‘ਆਈ ਰੈਵੇਨਿਊ’ ਮੋਬਾਈਲ ਐਪ ‘ਮੰਥਨ ਐਵਾਰਡ ਸਾਊਥ ਏਸ਼ੀਆ-2016’ ਪੁਰਸਕਾਰ ਲਈ ਨਾਮਜ਼ਦ

‘ਆਈ ਰੈਵੇਨਿਊ’ ਮੋਬਾਈਲ ਐਪ ‘ਮੰਥਨ ਐਵਾਰਡ ਸਾਊਥ ਏਸ਼ੀਆ-2016’ ਪੁਰਸਕਾਰ ਲਈ ਨਾਮਜ਼ਦ

ਲੁਧਿਆਣਾ (ਪ੍ਰੀਤੀ ਸ਼ਰਮਾ) ਜ਼ਿਲਾ ਪ੍ਰਸਾਸ਼ਨ ਵੱਲੋਂ ਲਾਂਚ ਕੀਤੇ ਗਏ ਆਪਣੀ ਕਿਸਮ ਦੇ ਪਹਿਲੇ ਮੋਬਾਈਲ ਐਪ (ਐਪਲੀਕੇਸ਼ਨ) ‘ਆਈ ਰੈਵੇਨਿਊ’ ਨੂੰ ‘ਮੰਥਨ ਐਵਾਰਡ ਸਾਊਥ ਏਸ਼ੀਆ 2016’ ਲਈ ਚੁਣੇ ਗਏ ਪ੍ਰਤੀਯੋਗੀਆਂ ਦੀ ਫਾਈਨਲ ਸੂਚੀ ਲਈ ਚੁਣਿਆ ਗਿਆ ਹੈ, ਇਹ ਐਵਾਰਡ 25 ਫਰਵਰੀ, 2017 ਨੂੰ ਹਰਿਆਣਾ ਦੇ ਸੂਰਜਕੁੰਡ ਮੇਲਾ ਮੈਦਾਨ ਵਿਖੇ ਦਿੱਤੇ ਜਾਣਗੇ। ਸਾਲ 2016 ਪੁਰਸਕਾਰ ਲਈ ਨਾਮਜ਼ਦ ਇਹ ਮੋਬਾਈਲ ਐਪ ਪੰਜਾਬ ਦਾ ਇੱਕਮਾਤਰ ਪ੍ਰੋਗਰਾਮ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਮਾਲ ਵਿਭਾਗ ਦੇ ਕੰਮ ਕਾਰਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਇਸ ਐਪ ਨੂੰ ਅੰਤਰਰਾਸ਼ਟਰੀ ਪੱਧਰ ਦੇ ਪੁਰਸਕਾਰ ਲਈ ਨਾਮਜ਼ਦ ਹੋਣਾ ਹੀ ਆਪਣੇ ਆਪ ਵਿੱਚ ਬਹੁੁਤ ਵੱਡੀ ਪ੍ਰਾਪਤੀ ਹੈ। ਇਸ ਪ੍ਰਾਪਤੀ ਲਈ ਉਨਾਂ ‘ਦੀ ਮੰੰਥਨ ਐਵਾਰਡ ਸਾਊਥ ਏਸ਼ੀਆ ਸਕੱਤਰੇਤ’, ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ ਅਤੇ ਇਸ ਐਪ ਨੂੰ ਤਿਆਰ ਕਰਨ ਵਾਲੇ ਸਿਨਰਜੀ ਗਰੁੱਪ ਦੇ ਸ੍ਰ. ਪ੍ਰੀਤਪਾਲ ਸਿੰੰਘ ਚੰਢੋਕ ਦਾ ਧੰਨਵਾਦ ਕੀਤਾ। ਸ੍ਰੀ ਭਗਤ ਨੇ ਦੱਸਿਆ ਕਿ ਐਵਾਰਡ ਦੇਣ ਵਾਲੀ ਸੰਸਥਾ ਵੱਲੋਂ ਹਰ ਸਾਲ ਅਲੱਗ-ਅਲੱਗ 9 ਕੈਟੇਗਰੀਆਂ ਵਿੱਚ ਪੁਰਸਕਾਰ ਪ੍ਰਦਾਨ ਕੀਤੇ ਜਾਂਦੇ ਹਨ, ਇਨਾਂ ਕੈਟੇਗਰੀਆਂ ਵਿੱਚ ਬਿਜਨਸ ਐਂਡ ਕਾਮਰਸ, ਕਲਚਰ ਐਂਡ ਟੂਰਿਜ਼ਮ, ਇਨਵਾਇਨਮੈਂਟ ਐਂਡ ਗਰੀਨ ਐਨਰਜੀ, ਗਵਰਨਮੈਂਟ ਐਂਡ ਸਿਟੀਜ਼ਨ ਇੰਗੇਜ਼ਮੈਂਟ, ਹੈੱਲਥ ਐਂਡ ਵੈੱਲ ਬੀਇੰਗ, ਲਰਨਿੰਗ ਐਂਡ ਐਜੁਕੇਸ਼ਨ, ਸਮਾਰਟ ਸੈਟਲਮੈਂਟਸ ਐਂਡ ਅਰਬਨਾਈਜੇਸ਼ਨ, ਇਨਕਲੂਜ਼ਨ ਐਂਡ ਇੰਪਾਵਰਮੈਂਟ ਅਤੇ ਅਰਲੀ ਸਟੇਜ਼ ਸ਼ਾਮਿਲ ਹਨ। ਇਸ ਸਾਲ ਉਪਰੋਕਤ 9 ਕੈਟੇਗਰੀਆਂ ਲਈ ਕੁੱਲ 300 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨਾਂ ਵਿੱਚੋਂ ਜ਼ਿਲਾ ਪ੍ਰਸਾਸ਼ਨ ਦੇ ਇਸ ਮੋਬਾਈਲ ਐਪ ਨੂੰ ‘ਗਵਰਨਮੈਂਟ ਐਂਡ ਸਿਟੀਜ਼ਨ ਇੰਗੇਜ਼ਮੈਂਟ’ ਕੈਟੇਗਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।

          ਸੰਸਥਾ ਵੱਲੋਂ ਪ੍ਰਾਪਤ ਪੱਤਰ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ 25 ਫਰਵਰੀ, 2017 ਨੂੰ ਸੂਰਜਕੁੰਡ ਮੇਲਾ ਮੈਦਾਨ (ਹਰਿਆਣਾ) ਵਿਖੇ ਹੋਣ ਵਾਲੇ ਸ਼ਾਨਦਾਰ ਪੁਰਸਕਾਰ ਵੰਡ ਸਮਾਗਮ ਵਿੱਚ ਸ਼ਿਰਕਤ ਕਰਨ ਅਤੇ 15 ਨਵੰਬਰ, 2016 ਤੋਂ ਪਹਿਲਾਂ-ਪਹਿਲਾਂ ਇਸ ਮੋਬਾਈਲ ਐਪ ਬਾਰੇ 250 ਸ਼ਬਦਾਂ ਵਿੱਚ ਨੋਟ ਅਤੇ ਕੁਝ ਤਸਵੀਰਾਂ ਭੇਜੀਆਂ ਜਾਣ ਤਾਂ ਜੋ ਸੰਸਥਾ ਵੱਲੋਂ ਜਾਰੀ ਕੀਤੇ ਜਾਣ ਵਾਲੇ ਕਿਤਾਬਚੇ ਵਿੱਚ ਇਸ ਐਪ ਦੀ ਮਹੱਤਤਾ ਨੂੰ ਦਰਜ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੈਦਰਾਬਾਦ ਵਿਖੇ ਹੋਏ ’46ਵੇਂ ਸਕੌਚ ਸੰਮੇਲਨ’ ਦੌਰਾਨ ਵੀ ਜ਼ਿਲਾ ਪ੍ਰਸਾਸ਼ਨ ਨੂੰ ‘ਆਈ ਰੈਵੇਨਿਯੂ’ ਸਮੇਤ ਅਲੱਗ-ਅਲੱਗ ਵਰਗਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਬਦਲੇ 5 ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ।

          ਸ੍ਰੀ ਭਗਤ ਨੇ ਦੱਸਿਆ ਕਿ ਇਸ ਐਪਲੀਕੇਸ਼ਨ ਰਾਹੀਂ ਵਰਤੋਂਕਾਰ ਨੂੰ ਮਾਲ ਵਿਭਾਗ ਨਾਲ ਸੰਬੰਧਤ ਸਾਰੀ ਜਾਣਕਾਰੀ ਜਿਵੇਂਕਿ ਕੁਲੈਕਟਰ ਰੇਟ, ਸਟੈਂਪ ਡਿਊਟੀ, ਸੇਵਾ ਦਾ ਅਧਿਕਾਰ ਕਾਨੂੰਨ, ਐੱਮ-ਫਰਦ ਅਤੇ ਹੋਰ ਉਪਯੋਗੀ ਜਾਣਕਾਰੀ ਮਿਲ ਰਹੀ ਹੈ। ਇਹ ਐਪ ਸੂਬੇ ਦਾ ਇੱਕਮਾਤਰ ਅਜਿਹਾ ਐਪ ਹੈ, ਜਿਸ ਵਿੱਚ ਜ਼ਿਲੇ ਨਾਲ ਸੰਬੰਧਤ ਮਾਲ ਵਿਭਾਗ ਦਾ ਸਾਰਾ ਰਿਕਾਰਡ ਦਰਜ ਕੀਤਾ ਗਿਆ ਹੈ, ਇਹ ਐਪ ਪੂਰੇ ਸੂਬੇ ਵਿੱਚ ਵੀ ਵਰਤਿਆ ਜਾ ਸਕਦਾ ਹੈ।

         ਅੱਜ ਈ-ਗਵਰਨੈੱਸ ਦੇ ਦੌਰ ਵਿੱਚ ਅਜਿਹੀਆਂ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਲੋਕਾਂ ਨੂੰ ਬਿਨਾ ਕਿਸੇ ਖੱਜਲ ਖੁਆਰੀ ਦੇ ਪਾਰਦਰਸ਼ਤਾ ਨਾਲ ਸੇਵਾਵਾਂ ਪ੍ਰਦਾਨ ਕਰਨ ਵਿੱਚ ਵੱਡਾ ਯੋਗਦਾਨ ਲਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਇਹ ਐਪ ਦੀ ਵਰਤੋਂ ਕਰਨ ਨਾਲ ਵਿਅਕਤੀ ਨੂੰ ਆਪਣੇ ਮੋਬਾਈਲ ਫੋਨ ‘ਤੇ ਹੀ ਸੰਬੰਧਤ ਖੇਤਰ ਦੇ ਕੁਲੈਕਟਰ ਰੇਟ, ਸਟੈਂਪ ਡਿਊਟੀ ਅਤੇ ਹੋਰ ਜਾਣਕਾਰੀ ਮਿਲ ਜਾਂਦੀ ਹੈ। ਐਪ ਵਿੱਚ ਜ਼ਿਲਾ ਲੁਧਿਆਣਾ ਨਾਲ ਸੰਬੰਧਤ ਜ਼ਮੀਨ ਜਾਇਦਾਦ, ਚਾਹੇ ਉਹ ਖੇਤੀਬਾੜੀ, ਵਪਾਰਕ, ਰਿਹਾਇਸ਼ੀ ਅਤੇ ਸਨਅਤੀ ਹੋਵੇ, ਬਾਰੇ ਪੂਰੀ ਜਾਣਕਾਰੀ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ਐਪ ਰਾਹੀਂ ਵਿਅਕਤੀ ਆਪਣੇ ਖੇਤਰ ਦੇ ਮਾਲ ਅਫ਼ਸਰ (ਐੱਸ. ਡੀ. ਐੱਮ., ਤਹਿਸੀਲਦਾਰ, ਪਟਵਾਰੀ) ਬਾਰੇ ਵੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵਿਅਕਤੀਗਤ ਜਾਇਦਾਦ ਜਾਂ ਖੇਤਰ ਦਾ ਨਹੀਂ ਪਤਾ ਤਾਂ ਉਹ ਜਾਣਕਾਰੀ (ਲੋਕੇਸ਼ਨ) ਵੀ ਇਸ ਐਪ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਰਜਿਸਟਰੀ ਕਰਾਉਣ ਵਿੱਚ ਸਰਕਾਰੀ ਖ਼ਜ਼ਾਨੇ ਵਿੱਚ ਕਿੰਨੀ ਫੀਸ ਜਮਾ ਕਰਾਉਣੀ ਹੈ, ਉਸ ਬਾਰੇੇ ਪੁਖ਼ਤਾ ਜਾਣਕਾਰੀ ਵੀ ਇਸ ਐਪ ਵਿੱਚ ਦਰਜ ਹੈ। ਇਸ ਸੰਬੰਧੀ ਸਾਰੀ ਕੈਲਕੁਲੇਸ਼ਨ ਐਪ ਵੱਲੋਂ ਆਪਣੇ ਆਪ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸੇਵਾ ਦਾ ਅਧਿਕਾਰ ਐਕਟ ਤਹਿਤ ਕਿਹੜੀ ਸੇਵਾ ਕਿੰਨੇ ਦਿਨ ਵਿੱਚ ਦਿੱਤੀ ਜਾਣੀ ਬਣਦੀ ਹੈ, ਬਾਰੇ ਵੀ ਇਸ ਐਪ ਵਿੱਚ ਦਰਜ ਹੈ। ਲੋੜਵੰਦ ਵਿਅਕਤੀ ਇਸ ਐਪ ਵਿੱਚ ਦਰਜ ‘ਐੱਮ-ਫਰਦ’ ਆਪਸ਼ਨ ਰਾਹੀਂ ਮਹਿਜ਼ ਖੇਵਟ ਨੰਬਰ ਭਰਕੇ ਆਪਣੀ ਫਰਦ ਦੀ ਕਾਪੀ ਵੀ ਦੇਖ ਸਕਦੇ ਹਨ। ਇਸ ਨਾਲ ਪ੍ਰਸਾਸ਼ਕੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਪਾਰਦਰਸ਼ਤਾ ਦੇ ਨਾਲ-ਨਾਲ ਤੇਜ਼ੀ ਵੀ ਆਈ ਹੈ।

Share Button

Leave a Reply

Your email address will not be published. Required fields are marked *

%d bloggers like this: