ਫੂਲਕਾ ਆਪਣੀ ਦਰਦ-ਏ-ਦਾਸਤਾਨ ਸੁਣਾਕੇ ਹੋਇਆ ਭਾਵੁਕ

ਫੂਲਕਾ ਆਪਣੀ ਦਰਦ-ਏ-ਦਾਸਤਾਨ ਸੁਣਾਕੇ ਹੋਇਆ ਭਾਵੁਕ
ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਨੂੰ ਟਾਲ ਗਏ

2-nov-mlp-01ਮੁੱਲਾਂਪੁਰ ਦਾਖਾ 2 ਨਵਬੰਰ (ਮਲਕੀਤ ਸਿੰਘ) ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਨੇ ਅੱਜ ਆਪਣੇ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਬੁਲਾਈ। ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਉਹ ਆਪਣੀ ਖੁਦ ਦੀ ਦਿੱਲੀ ਦੰਗਿਆ ਦੀ ਦਰਦ-ਏ-ਦਾਸਤਾਨ ਸੁਣਾ ਕੇ ਭਾਵੁਕ ਹੋ ਗਏ। ਜਦੋਂ ਪੱਤਰਕਾਰਾਂ ਨੇ ਪੰਜਾਬ ਵਿੱਚ ਕਾਲੇ ਸਮੇਂ ਦੌਰਾਨ ਵਾਪਰੇ ਅੱਤਵਾਦ ਪੀੜਤਾਂ ਦੀ ਗੱਲ ਕੀਤੀ ਜਿਸ ਵਿੱਚ ਹਜਾਰਾਂ ਬੇਦੋਸ਼ੇ ਲੋਕ ਗੋਲੀਆ ਦਾ ਸ਼ਿਕਾਰ ਹੋਏ ਸਨ ਤਾਂ ਉਨਾਂ ਇਸ ਬਾਰੇ ਰਸਮੀ ਜਿਹੀ ਕਿਹਾ ਕਿ ਉਹ ਉਕਤ ਘਟਨਾਵਾਂ ਦੀ ਨਿਖੇਧੀ ਕਰਦਾ ਹੈ। ਸ੍ਰ ਫੂਲਕਾ ਨੇ ਕਿਹਾ ਕਿ ਉਨਾਂ ਨੇ ਦਿੱਲੀ ਦੰਗਿਆ ਨੂੰ ਸਿੱਖ ਹੋਣ ਦੇ ਨਾਤੇ ਨਹੀ ਲਿਆ ਬਲਕਿ ਇਨਸਾਨੀਅਤ ਦੇ ਦ੍ਰਿਸ਼ਟੀਕੋਣ ਤੋਂ ਪੀੜਤ ਸਿੱਖਾਂ ਲਈ ਕੇਸ ਲੜ ਰਿਹਾ ਹੈ। ਉਨਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਵਾਪਰੀਆ ਦਿੱਲੀ ਵਰਗੀਆ ਦੰਗਿਆਂ ਦੀਆਂ ਘਟਨਾਵਾਂ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਦੇ ਰਖਿਆ ਲਈ ਪਹਿਲਕਦਮੀ ਕੀਤੀਆ ਹਨ ਅਤੇ ਅੱਗੇ ਵੀ ਉਹ ਜਾਰੀ ਰੱਖਣਗੇ।

           ਜਦੋਂ ਸ੍ਰ ਫੂਲਕਾ ਨੂੰ ਮੰਡੀਆਂ ਵਿੱਚ ਬਿਨਾਂ ਜਿਣਸ ਦੀ ਅਦਾਇਗੀ ਤੋਂ ਰੁਲ ਰਹੇ ਕਿਸਾਨਾਂ ਦੀ ਗੱਲ ਕੀਤੀ ਤਾਂ ਐਡਵੋਕੇਟ ਫੂਲਕਾ ਨੇ ਇਸ ਗੱਲ ਬਾਰੇ ਰਸਮੀ ਹਾਅ ਦਾ ਨਾਅਰਾ ਮਾਰਿਆ। ਸ੍ਰ ਫੂਲਕਾ ਨੇ ਦਿੱਲੀ ਵਿੱਚ ਜਿਆਦਾ ਸਮਾਂ ਸਿੱਖ ਵਿਰੋਧੀ ਦੰਗਿਆ ਦੀ ਫਾਇਲਾਂ ਵਿੱਚ ਰੁੱਝੇ ਰਹਿਣ ਦਾ ਅਤੇ ਦਾਖਾ ਹਲਕੇ ਵਿੱਚ ਲੰਮੀ ਗੈਰਹਾਜਰੀ ਦਾ ਜਿਕਰ ਬਾਰੇ ਸਪੱਸ਼ਟੀਕਰਨ ਦਿੰਦਿਆ ਕਿਹਾ ਕਿ ਉਹ ਹਲਕਾ ਦਾਖਾ ਦੇ ਨਾਲ-ਨਾਲ ਸਿੱਖਾਂ ਵਿਰੋਧੀ ਦੰਗਿਆ ਦੇ ਚੱਲ ਰਹੇ ਕੇਸਾਂ ਨੂੰ ਵੱਧ ਸਮਾਂ ਦੇਣਾ ਪੈਂਦਾ ਹੈ। ਪੱਤਰਕਾਰਾਂ ਨੇ ਹੋਰ ਵੀ ਕਈ ਸਵਾਲ ਪੁੱਛੇ ਜਿਨਾਂ ਨੂੰ ਉਹ ਟਾਲ ਗਏ।

          ਇਸ ਮੌਕੇ ‘ਤੇ ਐਨ ਆਰ ਆਈ ਭਗਵੰਤ ਸਿੰਘ ਤੂਰ, ਪੀ.ਡੀ ਐਫ.ਏ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ, ਦਫਤਰ ਦੀ ਮੁੱਖ ਇੰਚਾਰਜ ਮੈਡਮ ਮਨੀਸ਼ਾ ਸਿੰਘ, ਦਪਿੰਦਰ ਸਿੰਘ ਫੂਲਕਾ, ਭੁਪਿੰਦਰ ਸਿੰਘ, ਜਸਵਿੰਦਰਪਾਲ ਸਿੰਘ, ਮਨਜੀਤ ਸਿੰਘ, ਰਾਜਵਿੰਦਰ ਸਿੰਘ ਗਰੇਵਾਲ, ਜੈ ਕ੍ਰਿਸ਼ਨ ਭੂਸ਼ਨ, ਸਾਭੀ ਬੋਪਾਰਾਏ ਅਤੇ ਸਰਪੰਚ ਅਮਰਜੋਤ ਸਿੰਘ ਬੱਦੋਵਾਲ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: