ਵੱਖ ਵੱਖ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਆਗੂਆਂ, ਸਿਵਲ ਤੇ ਪੁਲਿਸ ਪ੍ਰਸਾਸ਼ਨ ਅਧਿਕਾਰੀਆਂ ਵੱਲੋ ਮਲੂਕਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਵੱਖ ਵੱਖ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਆਗੂਆਂ, ਸਿਵਲ ਤੇ ਪੁਲਿਸ ਪ੍ਰਸਾਸ਼ਨ ਅਧਿਕਾਰੀਆਂ ਵੱਲੋ ਮਲੂਕਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

indexcਭਗਤਾ ਭਾਈ ਕਾ 4 ਨਵੰਬਰ (ਸਵਰਨ ਸਿੰਘ ਭਗਤਾ) ਬੀਤੇ ਦਿਨੀ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਸਪੁੱਤਰ ਅਤੇ ਜ਼ਿਲਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੇ ਛੋਟੇ ਭਰਾ ਚਰਨਜੀਤ ਸਿੰਘ ਮਲੂਕਾ ਦੀ ਕੈਨੇਡਾ ਵਿੱਚ ਬੇਵਕਤੀ ਮੌਤ ਹੋ ਗਈ ਸੀ। ਪੰਚਾਇਤ ਮੰਤਰੀ ਸ਼ਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਵੱਲੋਂ ਕਨੇਡਾ ਵਿੱਖੇ ਪਹੁੰਚਕੇ ਚਰਨਜੀਤ ਸਿੰਘ ਮਲੂਕਾ ਦਾ ਰੀਤੀ ਰਿਵਾਜਾਂ ਨਾਲ ਸਸਕਾਰ ਕੀਤਾ ਗਿਆ। ਪੰਚਾਇਤ ਮੰਤਰੀ ਸ਼ਿਕੰਦਰ ਸਿੰਘ ਮਲੂਕਾ ਦੇ ਜੱਦੀ ਪਿੰਡ ਮਲੂਕਾ ਪਹੁੰਚਣ ਤੋਂ ਬਾਅਦ ਵੱਖ ਵੱਖ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਖ ਵੱਖ ਜਿਲਿਆਂ ਦੇ ਸਿਵਲ ਤੇ ਪੁਲਿਸ ਪ੍ਰਸਾਸ਼ਨ ਦੇ ਕਰਮਚਾਰੀ ਤੇ ਉੱਚ ਅਧਿਕਾਰੀਆਂ ਤੋਂ ਇਲਾਵਾ ਸਮੂਚੇ ਬਠਿੰਡਾ ਜਿਲੇ ਨਾਲ ਸਬੰਧਤ ਸ਼ੋ੍ਮਣੀ ਅਕਾਲੀ ਦਲ ਦੇ ਛੋਟੇ ਤੋਂ ਛੋਟੇ ਵਰਕਰ ਤੋਂ ਵਿਧਾਇਕ, ਸਾਬਕਾ ਵਿਧਾਇਕ, ਹਲਕਾ ਇੰਚਾਰਜ, ਵੱਖ ਵੱਖ ਬੋਰਡਾਂ ਦੇ ਚੇਅਰਮੈਨ, ਡਾਇਰੈਕਟਰ, ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ, ਪਾਰਟੀ ਦੇ ਅਹੁੱਦੇਦਾਰ ਮਲੂਕਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜ ਰਹੇ ਹਨ।ਪੰਚਾਇਤ ਮੰਤਰੀ ਮਲੂਕਾ ਨਾਲ ਦੁੱਖ ਸਾਂਝਾ ਕਰਨ ਲਈ ਵਿਸ਼ੇਸ਼ ਤੌਰ ਤੇ ਉਨਾਂ ਦੇ ਨਿਵਾਸ ਸਥਾਨ ਤੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਜਨਮੇਜਾ ਸਿੰਘ ਸੇਖੋ ਵਿਧਾਇਕ, ਹਰੀ ਸਿੰਘ ਜੀਰਾ,ਸਰਵਨ ਸਿੰਘ ਫਿਲੌਰ, ਨਿਧੜਕ ਸਿੰਘ ਬਰਾੜ, ਮਨਪ੍ਰੀਤ ਸਿੰਘ ਬਾਦਲ, ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ,ਮਨਤਾਰ ਸਿੰਘ ਬਰਾੜ ਵਿਧਾਇਕ, ਨਿਰਮਲ ਸਿੰਘ ਵਿਧਾਇਕ, ਦਰਸ਼ਨ ਸਿੰਘ ਕੋਟਫੱਤਾ ਵਿਧਾਇਕ, ਜਗਰੂਪ ਸਿੰਘ, ਵਿਧਾਇਕ ਅਜੈਬ ਸਿੰਘ ਭੱਟੀ, ਬੀਬੀ ਪਰਮਜੀਤ ਕੌਰ ਗੁਲਸ਼ਨ,ਰਾਜਵਿੰਦਰ ਕੌਰ ਵਿਧਾਇਕ,ਜਸਪਾਲ ਸਿੰਘ ਚੇਅਰਮੈਨ, ਸਾਬਕਾ ਚੇਅਰਮੈਨ ਅਸੋਕ ਭਾਰਤੀ, ਸੰਤ ਉਦੈ ਸਿੰਘ ਭੈਣੀਵਾਲੇ, ਧਾਰਮਿਕ ਜੱਥੇਬੰਦੀ ਵਿਸ਼ਵਾਸ਼ ਦੇ ਨੁਮਾਇੰਦੇ, ਚੀਫ ਇੰਜ: ਪੰਚਾਇਤੀ ਰਾਜ ਪ੍ਰਕਾਸ਼ ਸਿੰਘ ਸੋਹੀ, ਪਰਮਜੀਤ ਸਿੰਘ ਡਾਲਾ ਕਬੱਡੀ ਐਸੋਸੀਏਸ਼ਨ, ਆਈ ਜੀ,ਡੀ ਆਈ ਜੀ, ਆਈ ਪੀ ਐਸ ਨੋਨਿਹਾਲ ਸਿੰਘ, ਐਸ ਅੇਸਪੀ ਸਵਪਨ ਸ਼ਰਮਾ, ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ, ਇੰਦਰਜੀਤ ਸਿੰਘ ਸਾਹਨੀ, ਸੁਖਰਾਜ ਸਿੰਘ ਨੱਤ, ਗੁਰਾ ਸਿੰਘ ਤੁੰਗਵਾਲੀ ਪੁੱਜੇ। ਇਸ ਮੌਕੇ ਆਗੂਆਂ ਨੇ ਇਸ ਦੁੱਖ ਦੀ ਘੜੀ ਵਿੱਚ ਮਲੂਕਾ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।

Share Button

Leave a Reply

Your email address will not be published. Required fields are marked *

%d bloggers like this: