ਬੁੱਟਰ ਕਲਾਂ ਵਿਖੇ ਬੈਂਕ ਵੱਲੋ ਜਾਗਰੂਕਤਾ ਕੈਂਪ ਲਗਾਇਆ ਗਿਆ

ਬੁੱਟਰ ਕਲਾਂ ਵਿਖੇ ਬੈਂਕ ਵੱਲੋ ਜਾਗਰੂਕਤਾ ਕੈਂਪ ਲਗਾਇਆ ਗਿਆ

10-nov-dsb-mehta-01ਚੌਂਕ ਮਹਿਤਾ,10 ਨਵੰਬਰ (ਬਲਜਿੰਦਰ ਸਿੰਘ ਰੰਧਾਵਾ) -ਸਰਕਾਰੀ ਮਿਡਲ ਸਕੂਲ ਬੁੱਟਰ ਕਲਾਂ ਵਿਖੇ ਪੰਜਾਬ ਐਂਡ ਸਿੰਧ ਬੈਂਕ ਵੱਲੋ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਪਿੰਡ ਬੁੱਟਰ ਕਲਾਂ, ਬੁੱਟਰ ਖੁਰਦ, ਦਿਆਲਗੜ, ਅਤੇ ਸ਼ਾਂਹ ਪੁਰ ਦੇ ਸਰਪੰਚ, ਪੰਚ ਅਤੇ ਮੋਤਵਰ ਕਿਸਾਨ ਹਾਜ਼ਰ ਹੋਏ,ਇਸ ਸਮੇਲਨ ਦੀ ਪ੍ਰਧਾਨਗੀ ਮੋਹਨ ਲਾਲ ਭਗਤ ਸੀਨੀਆਰ ਮੈਨੇਜਰ ਨੇ ਕੀਤੀ ਜਿਨਾ ਨੇ ਕਿਸਾਨਾ ਨੂੰ ਬੈਂਕ ਦੀਆ ਨਵੀਆ ਯੋਜਨਾ ਤੇ ਕਰਜੇ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲੀ ਬੱਚਿਆ ਨੇ ਰੰਗਾ ਰੰਗ ਪ੍ਰੋਗਰਾਮ ਅਯੋਜ਼ਿਤ ਕੀਤਾ, ਅਤੇ ਬੱਚਿਆ ਨੇ ਪਰਣ ਕੀਤਾ ਕਿ ਜੀਵਨ ਵਿੱਚ ਇਮਾਨਦਾਰੀ , ਸਿੰਚਾਈ ਤੇ ਰਹਾ ਗੇ। ਇਸ ਮੌਕੇ ਰਵੀ ਅਰੌੜਾ, ਅਮਨਪੀ੍ਰਤ ਸਿੰਘ, ਸਿਮਰਨਜੀਤ ਸਿੰਘ, ਰਾਜੂ, ਪਵਨ ਬੁਟਰ, ਹੈਡ ਮਾਸਟਰ ਦਿਲਬਾਗ ਸਿੰਘ, ਰਣਜੀਤ ਸਿੰਘ, ਆਦਿ ਤੋ ਇਲਾਵਾ ਸਮੂਹ ਸਕੂਲ ਸਟਾਡ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: