ਭੋਲਾ ਸਿੰਘ ਮਝੈਲ ਦੀ ਡੇਂਗੂ ਨਾਲ ਮੌਤ

ਭੋਲਾ ਸਿੰਘ ਮਝੈਲ ਦੀ ਡੇਂਗੂ ਨਾਲ ਮੌਤ

vikrant-bansal-4ਭਦੌੜ 04 ਨਵੰਬਰ (ਵਿਕਰਾਂਤ ਬਾਂਸਲ) ਡੇਂਗੂ ਬੁਖਾਰ ਦੇ ਕਹਿਰ ਕਾਰਨ ਸਮਾਜਸੇਵੀ ਅਮਰਜੀਤ ਸਿੰਘ ਉਰਫ਼ ਭੋਲਾ ਮਝੈਲ (62 ਸਾਲ) ਵਾਸੀ ਭਦੌੜ ਦੀ ਮੌਤ ਹੋ ਗਈ। ਭੋਲਾ ਸਿੰਘ ਮਝੈਲ ਦੇ ਭਤੀਜੇ ਸਮਾਜਸੇਵੀ ਕੇਵਲ ਸਿੰਘ ਮਝੈਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਬੀਤੀ 27 ਅਕਤੂਬਰ ਨੂੰ ਬੁਖ਼ਾਰ ਹੋਇਆ ਜਿਸ ਉਪਰੰਤ 29 ਅਕਤੂਬਰ ਨੂੰ ਉਹਨਾਂ ਨੂੰ ਡੀ.ਐਮ.ਸੀ. ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਹਨਾਂ ਪਲੇਟਨੈਟ ਸੈੱਲ ਘਟਣ ਕਾਰਨ ਬੀਤੀ ਰਾਤ ਮੌਤ ਹੋ ਗਈ। ਸਮਾਜਸੇਵੀ ਭੋਲਾ ਸਿੰਘ ਮਝੈਲ ਆਪਣੇ ਪਿੱਛੇ ਆਪਣੇ ਪਤਨੀ ਅਤੇ ਦੋ ਲੜਕੇ ਛੱਡ ਗਏ। ਭੋਲਾ ਸਿੰਘ ਮਝੈਲ ਦੀ ਹੋਈ ਅਚਾਨਕ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

Share Button

Leave a Reply

Your email address will not be published. Required fields are marked *

%d bloggers like this: