ਡੀ ਸੀ ਦਫਤਰਾਂ ਦੇ ਕਰਮਚਾਰੀ ਮੁੱਖ ਮੰਤਰੀ ਦੀ ਕੋਠੀ ਦਾ ਕਰਨਗੇ ਘਿਰਾਓ ਅੱਜ

ਡੀ ਸੀ ਦਫਤਰਾਂ ਦੇ ਕਰਮਚਾਰੀ ਮੁੱਖ ਮੰਤਰੀ ਦੀ ਕੋਠੀ ਦਾ ਕਰਨਗੇ ਘਿਰਾਓ ਅੱਜ
ਹੱਕੀ ਮੰਗਾਂ ਲਈ ਭੁੱਖ ਹੜਤਾਲ ਤੇ ਬੈਠੇ, ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

2-sdm-daftarਬੁਢਲਾਡਾ 2, ਨਵੰਬਰ(ਤਰਸੇਮ ਸ਼ਰਮਾਂ): ਪੰਜਾਬ ਦੇ ਡੀ ਸੀ ਦਫਤਰਾਂ ਵਿੱਚ ਕੰਮ ਕਰਦੇ ਮਨੀਸਟਰੀਅਲ ਸਟਾਫ ਦੀਆਂ ਹੱਕੀ ਮੰਗਾਂ ਨੁੰ ਲਾਗੂ ਕਰਵਾਉਣ ਲਈ ਐਸ ਡੀ ਐੱਮ ਦਫਤਰ ਦੇ ਬਾਹਰ ਕਰਮਚਾਰੀਆ ਵੱਲੋਂ ਕਲਮ ਛੋੜ ਹੜਤਾਲ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਤੇ ਦਫਤਰੀ ਕੰਮ ਪੂਰੀ ਤਰ੍ਹਾ ਢੱਪ ਕਰ ਦਿੱਤਾ। ਇਸ ਮੌਕੇ ਤੇ ਉਹਨਾਂ ਦੱਸਿਆ ਕਿ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ 4 ਮੁਲਾਜਮਾਂ ਵੱਲੋਂ ਸੁਖਦਰਸ਼ਨ ਸਿੰਘ ਕੁਲਾਣਾ ਦੀ ਪ੍ਰਧਾਨਗੀ ਹੇਠ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਗਈ ਜਿਸ ਵਿੱਚ ਤਹਿਸੀਲਦਾਰ ਦਫਤਰ ਤੇ ਕਰਮਚਾਰੀ ਵੀ ਸ਼ਾਮਿਲ ਸਨ। ਇਸ ਮੌਕੇ ਤੇ ਰੀਡਰ ਕਮਲਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਨਾ ਧਿਆਨ ਦਿੱਤਾ ਗਿਆ ਤਾਂ 3 ਨਵੰਬਰ ਨੂੰ ਸਮੂਹਿਕ ਕਰਮਚਾਰੀ ਛੁੱਟੀ ਲੈ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ। ਇਸ ਮੌਕੇ ਤੇ ਸੁਪਰਡੈੱਟ ਰਾਮ ਕੁਮਾਰ ਜੈਨ, ਕ੍ਰਿਸ਼ਨ ਕੁਮਾਰ, ਪਰਵਿੰਦਰ ਕੋਰ, ਕੈਲਾਸ਼ ਚੰਦ, ਰਣਦੀਪ ਕੁਮਾਰ, ਰਾਣੀ ਕੋਰ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।

Share Button

Leave a Reply

Your email address will not be published. Required fields are marked *

%d bloggers like this: