ਸੇਵਾਪਤੀ ਕਾਨਵੈਂਟ ਸਕੂਲ ਨੇ ਬੱਚਿਆਂ ਨੂੰ ਆਪਣੇ ਵਿਰਸੇ ਬਾਰੇ ਜਾਣੂ ਕਰਵਾਇਆ

ਸੇਵਾਪਤੀ ਕਾਨਵੈਂਟ ਸਕੂਲ ਨੇ ਬੱਚਿਆਂ ਨੂੰ ਆਪਣੇ ਵਿਰਸੇ ਬਾਰੇ ਜਾਣੂ ਕਰਵਾਇਆ

img-20161104-wa0031ਰਾਮਪੁਰਾ ਫੂਲ 4ਨਵੰਬਰ (ਕੁਲਜੀਤ ਸਿੰਘ ਢੀਂਗਰਾ) : ਸੇਵਾਪਤੀ ਕਾਨਵੈਂਟ ਸਕੂਲ ਗੁਰੂਸਰ ਮਹਿਰਾਜ ਨੇ ਬੱਚਿਆਂ ਨੂੰ ਆਪਣੇ ਅਲੋਪ ਹੋ ਰਹੇ ਵਿਰਸੇ ਬਾਰੇ ਇੱਕ ਮਿੱਟੀ ਦੇ ਬਰਤਨ ਬਣਾਉਣ ਵਾਲੇ ਕਾਰੀਗਰ ਨੂੰ ਬੁਲਾ ਕੇ ਜਾਣੂ ਕਰਵਾਇਆ। ਮਿੱਟੀ ਦੇ ਬਰਤਨ ਬਣਾਉਣ ਵਾਲੇ ਘੁਮਿਆਰ ਨੇ ਬੱਚਿਆਂ ਨੂੰ ਵੱਖਵੱਖ ਤਰ੍ਹਾਂ ਦੇ ਬਰਤਨ ਬਣਾ ਕੇ ਵਿਖਾਏ। ਇਹ ਸਭ ਕੁਝ ਦੇਖਣ ਲਈ ਬੱਚਿਆਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਗਿਆ ਅਤੇ ਬੱਚਿਆਂ ਨੇ ਵੀ ਬਰਤਨ ਬਣਾ ਕੇ ਅਧਿਆਪਕਾਂ ਨੂੰ ਵਿਖਾਏ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਨਦੀਪ ਕੌਰ ਨੇ ਕਿਹਾ ਕਿ ਅਸੀਂ ਆਪਣੇ ਪੁਰਾਤਨ ਵਿਰਸੇ ਤੋਂ ਦੂਰ ਹੋ ਕੇ ਆਧੁਨਿਕ ਯੁਗ ਦੇ ਰੰਗਾਂ ਵਿੱਚ ਰੰਗੇ ਗਏ ਹਾਂ ਅਤੇ ਆਉਣ ਵਾਲੀ ਪੀੜੀ ਆਪਣੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਕੂਲ ਵਿੱਚ ਪੜਾਈ ਤੋਂ ਇਲਾਵਾ ਵੱਖਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਸਮੇਂਸਮੇਂ ਤੇ ਕਰਵਾਈਆਂ ਜਾਦੀਆਂ ਹਨ।ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।

Share Button

Leave a Reply

Your email address will not be published. Required fields are marked *

%d bloggers like this: