
ਨਰਮੇ ਦੀ ਫਸਲ ਦੇ ਵੜੇਵਿਆਂ ਤੋਂ ਮਨੁੱਖ ਅਤੇ ਪਸ਼ੂਆਂ ਲਈ ਸ਼ੁੱਧ ਤੇਲ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਝੋਨੇ ਦੀ ਫਸਲ ਤੋਂ ਪ੍ਰਾਪਤ ਚੌਲ ਸਿਰਫ ਖਾਣ ਦੇ ਕੰਮ ਹੀ ਆਉਂਦੇ ਹਨ, ਉਹ ਵੀ ਬਾਹਰਲੇ ਸੂਬਿਆਂ ਦੇ ਲੋਕਾਂ ਲਈ ਜਦਕਿ ਰੂੰ ਅਤੇ ਵੜੇਵੇਂ ਅਸੀਂ ਬਹੁਤ ਸਾਰੇ ਕੰਮਾਂ ਲਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੰਡੀ ਵਿਚ ਵੇਚ ਸਕਦੇ ਹਾਂ। ਸਭ ਤੋਂ ਵੱਖਰੀ ਗੱਲ ਇਹ ਹੈ ਕਿ ਅੱਜ ਸਾਡੇ ਸਮਾਜ ਵਿਚਬਹੁਤ ਵੱਡੀ ਭਾਈਚਾਰਕ ਸਾਂਝ ਦੀ ਘਾਟ ਪੈਦਾ ਹੋ ਰਹੀ ਹੈ। ਨਰਮੇ ਦੀ ਫਸਲ ਸਾਡੇ ਸਮਾਜ ਵਿਚਲੀ ਭਾਈਚਾਰਕ ਸਾਂਝ ਨੂੰ ਕਾਇਮ ਕਰਨ ਵਿਚ ਬਹੁਤ ਸਹਾਈ ਹੋ ਸਕਦੀ ਹੈ, ਕਿਉਂਕਿ ਬਹੁਤ ਸਾਰੇ ਮਜ਼ਦੂਰ ਅਤੇ ਕਿਸਾਨ ਨਰਮੇ ਦੀ ਚੁਗਾਈ ਕਰਦਿਆਂ ਕਰੀਬ ਦੋ ਤੋਂ ਤਿੰਨ ਮਹੀਨੇ ਇਕੱਠੇ ਰਹਿ ਕੇ ਆਪਣੇ ਵਿਚਾਰ ਅਤੇ ਸਮੱਸਿਆਵਾਂ ਇਕ ਦੂਜੇ ਨਾਲ ਸਾਂਝੀਆਂ ਕਰਨ ਕਰਕੇ ਨਵੇਂ ਨਜ਼ਦੀਕੀ ਰਿਸ਼ਤੇ ਕਾਇਮ ਕਰਦੇ ਹਨ।ਨਰਮੇ ਦੀ ਫਸਲ ਦੀਆਂ ਛਟੀਆਂ ਸਾਰਾ ਸਾਲ ਬਾਲਣ ਦੇ ਰੂਪ ਵਿਚ ਕੰਮ ਆਉਂਦੀਆਂ ਹਨ। ਜਿਸ ਕਾਰਨ ਬਾਲਣ ਲਈ ਕੀਤੀ ਜਾਣ ਵਾਲੀ ਰੁੱਖਾਂ ਦੀ ਕਟਾਈ ਉਪਰ ਬਿਨਾਂ ਕਿਸੇ ਕੋਸ਼ਿਸ਼ ਆਪਣੇ ਆਪ ਹੀ ਰੋਕ ਲੱਗ ਜਾਵੇਗੀ।
ਗੱਲ ਕੀ ਨਰਮੇ ਦੀ ਫਸਲ ਦੇ ਫਾਇਦੇ ਹੀ ਫਾਇਦੇ ਹਨ। ਇਸ ਫਸਲ ਵਿਚ ਪੰਜਾਬ ਦਾ ਭਵਿੱਖ ਛੁਪਿਆ ਹੋਇਆ ਹੈ। ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਨਰਮੇ ਦੀ ਫਸਲ ਲਈ ਵੱਖਰਾ ਬੋਰਡ ਸਥਾਪਿਤ ਕੀਤਾ ਜਾਵੇ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਪੰਜਾਬ ਦੇ ਖੇਤੀ ਮਾਹਿਰਾਂ ਨੂੰ ਕਿਸਾਨਾਂ ਦੀ ਯੋਗ ਅਗਵਾਈ ਕਰਨ ਦੇ ਹੁਕਮ ਜਾਰੀ ਕੀਤੇ ਜਾਣ ਨਰਮਾ ਉਤਪਾਦਕਾਂ ਦੀ ਫਸਲ ਦਾ ਬੀਮਾਕਰਨ ਕੀਤਾ ਜਾਵੇ। ਚੰਗੇ ਬੀਜ ਅਤੇ ਦਵਾਈਆਂ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ। ਮੰਡੀਕਰਨ ਦੀ ਸਮੱਸਿਆ ਦਾ ਹੱਲ ਕਰਕੇ ਕਿਸਾਨਾਂ ਵਿੱਚ ਨਰਮੇ ਦਾ ਕਾਸ਼ਤਪ੍ਰਤੀ ਖਿੱਚ ਪੈਦਾ ਕੀਤੀ ਜਾਵੇ। ਗੱਲ ਕੀ ਜੇਕਰ ਸਾਡੀਆਂ ਸਰਕਾਰਾਂ ਗੰਭੀਰ ਹੋ ਜਾਣ ਤਾਂ ਸਭ ਕੁੱਝ ਸੰਭਵ ਹੋ ਸਕਦਾ ਹੈ।
ਸ਼ਾਇਦ ਇਹ ਮੇਰੇ ਮਨ ਦਾ ਭਰਮ ਹੋਵੇ ਕਿ ਪੰਜਾਬ ਵਿਚੋਂ ਨਰਮੇ ਦਾ ਖਾਤਮਾ ਪੰਜਾਬ ਵਿਰੋਧੀ ਤਾਕਤ ਦੀ ਸੋਚੀ ਸਮਝੀ ਸਾਜਿਸ਼ ਤਹਿਤ ਹੋਇਆ ਹੈ ਤਾਂ ਪੰਜਾਬ ਵਿਚੋਂ ਝੋਨਾ ਲਗਾਉਣ ਦਾ ਰੁਝਾਨ ਨਹੀਂ ਘਟਣ ਦਿੱਤਾ ਜਾਵੇਗਾ। ਪਰ ਫਿਰ ਵੀ ਆਓ ਇਨਾਂ ਪੰਜਾਬ ਵਿਰੋੋਧੀ ਸਾਜਿਸ਼ਾਂ ਰਚਣ ਵਾਲੇ ਅਨਸਰਾਂ ਦੀਆਂ ਚਾਲਾਂ ਦਾ ਮੂੰਹ ਤੋੜਵਾਂ ਜਵਾਬ ਦਿੰਦੇ ਹੋਏ ਆਪਣੇ ਖੇਤਾਂ ਵਿਚ ਨਰਮਾ ਰੂਪੀ ਬਹਾਰ ਦਾ ਬੀਜਕੇ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਵਿਚ ਆਪਣਾ ਯੋਗਦਾਨ ਪਾ ਕੇ ਪੰਜਾਬ ਦੇ ਨਾਲ ਨਾਲ ਆਪਣਾ ਨਹੀਂ ਸਗੋਂ ਆਉਣ ਵਾਲੀਆਂ ਪੀੜੀਆਂ ਤੱਕ ਦਾ ਵੀ ਭਲਾ ਕਰੀਏ।

img-20161112-wa0032ਜਤਿੰਦਰ ਸਿੰਘ ਭੱਲਾ
ਪਿੰਡ ਕੋਠਾ ਗੁਰੂ (ਬਠਿੰਡਾ)
98726-57330

Share Button

Leave a Reply

Your email address will not be published. Required fields are marked *

%d bloggers like this: