ਭਦੌੜ ਦੇ ਬੈਂਕਾਂ ਵਿੱਚ ਨੋਟ ਬਦਲਾਉਣ ਲਈ ਲੱਗੀਆਂ ਲੰਬੀਆਂ ਕਤਾਰਾਂ, ਏ.ਟੀ.ਐਮ. ਰਹੇ ਬੰਦ

ਭਦੌੜ ਦੇ ਬੈਂਕਾਂ ਵਿੱਚ ਨੋਟ ਬਦਲਾਉਣ ਲਈ ਲੱਗੀਆਂ ਲੰਬੀਆਂ ਕਤਾਰਾਂ, ਏ.ਟੀ.ਐਮ. ਰਹੇ ਬੰਦ
ਨਵੇਂ ਕਰੰਸੀ ਲੈਣ ਦੇ ਚਾਹਵਾਨਾਂ ਨੂੰ ਮੁੜਨਾ ਪਿਆ ਬੇਰੰਗ

vikrant-bansal-2ਭਦੌੜ 11 ਨਵੰਬਰ (ਵਿਕਰਾਂਤ ਬਾਂਸਲ) ਭਦੌੜ ਅਤੇ ਨੇੜੇ-ਤੇੜੇ ਦੇ ਇਲਾਕਿਆਂ ਦੇ ਬੈਂਕਾਂ ਚ ਅੱਜ ਲਗਾਤਾਰ ਦੂਸਰੇ ਦਿਨ ਸਵੇਰ ਤੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬੰਦ ਕੀਤੇ ਗਏ 500 ਅਤੇ 1000 ਦੇ ਨੋਟਾਂ ਨੂੰ ਬਦਲਾਉਣ ਲਈ ਲੋਕ ਲੰਬੀਆਂ-ਲੰਬੀਆਂ ਲਾਇਨਾਂ ਵਿੱਚ ਖੜੇ ਨਜ਼ਰ ਆਏ ਅਤੇ ਜੋਕਿ ਦੇਰ ਸ਼ਾਮ ਤੱਕ ਵੀ ਜਾਰੀ ਸਨ। ਭਦੌੜ ਇਲਾਕੇ ਦੇ ਜ਼ਿਆਦਾਤਰ ਬੈਂਕਾਂ ਵਿੱਚ ਅਜੈ ਤੱਕ ਨਵੀਂ ਕਰੰਸੀ ਨਹੀਂ ਆਈ ਜਿਸ ਕਰਕੇ ਨੋਟ ਬਦਲਾਉਣ ਵਾਲਿਆਂ ਨੂੰ ਬੈਂਕ ਵਾਲਿਆਂ ਵੱਲੋਂ 100-100 ਦੇ ਨੋਟ ਹੀ ਦਿੱਤੇ ਜਾ ਰਹੇ ਹਨ। ਕਈ ਬੈਂਕਾਂ ਵਿੱਚ ਕੈਸ਼ ਖ਼ਤਮ ਹੋ ਜਾਣ ਕਾਰਨ ਲੋਕਾਂ ਦੀ ਗਿਣਤੀ ਵਿੱਚ ਭਾਰੀ ਕਮੀ ਰਹੀ ਪ੍ਰੰਤੂ ਜਿਵੇਂ ਹੀ ਇਹਨਾਂ ਬੈਂਕਾ ਵਿੱਚ ਕੈਸ਼ ਪੁੱਜਾ ਤਾਂ ਲੋਕਾਂ ਦੀਆਂ ਲੰਬੀਆਂ ਕਤਾਰਾਂ ਫ਼ਿਰ ਤੋਂ ਲੱਗ ਗਈਆਂ। ਕਈ ਲੋਕ ਸਿਰਫ਼ ਨਵੀਂ ਕਰੰਸੀ ਲੈਣ ਲਈ ਹੀ ਦਿਨ ਭਰ ਲਾਇਨਾਂ ਵਿੱਚ ਲੱਗੇ ਖੜੇ ਰਹੇ ਪ੍ਰੰਤੂ ਉਹਨਾਂ ਆਪਣੀ ਨਵੇਂ ਨੋਟ ਪਾਉਣ ਦੀ ਖਵਾਇਸ਼ ਨੂੰ ਲੈ ਕੇ ਬੇਰੰਗ ਮੁੜਨਾ ਪਿਆ। ਜ਼ਿਆਦਾਤਰ ਬੈਂਕਾਂ ਵਿੱਚ ਕੰਮ-ਕਾਜ ਵਾਲੇ ਲੋਕ ਹੀ ਲਾਇਨਾਂ ਵਿੱਚ ਲੱਗੇ ਨਜ਼ਰ ਆਏ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ 100-100 ਦੇ ਨੋਟ ਨਾ ਹੋਣ ਕਰਕੇ ਉਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਦੌੜ ਇਲਾਕੇ ਦੇ ਲਗਭਗ ਸਾਰੇ ਬੈਂਕਾਂ ਦੇ ਏ.ਟੀ.ਐਮ. ਬੰਦ ਨਜ਼ਰ ਆਏ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਦੌੜ ਇਲਾਕੇ ਦੇ ਜ਼ਿਆਦਾਤਰ ਬੈਂਕਾਂ ਵਿੱਚ ਅਜੇ ਤੱਕ ਨਵੀਂ ਕਰੰਸੀ ਨਹੀਂ ਪਹੁੰਚ ਸਕੀ ਜਿਸ ਕਾਰਨ ਏ.ਟੀ.ਐਮ. ਬੰਦ ਰੱਖੇ ਗਏ ਹਨ, ਜਿਵੇਂ ਹੀ ਨਵੀਂ ਕਰੰਸੀ ਆ ਜਾਵੇਗੀ ਏ.ਟੀ.ਐਮ. ਚਾਲੂ ਕਰ ਦਿੱਤੇ ਜਾਣਗੇ। ਭਾਵੇਂ ਕਿ ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਕਈ ਤਰਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਜ਼ਿਆਦਾਤਰ ਲੋਕ ਮੋਦੀ ਸਰਕਾਰ ਦੇ ਇਸ ਫੈਸਲੇ ਤੋਂ ਬੇਹੱਦ ਖੁਸ਼ ਨਜ਼ਰ ਆ ਰਹੇ ਹਨ ਅਤੇ ਉਹ ਪ੍ਰਧਾਨ ਮੰਤਰੀ ਮੋਦੀ ਵੱਲੋਂ ਚੁੱਕੇ ਇਸ ਸਖ਼ਤ ਫੈਸਲੇ ਦੀ ਭਰਪੂਰ ਸ਼ਲਾਘਾ ਕਰਦੇ ਨਹੀਂ ਥੱਕ ਰਹੇ।

Share Button

Leave a Reply

Your email address will not be published. Required fields are marked *

%d bloggers like this: