ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਫਰੀਦਕੋਟ ਵਲੋਂ ਦਫਤਰਾਂ ਦਾ ਮੁੰਕਮਲ ਕੰਮ ਠੱਪ ਕਰਕੇ ਸਰਕਾਰ ਖਿਲਾਫ ਦਿੱਤਾ ਗਿਆ ਧਰਨਾ

ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਫਰੀਦਕੋਟ ਵਲੋਂ ਦਫਤਰਾਂ ਦਾ ਮੁੰਕਮਲ ਕੰਮ ਠੱਪ ਕਰਕੇ ਸਰਕਾਰ ਖਿਲਾਫ ਦਿੱਤਾ ਗਿਆ ਧਰਨਾ

newsਸਾਦਿਕ, 7 ਨਵੰਬਰ (ਗੁਲਜ਼ਾਰ ਮਦੀਨਾ) ਪੰਜਾਬ ਰਾਜ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਵਲੋਂ ਮੋਹਾਲੀ ਵਿਖੇ ਮਿਤੀ 03.11.2016 ਨੂੰ ਦਿੱਤੇ ਗਏ ਐਕਸ਼ਨ ਨੂੰ ਮੱਦੇਨਜਰ ਰੱਖਦੇ ਹੋਏ ਗੁਰਨਾਮ ਸਿੰਘ ਵਿਰਕ, ਸੂਬਾ ਪ੍ਰਧਾਨ, ਗੁਰਵਿੰਦਰ ਸਿੰਘ ਵਿਰਕ, ਜਿਲ੍ਹਾ ਪ੍ਰਧਾਨ ਅਤੇ ਨਰਿੰਦਰ ਕੁਮਾਰ ਸ਼ਰਮਾ, ਜਨਰਲ ਸਕੱਤਰ ਦੀ ਰਹਿਨੁਮਾਈ ਹੇਠ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਫਰੀਦਕੋਟ ਵਲੋਂ ਅੱਜ 07112016 ਨੂੰ ਦਫਤਰ ਡਿਪਟੀ ਕਮਿਸ਼ਨਰ/ਐਸ.ਡੀ.ਐਮ/ਤਹਿਸੀਲ/ ਸਬਤਹਿਸੀਲ ਦਫਤਰਾਂ ਦਾ ਮੁੰਕਮਲ ਕੰਮ ਬੰਦ ਕਰਕੇ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ ਵਿੱਚ ਅਮਰੀਕ ਸਿੰਘ ਸੰਧੂ (ਜਿਲ੍ਹਾ ਪ੍ਰਧਾਨ) ਅਤੇ ਬਲਬੀਰ ਸਿੰਘ (ਜਨਰਲ ਸਕੱਤਰ) ਪੀ.ਐਸ.ਐਮ.ਐਸ.ਯੂ, ਫਰੀਦਕੋਟ ਵੀ ਸਾਮਲ ਹੋਏ ਅਤੇ ਉਨ੍ਹਾਂ ਵਲੋਂ ਦੱਸਿਆ ਗਿਆ ਕਿ ਮਿਤੀ 09.11.2016 ਸਮੂਹ ਵਿਭਾਗਾਂ ਦੇ ਕਰਮਚਾਰੀ ਸਮੂਹਿਕ ਛੁੱਟੀ ਲੈਕੇ ਮੋਹਾਲੀ ਵਿੱਖੇ ਸਰਕਾਰ ਦੀ ਮੁਲਾਜਮ ਮਾਰੂ ਨੀਤੀ ਦੇ ਖਿਲਾਫ ਰੋਸ ਰੈਲੀ ਕਰਨਗੇ ਅਤੇ ਮੁੱਖ ਮੰਤਰੀ, ਪੰਜਾਬ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੇਕਰ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਜਲਦ ਹੀ ਕੋਈ ਹੁੰਗਾਰਾਂ ਨਹੀਂ ਭਰਦੀ ਤਾਂ ਇਹ ਹੜਤਾਲ ਅੱਣਮਿਥੇ ਸਮੇਂ ਲਈ ਅੱਗੇ ਵਧਾਈ ਜਾਵੇਗੀ। ਇਸ ਸਮੇਂ ਗੁਰਵਿੰਦਰ ਸਿੰਘ, ਜਿਲ੍ਹਾ ਪ੍ਰਧਾਨ, ਡੀ.ਸੀ. ਦਫਤਰ, ਫਰੀਦਕੋਟ ਨੇ ਦੱਸਿਆ ਕਿ ਹੜਤਾਲ ਨੂੰ ਅੱਗੇ ਵਧਾਉਦਿਆਂ ਡੀ.ਸੀ. ਦਫਤਰ, ਐਸ.ਡੀ.ਐਮ. ਦਫਤਰ ਅਤੇ ਤਹਿਸੀਲ/ਸਬਤਹਿਸੀਲ ਦਫਤਰਾਂ ਵਿੱਚ ਮੁਕੰਮਲ ਕੰਮ ਬੰਦ ਕਰਕੇ ਅਣਮਿਥੇ ਸਮੇਂ ਲਈ ਹੜਤਾਲ ਤੇ ਰਹਿ ਕੇ ਰੋਸ ਪ੍ਰਦਸ਼ਨ ਕੀਤੇ ਜਾਣਗੇ ਅਤੇ ਇਸ ਦੌਰਾਨ ਸਰਕਾਰੀ ਸਮਾਰੋਹ/ਸੰਗਤ ਦਰਸ਼ਨਾਂ ਅਤੇ ਕੱਬਡੀ ਕੱਪ ਪੋ੍ਰਗਰਾਮਾਂ ਦੇ ਕੰਮ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਨ੍ਹਾਂ ਸਮਾਰੋਹਾਂ ਵਿੱਚ ਸ਼ਾਮਲ ਹੋਣ ਆਉਣ ਸਮੇਂ ਮੁੱਖ ਮੰਤਰੀ/ਉਪ ਮੁੱਖ ਮੰਤਰੀ ਅਤੇ ਸਰਕਾਰ ਦੇ ਮੰਤਰੀਆਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਜਾਣਗੀਆਂ ਅਤੇ ਮੰਗਾਂ ਦੇ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਦਫਤਰਾਂ ਨੂੰ ਤਾਲਾਬੰਦੀ ਕਰਕੇ ਰੋਜਾਨਾ ਰੋਸ ਧਰਨਿਆਂ ਤੇ ਬੈਠਿਆ ਜਾਵੇਗਾ। ਇਸ ਸਮੇਂ ਸ਼੍ਰੀ ਪਵਨ ਕੁਮਾਰ, ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਖਾਰਾ, ਦਰਸ਼ਨ ਸਿੰਘ, ਭੁਪਿੰਦਰ ਸਿੰਘ, ਸ਼੍ਰੀਮਤੀ ਮਿੰਨੀ ਛਾਬੜਾ, ਸ੍ਰੀਮਤੀ ਚਰਨਜੀਤ ਕੋਰ, ਆਤਮਾ ਸਿੰਘ, ਸ਼੍ਰੀਮਤੀ ਨਰਿੰਦਰ ਪਾਲ ਕੌਰ, ਪ੍ਰਦੀਪ ਸਿੰਘ ਮਾਹੀ, ਸ੍ਰੀਮਤੀ ਕਰਮਜੀਤ ਕੋਰ, ਸ਼੍ਰੀ ਅਖਿਲ ਅਗਰਵਾਲ, ਹਰਪ੍ਰੀਤ ਸਿੰਘ, ਸ਼੍ਰੀ ਦੀਪਕ, ਸ਼੍ਰੀ ਰਾਹੁਲ ਚਾਵਲਾ, ਸ਼੍ਰੀਮਤੀ ਮਿਨਾਕਸ਼ੀ ਨਰੂਲਾ ਅਤੇ ਯੁਨੀਅਨ ਦੇ ਹੋਰ ਅਹੁੱਦੇਦਾਰ ਸ਼ਾਮਲ ਹੋਏ।

Share Button

Leave a Reply

Your email address will not be published. Required fields are marked *

%d bloggers like this: