ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਫਰੀਦਕੋਟ ਵਲੋਂ ਲਗਾਤਾਰ ਅੱਠਵੇਂ ਦਿਨ ਵੀ ਦਫਤਰਾਂ ਦਾ ਮੁੰਕਮਲ ਕੰਮ ਠੱਪ ਕਰਕੇ ਸਰਕਾਰ ਖਿਲਾਫ ਦਿੱਤਾ ਗਿਆ ਧਰਨਾ

ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਫਰੀਦਕੋਟ ਵਲੋਂ ਲਗਾਤਾਰ ਅੱਠਵੇਂ ਦਿਨ ਵੀ ਦਫਤਰਾਂ ਦਾ ਮੁੰਕਮਲ ਕੰਮ ਠੱਪ ਕਰਕੇ ਸਰਕਾਰ ਖਿਲਾਫ ਦਿੱਤਾ ਗਿਆ ਧਰਨਾ

photoਸਾਦਿਕ, 8 ਨਵੰਬਰ (ਗੁਲਜ਼ਾਰ ਮਦੀਨਾ) ਪੰਜਾਬ ਰਾਜ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਵਲੋਂ ਦਿੱਤੇ ਗਏ ਐਕਸ਼ਨ ਅਨੁਸਾਰ ਗੁਰਵਿੰਦਰ ਸਿੰਘ ਵਿਰਕ, ਜਿਲ੍ਹਾ ਪ੍ਰਧਾਨ ਅਤੇ ਨਰਿੰਦਰ ਕੁਮਾਰ ਸ਼ਰਮਾ, ਜਨਰਲ ਸਕੱਤਰ ਦੀ ਰਹਿਨੁਮਾਈ ਹੇਠ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਫਰੀਦਕੋਟ ਵਲੋਂ ਅੱਜ 08112016 ਨੂੰ ਲਗਾਤਾਰ ਦੂਸਰੇ ਦਿਨ ਦਫਤਰ ਡਿਪਟੀ ਕਮਿਸ਼ਨਰ/ਐਸ.ਡੀ.ਐਮ/ਤਹਿਸੀਲ/ ਸਬਤਹਿਸੀਲ ਦਫਤਰਾਂ ਦੀ ਤਾਲਾਬੰਦੀ ਕਰਕੇ ਸਰਕਾਰ ਮੁੰਕਮਲ ਕੰਮ ਬੰਦ ਕਰਦੇ ਹੋਏ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ ਵਿੱਚ ਗੁਰਨਾਮ ਸਿੰਘ ਵਿਰਕ, ਸੂਬਾ ਪ੍ਰਧਾਨ ਸਮੂਲੀਅਤ ਕਰਦੇ ਹੋਏ ਦੱਸਿਆ ਕਿ ਪਿਛਲੀ ਦਿਨੀ ਪੰਜਾਬ ਸਰਕਾਰ ਵਲੋਂ 30000 ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਸਬੰਧੀ ਕੀਤੀ ਗਈ ਘੋਸ਼ਨਾ ਵੀ ਝੂਠੀ ਸਾਬਤ ਹੁੰਦੀ ਨਜਰ ਆ ਰਹੀ ਹੈ, ਕਿੳਂੁ ਜ਼ੋਂ ਇਸ ਸਬੰਧੀ ਪੰਜਾਬ ਸਰਕਾਰ ਵਲੋਂ ਕਮੇਟੀ ਗਠਨ ਕੀਤੀ ਜਾ ਰਹੀ ਹੈ, ਜਿਸ ਦੇ ਫੈਸਲੇ ਅਨੁਸਾਰ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜਿਸ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਸਰਕਾਰ ਸਾਰੇ ਵਰਗ ਦੇ ਕਰਮਚਾਰੀਆਂ ਨੂੰ ਲਾਰਿਆਂ ਵਿੱਚ ਰੱਖ ਰਹੀ ਹੈ। ਇਸ ਲਈ ਮਿਤੀ 09.11.2016 ਸਮੂਹ ਵਿਭਾਗਾਂ ਦੇ ਕਰਮਚਾਰੀ ਸਮੂਹਿਕ ਛੁੱਟੀ ਲੈਕੇ ਮੋਹਾਲੀ ਵਿੱਖੇ ਸਰਕਾਰ ਦੀ ਮੁਲਾਜਮ ਮਾਰੂ ਨੀਤੀ ਦੇ ਖਿਲਾਫ ਰੋਸ ਰੈਲੀ ਕਰਨਗੇ ਅਤੇ ਮੁੱਖ ਮੰਤਰੀ, ਪੰਜਾਬ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੇਕਰ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਜਲਦ ਹੀ ਕੋਈ ਹੁੰਗਾਰਾਂ ਨਹੀਂ ਭਰਦੀ ਤਾਂ ਇਹ ਹੜਤਾਲ ਅੱਣਮਿਥੇ ਸਮੇਂ ਲਈ ਅੱਗੇ ਵਧਾਈ ਜਾਵੇਗੀ ਅਤੇ ਮੰਗਾਂ ਦੇ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਦਫਤਰਾਂ ਨੂੰ ਤਾਲਾਬੰਦੀ ਕਰਕੇ ਰੋਜਾਨਾ ਰੋਸ ਧਰਨਿਆਂ ਤੇ ਬੈਠਿਆ ਜਾਵੇਗਾ। ਇਸ ਸਮੇਂ ਸ਼੍ਰੀ ਪਵਨ ਕੁਮਾਰ, ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਖਾਰਾ, ਭੁਪਿੰਦਰ ਸਿੰਘ, ਸ਼੍ਰੀਮਤੀ ਮਿੰਨੀ ਛਾਬੜਾ, ਸ੍ਰੀਮਤੀ ਚਰਨਜੀਤ ਕੋਰ, ਸ਼੍ਰੀਮਤੀ ਰਕਮਜੀਤ ਕੌਰ, ਸ਼੍ਰੀ ਨਰਿੰਦਰ ਕੁਮਾਰ, ਆਤਮਾ ਸਿੰਘ, ਸ਼੍ਰੀਮਤੀ ਨਰਿੰਦਰ ਪਾਲ ਕੌਰ ਅਤੇ ਯੁਨੀਅਨ ਦੇ ਹੋਰ ਅਹੁੱਦੇਦਾਰ ਸ਼ਾਮਲ ਹੋਏ।

Share Button

Leave a Reply

Your email address will not be published. Required fields are marked *

%d bloggers like this: