ਡਾਢੇ ਪਰੇਸ਼ਾਨ ਨੇ ਪਿੰਡ ਵਾਸੀ ਨਵੀਂ ਪਾਈ ਰੇਲਵੇ ਲਾਇਨ ਤੋਂ

ਡਾਢੇ ਪਰੇਸ਼ਾਨ ਨੇ ਪਿੰਡ ਵਾਸੀ ਨਵੀਂ ਪਾਈ ਰੇਲਵੇ ਲਾਇਨ ਤੋਂ

brzਬਰੇਟਾ (ਰੀਤਵਾਲ) ਥੋੜੇ ਸਮੇਂ ਪਹਿਲਾ ਰੇਲਵੇ ਭਿਵਾਗ ਵੱਲੋਂ ਬਰੇਟਾ ਪਿੰਡ ਵਾਲੀ ਸਾਇਡ ਲੋਡ ਵਾਲੀਆ ਰੇਲ ਗੱਡੀਆ ਖੜੀ੍ਹਆਂ ਕਰਨ ਲਈ ਇੱਕ ਲਾਇਨ ਪਾਈ ਗਈ ਸੀ ।ਜੋ ਹੁਣ ਪਿੰਡ ਵਾਸੀਆ ਲਈ ਖਾਤਰੇ ਦੀ ਘੰਟੀ ਬਣੀ ਹੋਈ ਹੈ ।ਮੀਡੀਆ ਕਲੱਬ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਆਪਨਾ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਪਾਈ ਗਈ ਇਹ ਲਾਇਨ ਹੁਣ ਲੋਕਾਂ ਲਈ ਜਾਨ ਦਾ ਖੌਫ ਬਣੀ ਹੋਈ ਹੈ ।ਜਿਸ ਤੇ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਨ ਦਾ ਡਰ ਬਣਿਆ ਹੋਇਆ ਹੈ ।ਉਨਾਂ ਦੱਸਿਆ ਕਿ ਇਸ ਲਾਇਨ ਤੇ ਆਏ ਦਿਨ ਮਾਲ ਗੱਡੀ ਖੜੀ ਰਹਿੰਦੀ ਹੈ । ਜਿਸਨੂੰ ਕਈ ਕਈ ਦਿਨ ਚਲਾਉਣ ਦਾ ਨਾਮ ਨਹੀਂ ਲਿਆ ਜਾਦਾ ।ਜਿਸਦੀ ਪਰੇਸ਼ਾਨੀ ਪਿੰਡ ਵਾਸੀ ਤੇ ਮੁਸਾਫਿਰ ਝੱਲ ਰਹੇ ਹਨ ।ਸਾਰੀਆ ਸਹੂਲਤਾਂ ਸ਼ਹਿਰ ਵਿੱਚ ਹੋਣ ਕਰਕੇ ਪਿੰਡ ਦੇ ਬੱਚਿਆਂ,ਔਰਤਾਂ ਅਤੇ ਬਰੁਜਗਾਂ ਨੂੰ ਖੜੀ੍ਹ ਇਸ ਰੇਲ ਗੱਡੀ ਦੇ ਹੇਠਾ ਦੀ ਲੰਘਣ ਕਰਕੇ ਬਹੁਤ ਪਰੇਸ਼ਾਨੀ ਆਉਦੀਂ ਹੈ ।ਇਸ ਨਾਲ ਪਹਿਲਾ ਵੀ ਕਈ ਹਾਦਸੇ ਵਾਪਰ ਚੁੱਕੇ ਸਨ ।ਪਰੰਤੂ ਰੇਲ ਵਿਭਾਗ ਨੂੰ ਇਨ੍ਹਾਂ ਹੋਇਆਂ ਹਾਦਸਿਆਂ ਦੀ ਕੋਈ ਪ੍ਰਵਾਹ ਨਹੀਂ ।ਜਦਕਿ ਪਿੰਡ ਵਾਸੀਆਂ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਰੇਲਵੇ ਵਿਭਾਗ ਵੱਲੋਂ ਬਣਾਏ ਗਏ ਪੁੱਲ ਨੂੰ ਇਹ ਨਵੀਂ ਪਾਈ ਗਈ ਰੇਲਵੇ ਲਾਇਨ ਤੱਕ ਨਹੀਂ ਬਣਾਇਆ ਗਿਆ । ਜੋ ਹੁਣ ਪਿੰਡ ਵਾਸੀਆ ਲਈ ਗਲੇ ਦੀ ਹੱਡੀ ਬਣੀ ਹੋਈ ਹੈ ।ਪਿੰਡ ਵਾਸੀਆ ਨੇ ਰੇਲਵੇ ਦੇ ਉੱਚ ਅਧਿਕਾਰੀ ਤੋਂ ਮੰਗ ਕੀਤੀ ਹੈ ਕਿ ਪਿੰਡ ਵਾਸੀਆਂ ਨੂੰ ਆ ਰਹੀ ਇਸ ਸਮੱਸਿਆ ਦਾ ਕੋਈ ਠੋਸ ਪ੍ਰਬੰਧ ਕੀਤਾ ਜਾਵੇ ।ਤਾਂ ਜੋ ਕੋਈ ਜਾਨੀ ਮਾਨੀ ਨੁਕਸਾਨ ਨਾ ਹੋ ਸਕੇ । ਜਦ ਇਸ ਸੰਬੰਧੀ ਰੇਲਵੇ ਅਧਿਕਾਰੀ ਹਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਇਸ ਸਮੱਸਿਆ ਦਾ ਜਲਦੀ ਤੋ ਜਲਦੀ ਹੱਲ ਕੀਤਾ ਜਾਵੇਗਾ ।

Share Button

Leave a Reply

Your email address will not be published. Required fields are marked *

%d bloggers like this: