ਬਨੂੰੜ ਸਹਿਰ ਵਿਚ ਡੇਗੂ ਦਾ ਕਹਿਰ ਬਰਕਰਾਰ

ਬਨੂੰੜ ਸਹਿਰ ਵਿਚ ਡੇਗੂ ਦਾ ਕਹਿਰ ਬਰਕਰਾਰ
7 ਸਾਲਾ ਬਸਚੇ ਤੇ 54 ਸਾਲਾ ਵਿਅਕਤੀ ਦੀ ਹੋਈ ਮੌਤ

4banur1 lovepreetਬਨੂੜ 4 ਨਵੰਬਰ (ਰਣਜੀਤ ਸਿੰਘ ਰਾਣਾ): ਬਨੂੜ ਖੇਤਰ ਵਿਚ ਡੇਂਗੂ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਸ਼ਹਿਰ ਦੇ ਵਾਰਡ ਨੰਬਰ 8 ਵਿਚ 7 ਸਾਲਾ ਬੱਚੇ ਲਵਪ੍ਰੀਤ ਸਿੰਘ ‘ਤੇ ਪਿੰਡ ਮਨੋਲੀ ਸੂਰਤ ਦੇ 54 ਸਾਲਾ ਰਾਮ ਸਿੰਘ ਦੀ ਡੇਂਗੂ ਨਾਲ ਮੌਤ ਹੋ ਗਈ। ਬਨੂੜ ਖੇਤਰ ਵਿਚ ਡੇਂਗੂ ਨਾਲ ਮਰਨ ਵਾਲਿਆਂ ਦੀ ਗਿਣਤੀ 9 ਤੱਕ ਪੁੱਜ ਗਈ ਹੈ। ਡੇਂਗੂ ਨਾਲ ਅੱਜ ਹੋਇਆਂ ਇਨਾਂ ਦੋ ਮੌਤਾ ਤੋਂ ਬਾਅਦ ਜਿਥੇ ਸਿਹਤ ਵਿਭਾਗ ਹਰਕਤ ਵਿਚ ਆ ਗਿਆ ਹੈ, ਉਥੇ ਹੀ ਸ਼ਹਿਰ ਵਿਚ ਸਹਿਮ ਦਾ ਮਾਹੋਲ ਪਾਇਆ ਜਾ ਰਿਹਾ ਹੈ।
ਮ੍ਰਿਤਕ ਦੇ ਚਾਚੇ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਵਪ੍ਰੀਤ ਸਿੰਘ ਪੁੱਤਰ ਹੀਰਾ ਸਿੰਘ ਉਮਰ 7 ਸਾਲ ਪਿਛਲੇ ਕੁਝ ਦਿਨਾ ਤੋਂ ਬੀਮਾਰ ਚੱਲ ਰਿਹਾ ਸੀ। ਜਿਸ ਨੂੰ ਪਹਿਲਾ ਡਾਕਟਰਾ ਨੇ ਟਾਇਫਾਇਡ ਦੀ ਸਿਕਾਇਤ ਦੱਸੀ। ਜਿਸ ਦੀ ਉਹ ਨਿੱਜੀ ਹਸਪਤਾਲ ਵਿਚ ਦਵਾਈ ਦਵਾਉਦੇ ਰਹੇ। ਬੁਖਾਰ ਠੀਕ ਨਾ ਹੋਣ ਦੇ ਚਲਦੇ ਜਦੋਂ ਉਸ ਦੇ ਖ਼ੂਨ ਦੀ ਦੁਬਾਰਾ ਜਾਂਚ ਕਰਵਾਈ ਗਈ ਤਾਂ ਉਸ ਵਿਚ ਡੇਂਗੂ ਦੀ ਪੁਸ਼ਟੀ ਹੋਈ ਤੇ ਸੈਲ ਵੀ ਘੱਟ ਗਏ ਸਨ। ਲਵਪ੍ਰੀਤ ਦੀ ਜਿਆਦਾ ਹਾਲਤ ਖਰਾਬ ਹੁੰਦੀ ਵੇਖ ਉਸ ਦੇ ਪਰਿਵਾਰਿਕ ਮੈਂਬਰ ਉਸ ਨੂੰ ਰਾਜਪੁਰਾ ਦੇ ਨਿੱਜੀ ਹਸਪਤਾਲ ਲੈ ਗਏ, ਜਿਥੇ ਜਾ ਕੇ ਉਸ ਦੀ ਮੌਤ ਹੋ ਗਈ। ਲਵਪ੍ਰੀਤ ਸਿੰਘ ਆਪਣੇ ਮਾਤਾ ਪਿਤਾ ਦੀ ਇੱਕ ਲੋਤੀ ਸਨਤਾਨ ਸੀ। ਉਸ ਦੀ ਮੌਤ ਤੋਂ ਬਾਅਦ ਪੂਰੇ ਸ਼ਹਿਰ ਵਿਚ ਸੋਗ ਦੀ ਲਹਿਰ ਦੋੜ ਪਈ। ਅੱਜ ਉਸ ਦਾ ਸ਼ਹਿਰ ਦੇ ਵਾਰਡ ਨੰਬਰ 3 ਦੇ ਸਮਸ਼ਾਨ ਘਾਟ ਵਿਚ ਸੰਸਕਾਰ ਕਰ ਦਿੱਤਾ ਗਿਆ।
ਇਸੇ ਤਰਾਂ ਨੇੜਲੇ ਪਿੰਡ ਮਨੌਲੀ ਸੂਰਤ ਦੇ 54 ਸਾਲਾ ਰਾਮ ਸਿੰਘ ਪੁੱਤਰ ਸਰਵਨ ਸਿੰਘ (ਰਿਟਾ. ਫੌਜੀ) ਦੀ ਡੇਂਗੂ ਨਾਲ ਮੌਤ ਹੋ ਗਈ। ਰਾਮ ਸਿੰਘ ਪਿਛਲੇ ਕੁਝ ਦਿਨਾ ਤੋਂ ਬੀਮਾਰ ਚੱਲ ਰਿਹਾ ਸੀ ਤੇ ਉਹ ਬਨੂੜ ਦੇ ਸਰਕਾਰੀ ਹਸਪਤਾਲ ਤੋਂ ਦਵਾਈ ਲੈ ਰਿਹਾ ਸੀ। ਵੀਰਵਾਰ ਸਵੇਰੇ ਉਸ ਦੀ ਹਾਲਤ ਜਿਆਦਾ ਖ਼ਰਾਬ ਹੋਣ ਕਾਰਨ ਡਾਕਟਰਾ ਨੇ ਉਸ ਨੂੰ ਚੰਡੀਗੜ ਦੇ ਸੈਕਟਰ 32 ਦੇ ਹਸਪਤਾਲ ਰੈਫਰ ਕਰ ਦਿੱਤਾ। ਜਿਥੋਂ ਉਹ ਪੰਚਕੁਲਾ ਦੇ ਕਮਾਂਡ ਹਸਪਤਾਲ ਵਿਚ ਚਲੇ ਗਏ, ਜਿਥੇ ਜਾ ਕੇ ਉਸ ਨੇ ਦਮ ਤੋੜ ਦਿੱਤਾ।
ਸਿਹਤ ਵਿਭਾਗ ਨੇ ਭੇਜੀਆਂ ਆਪਣੀਆਂ ਟੀਮਾ-ਡੇਂਗੂ ਨਾਲ ਹੋਇਆਂ ਦੋ ਮੌਤਾ ਤੋਂ ਬਾਅਦ ਸਿਹਤ ਵਿਭਾਗ ਨੇ ਹਰਕਤ ਵਿਚ ਆਉਦੇ ਹੋਏ ਐਲਐਚਵੀ ਬਲਜੀਤ ਕੌਰ ਤੇ ਸੈਨੇਟਰੀ ਇੰਸਪੈਕਟਰ ਰਜਿੰਦਰ ਸਿੰਘ ਦੀ ਅਗੁਵਾਈ ਵਿਚ ਦੋ ਟੀਮਾਂ ਬਣਾ ਕੇ ਬਨੂੜ ਸ਼ਹਿਰ ਤੇ ਮਨੌਲੀ ਸੂਰਤ ਵਿਚ ਭੇਜੀਆਂ। ਬਨੂੜ ਹਸਪਤਾਲ ਦੀ ਐਸਐਮਓ ਹਰਪ੍ਰੀਤ ਕੌਰ ਨੇ ਦੱਸਿਆ ਕਿ ਐਲਐਚਵੀ ਤੇ ਆਸ਼ਾ ਵਰਕਰਾ ਨੇ ਮ੍ਰਿਤਕ ਲਵਪ੍ਰੀਤ ਸਿੰਘ ਦੇ ਘਰ ਜਾ ਕੇ ਜਾਂਚ ਕੀਤੀ ਤੇ ਉਨਾਂ ਦੇ ਪਰਿਵਾਰਿਕ ਮੈਂਬਰਾ ਨਾਲ ਗੱਲਬਾਤ ਕੀਤੀ। ਉਨਾਂ ਕਿਹਾ ਕਿ ਟੀਮ ਨੇ ਪਰਿਵਾਰਿਕ ਮੈਂਬਰਾਂ ਨੂੰ ਘਰਾਂ ਵਿਚ ਪਿਆ ਪਾਣੀ ਜਿਸ ਉਪਰ ਮੱਛਰ ਮੱਖੀਆਂ ਬੈਠੇ ਸਨ ਨੂੰ ਸਟੋਰ ਨਾ ਕਰਨ ਦੀ ਸਲਾਹ ਦਿੱਤੀ। ਇਸੇ ਤਰਾਂ ਸੈਨੇਟਰੀ ਇੰਸਪੈਕਟਰ ਬਲਜੀਤ ਸਿੰਘ ਦੀ ਅਗੁਵਾਈ ਵਿਚ ਪਿੰਡ ਮਨੌਲੀ ਸੂਰਤ ਵਿਖੇ ਗਈ ਟੀਮ ਨੇ ਮ੍ਰਿਤਕ ਦੇ ਘਰ ਤੋਂ ਇਲਾਵਾ 420 ਘਰਾਂ ਦੀ ਜਾਂਚ ਕੀਤੀ। ਜਿਸ ਵਿਚ ਕਈ ਖਾਮੀਆਂ ਪਾਈਆਂ ਗਈਆਂ। ਉਨਾਂ ਕਿਹਾ ਕਿ 3 ਘਰਾਂ ਵਿਚੋਂ ਮੱਛਰਾਂ ਦਾ ਲਾਰਵਾ ਪਾਇਆ ਗਿਆ।
ਫੋਟੋ ਕੈਪਸ਼ਨ-ਬਨੂੜ ਵਿਖੇ ਮ੍ਰਿਤਕ ਲਵਪ੍ਰੀਤ ਸਿੰਘ ਦੇ ਘਰ ਦੀ ਜਾਂਚ ਕਰਦੀ ਹੋਈ ਸਿਹਤ ਵਿਭਾਗ ਦੀ ਟੀਮ। ਮ੍ਰਿਤਕ ਲਵਪ੍ਰੀਤ ਸਿੰਘ ਦੀ ਪੁਰਾਣੀ ਤਸਵੀਰ

Share Button

Leave a Reply

Your email address will not be published. Required fields are marked *

%d bloggers like this: