ਨੋਟਾਂ ਨੂੰ ਬਦਲਣ ਲਈ ਬੈਕਾਂ ਵਿੱਚ ਲੱਗੀਆਂ ਲੰਬੀਆਂ ਲਾਈਨਾਂ

ਨੋਟਾਂ ਨੂੰ ਬਦਲਣ ਲਈ ਬੈਕਾਂ ਵਿੱਚ ਲੱਗੀਆਂ ਲੰਬੀਆਂ ਲਾਈਨਾਂ

20161110_134245ਦਿੜ੍ਹਬਾ ਮੰਡੀ 10 ਨਵੰਬਰ (ਰਣ ਸਿੰਘ ਚੱਠਾ ) : ਕੇਂਦਰ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਖਿਲਾਫ ਲਏ ਫੈਸਲੇ ਨਾਲ ਜਿੱਥੇ ਲੋਕਾਂ ਦੀ ਭੱਜ-ਨੱਠ ਵੱਧ ਗਈ ਹੈ, ਉੱਥੇ ਉਨ੍ਹਾਂ ਨੂੰ ਨੋਟਾਂ ਨੂੰ ਬਦਲਾਉਣ ਅਤੇ ਰੋਜ਼ਮੱਰਾ ਦੀ ਜ਼ਿੰਦਗੀ ਚਲਾਈ ਰੱਖਣ ਲਈ ਵੱਖ-ਵੱਖ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਅੱਜ ਜਿਵੇਂ ਹੀ ਬੈਂਕਾਂ ਖੁੱਲ੍ਹੀਆਂ ਲੋਕਾਂ ਦੀ ਭੀੜ ਨੇ ਬੈਂਕਾਂ ਦਾ ਬੁਰਾ ਹਾਲ ਕਰ ਦਿੱਤਾ ।ਨੋਟ ਨਾ ਬਦਲੇ ਜਾਣ ਕਾਰਨ ਲੋਕ ਬੇਰੰਗ ਹੀ ਪਰਤੇ ਆਪਣੇ ਘਰਾਂ ਨੂੰ,ਪਿੰਡ ਚੱਠਾ ਨੰਨਹੇੜਾ ਦੀ ਪੰਜਾਬ ਨੈਸ਼ਨਲ ਬੈਂਕ ਵਿੱਚ ਨੋਟ ਬਦਲਾਉਣ ਗਏ ਗੁਰਦੀਪ ਸਿੰਘ ਪੁੱਤਰ ਮਲਕੀਤ ਸਿੰਘ,ਕਰਮਜੀਤ ਸਿੰਘ ਪੁੱਤਰ ਦਲਵਾਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਚੱਠਾ ਨੰਨਹੇੜਾ ਦੀ ਪੀ,ਐਨ,ਬੀ,ਬੈਂਕ ਵਿੱਚ ਸਰਕਾਰ ਵੱਲੋਂ 500-1000 ਦੇ ਬੰਦ ਕੀਤੇ ਨੋਟ ਬਦਲਵਾਉਣ ਲਈ ਆਏ ਸੀ।ਉਨ੍ਹਾਂ ਕਿਹਾ ਕਿ ਬੈਂਕ ਦੇ ਅੰਦਰ ਇੰਨੀ ਭੀੜ ਹੈ ਕਿ ਅੰਦਰ ਪੈਰ ਰੱਖਣ ਦੀ ਥਾਂ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ 500-1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਜਾਣ ਕਾਰਨ ਹੁਣ ਇਨ੍ਹਾਂ ਨੋਟਾਂ ਨਾਲ ਕੋਈ ਵੀ ਦੁਕਾਨਦਾਰ ਸਮਾਨ ਨਹੀਂ ਦੇ ਰਿਹਾ, ਜਿਸ ਕਾਰਨ ਉਹ ਅੱਜ ਦੋਵ੍ਹੇਂ ਨੋਟ ਬਦਲਵਾਉਣ ਲਈ ਆਏ ਸਨ ਪਰ ਬੈਂਕ ਵਿਚ ਭੀੜ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਬਿਨਾਂ ਨੋਟ ਬਦਲਵਾਏ ਵਾਪਸ ਮੁੜਨਾ ਪੈ ਰਿਹਾ ਹੈ।ਲੋਕਾਂ ਨੇ ਦੱਸਿਆ ਕਿ ਵਿਆਹ ਸਾਦੀਆ ਅਤੇ ਦਵਾਈਆਂ ਲਿਆਉਣ ਵਾਲੇ ਲੋਕਾਂ ਨੂੰ ਪੈਸੇ ਦਾ ਇੰਤਜ਼ਾਮ ਕਰਨ ਲਈ ਬਹੁਤ ਖੱਜਲ ਖੁਆਰੀ ਦਾ ਸਾਹਮਣੇ ਕਰਨਾ ਪੈ ਰਿਹਾ ਹੈ।ਬੈਂਕਾਂ ਵਿੱਚ ਜਿਆਦਾ ਭੀੜ ਹੋਣ ਕਾਰਨ ਸਕਿਉਰਿਟੀ ਲਈ ਤਾਇਨਾਤ ਕੀਤੇ ਪੁਲਿਸ ਮੁਲਾਜ਼ਮ ਵੀ ਲੋਕਾਂ ਨਾਲ ਬਹਿਸ ਦੇ ਅਤੇ ਲੋਕਾਂ ਨੂੰ ਤੰਗ ਪ੍ਰੇਸਾਨ ਕਰਦੇ ਨਜਰ ਆਏ।ਸਰਕਾਰ ਵੱਲੋਂ 500-1000 ਰੁਪਏ ਦੇ ਨੋਟ ਬੰਦ ਕੀਤੇ ਜਾਣ ਕਾਰਨ ਅੱਜ ਬੈਂਕਾਂ ਵਿਚ ਆਪਣੇ ਨੋਟ ਬਦਲਵਾਉਣ ਲਈ ਆਏ ਲੋਕਾਂ ਨੂੰ ਬੈਂਕਾਂ ਵੱਲੋਂ ਬੰਦ ਕੀਤੇ ਨੋਟ ਲੈ ਕੇ ਲੋਕਾਂ ਨੂੰ 500-2000 ਰੁਪਏ ਦੇ ਕੜਕਨੇ-ਕੜਕਨੇ ਨੋਟ ਦਿੱਤੇ ਗਏ। ਇਨ੍ਹਾਂ ਨੋਟਾਂ ਨੂੰ ਵੇਖ ਕੇ ਲੋਕ ਇੱਕ ਵਾਰ ਤਾਂ ਇਨ੍ਹਾਂ ਦੇ ਰੰਗ ਅਤੇ ਸਾਈਜ਼ ਨੂੰ ਵੇਖ ਕੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਵਿਚ ਨਵੇਂ ਨੋਟਾਂ ਨੂੰ ਲੈ ਕੇ ਖੁਸ਼ੀ ਪਾਈ ਜਾ ਰਹੀ ਸੀ।

Share Button

Leave a Reply

Your email address will not be published. Required fields are marked *

%d bloggers like this: