ਬਾਬਾ ਅਵਤਾਰ ਸਿੰਘ ਸਾਧਾਂਵਾਲੇ ਸਮੇਤ ਮਾਨ ਦਲ ਦੇ ਆਗੂਆਂ ਘਰੇ ਪੁਲਿਸ ਵੱਲੋਂ ਛਾਪੇਮਾਰੀ,ਕੀਤੇ ਗ੍ਰਿਫਤਾਰ

ਬਾਬਾ ਅਵਤਾਰ ਸਿੰਘ ਸਾਧਾਂਵਾਲੇ ਸਮੇਤ ਮਾਨ ਦਲ ਦੇ ਆਗੂਆਂ ਘਰੇ ਪੁਲਿਸ ਵੱਲੋਂ ਛਾਪੇਮਾਰੀ,ਕੀਤੇ ਗ੍ਰਿਫਤਾਰ

fdk-3ਫਰੀਦਕੋਟ,6 ਨਵੰਬਰ ( ਜਗਦੀਸ਼ ਬਾਂਬਾ ) ਸਰਬੱਤ ਖ਼ਾਲਸਾ ਤੋਂ ਕੁਝ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਨੇ ਜਿਲਾ ਫ਼ਰੀਦਕੋਟ ਵਿਚ ਸਿੱਖ ਆਗੂਆਂ ਅਤੇ ਪੰਥਕ ਪਾਰਟੀਆਂ ਨਾਲ ਜੁੜੇ ਆਮ ਸਿੱਖਾਂ ਦੀ ਫੜੋ-ਫੜੀ ਸ਼ੁਰੂ ਕਰ ਦਿੱਤੀ ਹੋਣ ਦੇ ਬਾਵਜੂਦ ਜੁਝਾਰੂ ਸਿੱਖ ਯੋਧੇ ਸਰਬੱਤ ਖਾਲਸੇ ਦੀਆਂ ਤਿਆਰੀਆਂ ਨੂੰ ਲੈ ਕੇ ਪਿੰਡ ਪਿੰਡ ਪੱਧਰ ਤੇ ਬੈਠਕਾ ਕਰ ਰਹੇ ਹਨ,ਜਿਸ ਕਰਕੇ ਪੁਲਿਸ ਪ੍ਰਸ਼ਾਸਨ ‘ਤੇ ਸਿੱਖ ਆਗੂਆ ਵਿਚਾਲੇ ਲੁੱਕਣ ਮੀਟੀ ਦੀ ਖੇਡ ਜਾਰੀ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਫ਼ਰੀਦਕੋਟ ਦੇ ਲਾਗਲੇ ਪਿੰਡ ਸਾਧਾਂਵਾਲਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਰ ਸਾਧਾਂ ਵਾਲਾ ਵਿੱਚ ਪੰਜਾਬ ਪੁਲਿਸ ਨੇ ਅੱਜ ਸਵੇਰੇ 4 ਵਜੇ ਦੇ ਕਰੀਬ ਛਾਪੇਮਾਰੀ ਕਰਕੇ ਬਾਬਾ ਅਵਤਾਰ ਸਿੰਘ ਸਾਧਾਂ ਵਾਲਿਆਂ ਦੇ ਨਾਲ ਨਾਲ ਪਿੰਡ ਗੋਲੇਵਾਲਾ ਵਿੱਚੋ ਬਾਪੂ ਜੁਗਿੰਦਰ ਸਿੰਘ ਗੋਲੇਵਾਲਾ,ਕੁਲਵੰਤ ਸਿੰਘ ਗੋਲੇਵਾਲਾ,ਗੁਰਜੰਟ ਸਿੰਘ ਸਾਦਿਕ,ਸੁਰਿੰਦਰ ਸਿੰਘ ਸੰਧੂ,ਹਰਜਿੰਦਰ ਸਿੰਘ ,ਸੁਖਪਾਲ ਸਿੰਘ,ਜਥੇਦਾਰ ਕੁਲਵੰਤ ਸਿੰਘ, ਬਾਬਾ ਜੀ ਕਾਰ ਸੇਵਾ ਵਾਲੇ ਤੋਂ ਇਲਾਵਾ ਬਰਗਾੜੀ ਦੇ 6 ਦੇ ਕਰੀਬ ਸਿੱਖ ਆਗੂਆ ਨੂੰ ਹਿਰਾਸਤ ਵਿੱਚ ਲੈ ਲਏ ਹੋਣ ਦੀਆਂ ਕਨਸੋਆ ਮਿਲ ਰਹੀਆ ਹਨ,ਜਿਸ ਕਰਕੇ ਪੰਥਕ ਜਥੇਬੰਦੀਆਂ ਵਿੱਚ ਸਰਕਾਰ ਖਿਲਾਫ਼ ਰੋਸ਼ ਪਾਇਆ ਜਾ ਰਿਹਾ ਹੈ। ਉਕਤ ਮੌਕੇ ਸ੍ਰੋ.ਅ.ਦ.ਅ. ਦੇ ਜਿਲਾ ਪ੍ਰਧਾਨ ਸੁਰਜੀਤ ਸਿੰਘ ਅਰਾਈਆਂਵਾਲਾ ਨੇ ਗੁਰੀਲਾ ਨੀਤੀ ਅਪਣਾਉਂਦੇ ਹੋਏ ਚੌਣਵੇਂ ਪੱਤਰਕਾਰਾ ਨਾਲ ਗੱਲ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਜਾਣਬੁੱਝ ਕੇ ਪੰਜਾਬ ਦਾ ਮਹੌਲ ਖਰਾਬ ਕਰਨ ‘ਤੇ ਤੁਲੀ ਹੋਈ ਹੈ ‘ਤੇ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਮੌਕੇ ਵਿਸਾਲ ਇਕੱਠ ਤੋਂ ਬੁਖਲਾਹਟ ਵਿੱਚ ਆਈ ਸਰਕਾਰ 10 ਨਵੰਬਰ ਨੂੰ ਹੋ ਰਹੇ ਸਰਬੱਤ ਖਾਲਸਾ ਨੂੰ ਅਸਫਲ ਕਰਨ ਲਈ ਪੰਥਕ ਪਾਰਟੀਆਂ ਨਾਲ ਜੁੜੇ ਸਿੱਖ ਆਗੂਆਂ ਘਰ ਛਾਪੇਮਾਰੀ ਕਰ ਰਹੀ ਹੈ ਤਾਂ ਜੋ ਲੋਕਾਂ ਦੇ ਮਨਾਂ ਅੰਦਰ ਡਰ ਪੈਦਾ ਕੀਤਾ ਜਾ ਸਕੇ ਪ੍ਰੰਤੂ ਸਰਕਾਰ ਦੀਆਂ ਕੋਝੀਆਂ ਚਾਲਾ ਤੋਂ ਲੋਕ ਚੰਗੀ ਤਰਾਂ ਜਾਣੂ ਹੋਣ ਕਰਕੇ ਸਰਕਾਰ ਦੀ ਸ਼ਹਿ ਤੇ ਪੁਲਿਸ ਪ੍ਰਸ਼ਾਸਨ ਨੂੰ ਅਜਿਹੀ ਛਾਪੇਮਾਰੀ ਤਰੁੰਤ ਬੰਦ ਕਰ ਦੇਣੀ ਚਾਹੀਦੀ ਹੈ ਤਾਂ ਜੋ ਪੰਜਾਬ ਅੰਦਰ ਅਮਨ ਸ਼ਾਤੀ ਬਰਕਰਾਰ ਰਹਿ ਸਕੇ। ਊਧਰ ਦੂਜੇ ਪਾਸੇ ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਖੋਸਾ, ਭਾਈ ਧਿਆਨ ਸਿੰਘ ਮੰਡ ਦੇ ਭਰਾ ਭਾਈ ਗਿਆਨ ਸਿੰਘ ਮੰਡ, ਬਗੀਚਾ ਸਿੰਘ ਰੱਤਾਖੇੜਾ, ਦਲ ਖ਼ਾਲਸਾ ਆਗੂ ਭਾਈ ਸੁਖਚੈਨ ਸਿੰਘ ਅਤਲਾ ਸਮੇਤ ਕਈ ਸਿੱਖਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ‘ਤੇ ਖਬਰ ਮਿਲੀ ਹੈ ਕਿ ਸਿਮਰਨਜੀਤ ਸਿੰਘ ਮਾਨ, ਗੁਰਦੀਪ ਸਿੰਘ ਬਠਿੰਡਾ, ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਫੜਨ ਲਈ ਵੀ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਉਹ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਬੀਤੇਂ ਦਿਨੀਂ ਪੰਜਾਬ ਪੁਲੀਸ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਮਰੀਕਾ ਤੋਂ ਮੈਂਬਰ ਭਾਈ ਰੇਸ਼ਮ ਸਿੰਘ ਨੂੰ ਦੇਸ਼ਧ੍ਰੋਹ ਦੇ ਦੋਸ਼ਾਂ ਹੇਠ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਸੀ ਉਹ ਤਲਵੰਡੀ ਸਾਬੋ ‘ਚ 10 ਨਵੰਬਰ ਨੂੰ ਹੋਣ ਵਾਲੇ ਸਰਬੱਤ ਖ਼ਾਲਸਾ ‘ਚ ਹਿੱਸਾ ਲੈਣ ਲਈ ਪੁੱਜੇ ਸਨ,ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਹੋਰ ਆਗੂਆਂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਵੱਖ ਵੱਖ ਅਦਾਲਤਾਂ ‘ਚ ਪੇਸ਼ਗੀ ਜ਼ਮਾਨਤਾਂ ਦੀਆਂ ਅਰਜ਼ੀਆਂ ਦਾਖ਼ਲ ਕੀਤੀਆਂ ਹਨ,ਆਪਣੀ ਪਟੀਸ਼ਨ ‘ਚ ਸਿਮਰਨਜੀਤ ਸਿੰਘ ਮਾਨ ਨੇ ਇਹ ਵੀ ਦੋਸ਼ ਲਾਇਆ ਹੈ ਕਿ ਸਰਕਾਰ ਸਰਬੱਤ ਖ਼ਾਲਸਾ ‘ਚ ਅੜਿੱਕੇ ਡਾਹ ਰਹੀ ਹੈ। ਉਕਤ ਮਾਮਲੇ ਸਬੰਧੀ ਏਡੀਜੀਪੀ (ਇੰਟੈਲੀਜੈਂਸ) ਗੌਰਵ ਯਾਦਵ ਨੇ ਕਿਹਾ ਕਿ ਰੇਸ਼ਮ ਸਿੰਘ ਦੀ ਗ੍ਰਿਫ਼ਤਾਰੀ ਨੂੰ ਮੌਜੂਦਾ ਸਰਬੱਤ ਖ਼ਾਲਸਾ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਕਿਉਂਕਿ ਪਿਛਲੇ ਸਾਲ ਅੰਮ੍ਰਿਤਸਰ ‘ਚ ਹੋਏ ਸਰਬੱਤ ਖ਼ਾਲਸਾ ਦੌਰਾਨ ਉਸ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਸੀ ਅਤੇ ਉਹ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਮੁਲਕ ਛੱਡ ਗਿਆ ਸੀ,ਅਧਿਕਾਰੀ ਨੇ ਕਿਹਾ ਕਿ ਰੇਸ਼ਮ ਸਿੰਘ ਅਤੇ ਹੋਰਨਾਂ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਹੁਣ ਕਾਨੂੰਨੀ ਪ੍ਰਕਿਰਿਆ ਤਹਿਤ ਇਹ ਗ੍ਰਿਫ਼ਤਾਰੀ ਹੋਈ ਹੈ,ਉਂਜ ਸ੍ਰੀ ਯਾਦਵ ਨੇ ਸਰਬੱਤ ਖ਼ਾਲਸਾ ਦੇ ਪ੍ਰਬੰਧਕਾਂ ਦੇ ਘਰਾਂ ‘ਤੇ ਕਿਸੇ ਛਾਪੇਮਾਰੀ ਤੋਂ ਇਨਕਾਰ ਕੀਤਾ ਹੈ।

Share Button

Leave a Reply

Your email address will not be published. Required fields are marked *

%d bloggers like this: