ਕੇਂਦਰ ਸਰਕਾਰ ਦਾ ਸਵੱਛ ਭਾਰਤ ਅਭਿਆਨ ਦਲਿਤ ਵਰਗ ਤੋਂ ਕੋਹਾਂ ਦੂਰ

ਕੇਂਦਰ ਸਰਕਾਰ ਦਾ ਸਵੱਛ ਭਾਰਤ ਅਭਿਆਨ ਦਲਿਤ ਵਰਗ ਤੋਂ ਕੋਹਾਂ ਦੂਰ

20161107_131827ਮਾਨਸਾ (ਜਗਦੀਸ,ਰੀਤਵਾਲ) ਦਲਿਤ ਦਾਸਤਾ ਵਿਰੋਧੀ ਅੰਦੋਲਨ ਵੱਲੋਂ ਔਰਤਾਂ ਦਾ ਇੱਕ ਵੱਡਾ ਇੱਕਠ ਬਾਲ ਭਵਨ ਮਾਨਸਾ ਵਿੱਚ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਪਿੰਡਾਂ ਵਿੱਚੋਂ ਦਲਿਤ ਔਰਤਾਂ ਨੇ ਭਾਗ ਲਿਆ। ਜਿਸ ਦੀ ਅਗਵਾਈ ਜਥੇਬੰਦੀ ਦੇ ਜਨਰਲ ਸੈਕਟਰੀ ਜਗਸੀਰ ਸਿੰਘ ਅਤੇ ਰਮਨਦੀਪ ਕੌਰ ਨੇ ਕੀਤੀ। ਇਹ ਔਰਤਾਂ ਰਮਦਿੱਤੇਵਾਲਾ, ਜਵਾਹਰਕੇ, ਨੰਗਲ ਕਲਾਂ, ਮੂਸਾ, ਖੋਖਰ, ਸਸਪਾਲੀ, ਸਿਰਸੀਵਾਲਾ, ਫੱਲੂਵਾਲਾ ਡੋਡ, ਕੁਲਾਣਾ ਅਤੇ ਹੋਰ ਬਹੁਤ ਸਾਰੇ ਪਿੰਡਾਂ ਵਿੱਚੋਂ ਸ਼ਾਮਲ ਹੋਈਆਂ। ਜਥੇਬੰਦੀ ਵੱਲੋਂ ਇਹਨਾਂ ਪਿੰਡਾਂ ਵਿੱਚ ਜੋ ਦਲਿਤ ਪਰਿਵਾਰ ਰਹਿ ਰਹੇ ਹਨ, ਉਹਨਾਂ ਦੀ ਅਵਾਜ਼ ਨੂੰ ਉਠਾਉਣ ਲਈ ਇਹ ਇੱਕਠ ਕੀਤਾ ਗਿਆ ਕਿਉਂਕਿ ਇਹਨਾਂ ਸਾਰੇ ਪਿੰਡਾਂ ਵਿੱਚ ਸਵੱਛ ਭਾਰਤ ਅਭਿਆਨ ਤਹਿਤ ਜੋ ਪਰਿਵਾਰ ਅੱਜ ਏਥੇ ਪਹੁੰਚੇ ਉਹਨਾਂ ਦੇ ਘਰ ਵਿੱਚ ਅੱਜ ਤੱਕ ਸਵੱਛ ਭਾਰਤ ਅਧੀਨ ਲੈਟਰੀਨ ਦੀ ਸਹੂਲਤ ਨਹੀਂ ਮਿਲੀ ਅੱਜ ਵੀ ਦਲਿਤ ਔਰਤਾਂ ਖੁਲ੍ਹੇ ਵਿੱਚ ਲੈਟਰੀਨ ਜਾਣ ਲਈ ਮਜ਼ਬੂਰ ਹਨ। ਪਿੰਡਾਂ ਵਿੱਚੋਂ ਆਈਆਂ ਔਰਤਾਂ ਨੇ ਦੱਸਿਆ ਕਿ ਅਸੀਂ ਸਵੱਛ ਭਾਰਤ ਅਧੀਨ ਕਾਫੀ ਵਾਰ ਸਬੰਧਤ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ ਪਰ ਅੱਜ ਤੱਕ ਕਿਸੇ ਵੀ ਅਧਿਕਾਰੀ ਨੇ ਸਾਡੀ ਦਲਿਤ ਔਰਤਾਂ ਦੀ ਸੁਣਵਾਈ ਨਹੀਂ ਕੀਤੀ। ਬਹੁਤ ਸਾਰੇ ਪਿੰਡਾਂ ਵਿੱਚ ਤਾਂ ਲੈਟਰੀਨ ਜਾਣ ਸਮੇਂ ਕਿਸਾਨਾਂ ਨਾਲ ਲੜਾਈ ਝਗੜੇ ਵੀ ਹੋ ਜਾਂਦੇ ਹਨ। ਅੱਜ ਦਲਿਤ ਦਾਸਤਾ ਵਿਰੋਧੀ ਅੰਦੋਲਨ ਵੱਲੋਂ 500 ਪਰਿਵਾਰਾਂ ਦੀ ਲਿਸਟ ਡਿਪਟੀ ਕਮਿਸ਼ਨਰ ਮਾਨਸਾ ਨੂੰ ਸੌਂਪੀ ਗਈ। ਜਿੰਨ੍ਹਾਂ ਦੇ ਘਰ ਵਿੱਚ ਅੱਜ ਤੱਕ ਕੋਈ ਵੀ ਲੈਟਰੀਨ ਨਹੀਂ ਬਣੀ ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਕੇਂਦਰ ਸਰਕਾਰ ਦਾ ਸਵੱਛ ਭਾਰਤ ਅਭਿਆਨ ਦਲਿਤ ਵਰਗ ਤੋਂ ਕੋਹਾਂ ਦੂਰ ਹੈ। ਇਸ ਸਮੇਂ ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਨੂੰ 20 ਪਿੰਡਾਂ ਦਾ ਰਿਕਾਰਡ ਜਿੰਨ੍ਹਾਂ ਦਲਿਤ ਪਰਿਵਾਰਾਂ ਦੇ ਘਰਾਂ ਵਿੱਚ ਨਹੀਂ ਬਣੀਆਂ ਸੌਂਪਿਆ ਗਿਆ, ਜਿਸ ਨੂੰ ਨੈਬ ਤਹਿਸੀਲਦਾਰ ਲਖਵੀਰ ਸਿੰਘ ਵਿਰਕ ਨੇ ਬਾਲ ਭਵਨ ਮਾਨਸਾ ਵਿੱਚ ਆ ਕੇ ਲਿਆ। ਜਥੇਬੰਦੀ ਦਾ ਕਹਿਣਾ ਹੈ ਕਿ ਜੇਕਰ ਦਲਿਤ ਲੋਕਾਂ ਨੂੰ ਸਵੱਛ ਭਾਰਤ ਅਭਿਆਨ ਤੋਂ ਵਾਂਝਾ ਰੱਖਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਜਥੇਬੰਦੀ ਪੱਧਰ ਤੇ ਹਰ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਸੰਘਰਸ਼ ਲਈ ਲਾਮਬੰਦ ਕਰੇਗੀ। ਇਸ ਸਮੇਂ ਰਾਣੀ ਕੌਰ ਫੁਲੂਵਾਲਾ ਡੋਡ, ਪਰਮਜੀਤ ਕੌਰ, ਕੁਲਵਿੰਦਰ ਕੌਰ ਮੂਸਾ, ਸੁਰਜੀਤ ਕੌਰ, ਕਰਨੈਲ ਕੌਰ, ਕਰਮਜੀਤ ਕੌਰ ਜਵਾਹਰਕੇ, ਸ਼ਿੰਦਰ ਕੌਰ, ਮਨਜੀਤ ਕੌਰ ਨੰਗਲ, ਜਸਵਿੰਦਰ ਕੌਰ, ਬਿੰਦਰ ਕੌਰ ਡੇਲੂਆਣਾ, ਬਲਜੀਤ ਕੌਰ, ਜੀਤ ਕੌਰ ਰਮਦਿੱਤੇਵਾਲਾ, ਵੀਰਪਾਲ ਕੌਰ, ਮਹਿੰਦਰ ਕੌਰ, ਗੁਰਨਾਮ ਕੌਰ, ਖੋਖਰ ਖੁਰਦ, ਪਰਮਜੀਤ ਕੌਰ ਸਸਪਾਲੀ, ਸਿਮਰਜੀਤ ਕੌਰ, ਸਿੰਦਰ ਕੌਰ ਕੁਲਾਣਾ, ਅਮਰਜੀਤ ਕੌਰ, ਪ੍ਰੀਤਮ ਕੌਰ, ਬਲਵਿੰਦਰ ਕੌਰ ਸਤੀਕੇ, ਬਸੰਤ ਸਿੰਘ, ਹੈਪੀ ਸਿੰਘ ਰਮਦਿੱਤੇਵਾਲਾ ਆਦਿ ਸਾਥੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: