ਸੂਬੇ ਦੀਆਂ ਵਿਸ਼ਵ ਪੱਧਰੀ ਸੜਕਾਂ ਦੀ ਸੱਚਾਈ ਲੁਧਿਆਣਾ-ਪੱਖੋਵਾਲ ਰੋਡ ਤੋਂ ਜਾਣਨ ਲੋਕ: ਕਾਂਗਰਸ

ਸੂਬੇ ਦੀਆਂ ਵਿਸ਼ਵ ਪੱਧਰੀ ਸੜਕਾਂ ਦੀ ਸੱਚਾਈ ਲੁਧਿਆਣਾ-ਪੱਖੋਵਾਲ ਰੋਡ ਤੋਂ ਜਾਣਨ ਲੋਕ: ਕਾਂਗਰਸ

ਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਵਿਸ਼ਵ ਪੱਧਰੀ ਸੜਕਾਂ ਦੇ ਦਾਅਵਿਆਂ ਦੀ ਪੋਲ ਖੋਲਦਿਆਂ ਕਾਂਗਰਸ ਪਾਰਟੀ ਨੇ ਲੋਕਾਂ ਨੂੰ ਲੁਧਿਆਣਾ-ਪੱਖੋਵਾਲ ਰੋਡ ਨੂੰ ਦੇਖਣ ਲਈ ਕਿਹਾ ਹੈ, ਜਿਹੜੀ ਸੜਕ ਪਿਛਲੇ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਆਪਣੀ ਹਾਲਤ ਸੁਧਰਨ ਦੀ ਇੰਤਜ਼ਾਰ ਕਰ ਰਹੀ ਹੈ ਅਤੇ ਇਥੋਂ ਨਿਕਲਣ ਵਾਲੇ ਹਜ਼ਾਰਾਂ ਲੋਕਾਂ ਨੂੰ ਰੋਜ਼ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੇ ਜ਼ਾਰੀ ਬਿਆਨ ਵਿੱਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਵਨ ਦੀਵਾਨ, ਪੰਜਾਬ ਕਾਂਗਰਸ ਦੇ ਸਕੱਤਰਾਂ ਪਲਵਿੰਦਰ ਸਿੰਘ ਤੱਗੜ, ਸਤਵਿੰਦਰ ਸਿੰਘ ਜਵੱਦੀ, ਬਲਜਿੰਦਰ ਸਿੰਘ ਬੰਟੀ ਤੇ ਵਿਨੋਦ ਬੱਠਲਾ ਨੇ ਕਿਹਾ ਹੈ ਕਿ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਾਅਵਿਆਂ ਨੂੰ ਇਹ ਸੜਕ ਮੂੰਹ ਚਿੜਾ ਰਹੀ ਹੈ। ਜਿਹੜੀ ਸੜਕ ਦੱਖਣੀ ਬਾਈਪਾਸ ਤੋਂ ਪੁੱਟੀ ਹੋਈ ਹੈ ਅਤੇ ਰਾਹਗੀਰਾਂ ਨੂੰ ਪਿੰਡਾਂ ਵਿੱਚੋਂ ਘੁੰਮ ਕੇ ਜਾਣਾ ਪੈਂਦਾ ਹੈ। ਉਨਾਂ ਨੇ ਕਿਹਾ ਕਿ ਲੁਧਿਆਣਾ-ਪੱਖੋਵਾਲ ਰੋਡ ਸ਼ਹਿਰ ਨੂੰ ਰਾਏਕੋਟ ਰਾਹੀਂ ਬਠਿੰਡਾ ਨਾਲ ਜੋੜਦਾ ਹੈ। ਇਸ ਤੋਂ ਇਲਾਵਾ, ਇਸ ਰੂਟ ‘ਤੇ ਸੈਂਕੜਾਂ ਪਿੰਡ ਆਉਂਦੇ ਹਨ। ਲੇਕਿਨ ਅਫਸੋਸਜਨਕ ਹੈ ਕਿ ਸਰਕਾਰ ਨੂੰ ਲੋਕਾਂ ਦੀਆਂ ਪ੍ਰੇਸ਼ਾਨੀਆਂ ਦੀ ਕੋਈ ਫਿਕਰ ਨਹੀਂ ਹੈ ਅਤੇ ਡਿਪਟੀ ਮੁੱਖ ਮੰਤਰੀ ਸਮੇਤ ਸਰਕਾਰ ਦੇ ਹੋਰ ਸਾਰੇ ਮੰਤਰੀ ਤੇ ਅਕਾਲੀ ਆਗੂ ਸਿਰਫ ਦਾਅਵੇ ਕਰਨ ਵਿੱਚ ਮਸਤ ਹਨ। ਇਸ ਲੜੀ ਹੇਠ ਉਨਾਂ ਨੇ ਡਿਪਟੀ ਮੁੱਖ ਮੰਤਰੀ ਨੂੰ ਵਿਸ਼ਵ ਪੱਧਰੀ ਸੜਕਾਂ ਦੇ ਦਾਅਵੇ ਕਰਨ ਤੋਂ ਪਹਿਲਾਂ ਸੱਚਾਈ ਦਾ ਸ਼ੀਸ਼ਾ ਦੇਖਣ ਲਈ ਕਿਹਾ ਹੈ। ਜਿਨਾਂ ਨੇ ਸਰਕਾਰ ਤੋਂ ਇਹ ਸੜਕ ਜ਼ਲਦੀ ਤੋਂ ਜ਼ਲਦੀ ਪੂਰੀ ਕਰਨ ਦੀ ਮੰਗ ਕੀਤੀ ਹੈ।

Share Button

Leave a Reply

Your email address will not be published. Required fields are marked *

%d bloggers like this: