”“ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ” ਦਾ ਪੋਸਟਰ ਕੀਤਾ ਰੀਲੀਜ਼

““ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ” ਦਾ ਪੋਸਟਰ ਕੀਤਾ ਰੀਲੀਜ਼ 

lehraਲਹਿਰਾਗਾਗਾ, 04 ਨਵੰਬਰ (ਅਮਨ ਸਿੰਗਲਾ) ਮਹਾਰਾਣੀ ਪ੍ਰਨੀਤ ਕੌਰ ਸਾਬਕਾ ਕੇਂਦਰੀ ਮੰਤਰੀ ਨੇ ਬ੍ਰਿਜ ਲਾਲ ਗਰਗ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੈਂਬਰ ਭਾਰਤੀ ਖਾਧ ਨਿਗਮ ਦੀ ਅਗਵਾਈ ਹੇਠ ““ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ” ਦਾ ਪੋਸਟਰ ਰੀਲੀਜ਼ ਕੀਤਾ ਗਿਆ।ਪੋਸਟਰ ਵਿੱਚ ਸ਼੍ਰੀ ਗਰਗ ਦੇ ਸੈਂਕੜੇ ਸਮਰਥਕਾਂ ਦੀਆਂ ਫੋਟੋਆਂ ਮੌਜੂਦ ਹਨ, ਜਿੰਨ੍ਹਾਂ ਦੀ ਅਵਾਜ ਹੈ ਕਿ ਇਸ ਵਾਰ ਵਿਧਾਨ ਸਭਾ ਚੋਣਾਂ 2017 ਵਿੱਚ ਬਾਬੂ ਬ੍ਰਿਜ ਲਾਲ ਗਰਗ ਨੂੰ ਲਹਿਰਾ ਹਲਕਾ ਤੋਂ ਸੇਵਾ ਦਾ ਮੌਕਾ ਦਿੱਤਾ ਜਾਵੇ।ਅਸੀਂ ਉਨ੍ਹਾਂ ਨਾਲ ਪੂਰੇ ਉਤਸਾਹ ਨਾਲ ਖੜੇ ਹਾਂ।ਇਸ ਤੋਂ ਬਾਅਦ ਮਹਾਰਾਣੀ ਪ੍ਰਨੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਗਰਗ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਅਤੇ ਪਾਰਟੀ ਦੀ ਟਿਕਟ ਹਾਈਕਮਾਨ ਨੇ ਦੇਣੀ ਹੈ।ਅਸੀਂ ਤਾਂ ਸਿਫਾਰਸ਼ ਹੀ ਕਰ ਸਕਦੇ ਹਾਂ।ਇਸ ਤੋਂ ਬਾਅਦ ਸ਼੍ਰੀ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਹਾਈਕਮਾਨ ਵੱਲੋਂ ਮੈਨੂੰ ਟਿਕਟ ਦਿੱਤੀ ਗਈ ਤਾਂ ਮੈਂ 2017 ਚੌਣਾਂ ਵਿੱਚ ਹਲਕਾ ਲਹਿਰਾ ਤੋਂ ਕਾਂਗਰਸ ਦੀ ਸੀਟ ਜਿੱਤ ਕੇ ਕੈਪਟਨ ਸਾਹਿਬ ਦੀ ਝੋਲੀ ਵਿਚ ਪਾਵਾਂਗਾ।

Share Button

Leave a Reply

Your email address will not be published. Required fields are marked *

%d bloggers like this: