ਖ਼ਾਲਸਾ ਕਾਲਜ ਵਿਖੇ ਪੰਜਾਬ ਯੂਨੀਵਰਸਿਟੀ ਅੰਤਰ ਕਾਲਜ ਫ਼ੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਰੌਚਿਕ ਮੁਕਾਬਲੇ ਹੋਏ

ਖ਼ਾਲਸਾ ਕਾਲਜ ਵਿਖੇ ਪੰਜਾਬ ਯੂਨੀਵਰਸਿਟੀ ਅੰਤਰ ਕਾਲਜ ਫ਼ੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਰੌਚਿਕ ਮੁਕਾਬਲੇ ਹੋਏ

03ਗੜਸ਼ੰਕਰ, 8 ਨਵੰਬਰ (ਅਸ਼ਵਨੀ ਸ਼ਰਮਾ)-ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿਖੇ ਚੱਲ ਰਹੇ ਪੰਜਾਬ ਯੂਨੀਵਰਸਿਟੀ ਦੇ ਅੰਤਰ ਕਾਲਜ ਫ਼ੁੱਟਬਾਲ ਟੂਰਨਾਮੈਂਟ ਦੇ ਅੱਜ ਦੂਜੇ ਡਿਨ ਖੇਡ ਪ੍ਰੇਮੀਆਂ ਨੂੰ ਰੌਚਿਕ ਮੁਕਾਬਲੇ ਦੇਖਣ ਨੂੰ ਮਿਲੇ। ਅੱਜ ਦੇ ਮੈਚਾਂ ਦੌਰਾਨ ਮੁੱਖ ਮਹਿਮਾਨ ਵਜੋਂ ਐਸ.ਐਚ.ਓ. ਮਾਹਿਲਪੁਰ ਅਤੇ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਬਿਕਰਮ ਸਿੰਘ ਹਾਜ਼ਰ ਹੋਏ। ਉਨਾਂ ਨਾਲ ਕਾਲਜ ਦੇ ਪ੍ਰਿੰ ਡਾ. ਪਰਵਿੰਦਰ ਸਿੰਘ,ਅਕਾਲੀ ਆਗੂ ਇਕਬਾਲ ਸਿੰਘ ਖੇੜਾ,ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ ਅਤੇ ਗੁਰਦੇਵ ਸਿੰਘ ਗਿਲ ਵੀ ਸ਼ਾਮਿਲ ਹੋਏ । ਇਸ ਮੌਕੇ ਮੁੱਖ ਮਹਿਮਾਨ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਅੱਜ ਖੇਡੇ ਗਏ ਮੈਚਾਂ ਵਿਚ ਐ.ਐਲ. ਜੀ ਆਰ.ਸੀ. ਕਾਲਜ ਢੁਡੀਕੇ ਨੇ ਸਰਕਾਰੀ ਕਾਲਜ ਆਫ ਕਾਮਰਸ (ਚੰਡੀਗੜ) ਨੂੰ 1-0 ਨਾਲ ਹਰਾਇਆ । ਦੂਜੇ ਮੈਚ ਵਿਚ ਸਰਕਾਰੀ ਕਾਲਜ ਸਿੱਧਸਰ ਨੇ ਕੌਨਸਟੀਚੈਂਟ ਕਾਲਜ ਨਿਹਾਲ ਸਿੰਘ ਵਾਲਾ ਨੂੰ ਪੈਨਲਟੀ ਕਿੱਕ ਨਾਲ ਹਰਾਇਆ। ਤੀਜੇ ਮੈਚ ਵਿਚ ਐਮ ਜੀ ਕੇ ਐਮ ਜਕੜੌਦੀ (ਸਮਰਾਲਾ) ਨੇ ਸਰਕਾਰੀ ਕਾਲਜ ਕਰਮਸਰ ਨੂੰ 4-1 ਨਾਲ ਹਰਾਇਆ ।

         ਇਸ ਮੌਕੇ ਪਿ. ਧੀਰਜ ਸ਼ਰਮਾ, ਪ੍ਰੋ ਵੇਦ ਪ੍ਰਕਾਸ਼ ਯਾਦਵ, ਪ੍ਰੋ ਵੇਦ ਪ੍ਰਕਾਸ਼ ਸ਼ਰਮਾ, ਕਪਲ ਸ਼ਰਮਾ, ਪ੍ਰੋ. ਜੇ ਬੀ ਸੇਖੋਂ , ਡਾ ਰਾਜ ਕੁਮਾਰ, ਇਕਬਾਲ ਸਿੰਘ, ਪ੍ਰੋ ਪਰਮਪ੍ਰੀਤ ਸਿੰਘ, ਪ੍ਰੋ ਕਮਲਜੀਤ ਕੌਰ, ਕੋਚ ਹਰਿੰਦਰ ਸਿੰਘ, ਪ੍ਰੋ ਅਜੇ ਕੁਮਾਰ ਸਮੇਤ ਭਾਰੀ ਗਿਣਤੀ ਵਿਚ ਖੇਡ ਪ੍ਰੇਮੀ ਅਤੇ ਵਿਦਿਆਰਥੀ ਵੀ ਹਾਜ਼ਰ ਸਨ।
ਕੈਪਸ਼ਨ-ਖਿਡਾਰੀਆਂ ਨਾਲ ਜਾਣ ਪਝਾਣ ਕਰਦੇ ਹੋਏ ਐਸ.ਐਚ.ਓ. ਬਿਕਰਮ ਸਿੰਘ, ਡਾ.ਪਰਵਿੰਦਰ ਸਿੰਘ ਅਤੇ ਹੋਰ।

Share Button

Leave a Reply

Your email address will not be published. Required fields are marked *

%d bloggers like this: