ਕਾਂਗਰਸ ਐਸ.ਸੀ ਸੈਲ ਚੇਅਰਮੈਨ ਰਾਜੂ ਨੇ ਦਿੱਤੀ ਮਲੋਟ ਵਿਖੇ ਵਰਕਰਾਂ ਨੂੰ ਹੱਲਾਸ਼ੇਰੀ

ਕਾਂਗਰਸ ਐਸ.ਸੀ ਸੈਲ ਚੇਅਰਮੈਨ ਰਾਜੂ ਨੇ ਦਿੱਤੀ ਮਲੋਟ ਵਿਖੇ ਵਰਕਰਾਂ ਨੂੰ ਹੱਲਾਸ਼ੇਰੀ

15-21 (3)
ਮਲੋਟ, 14 ਮਈ (ਆਰਤੀ ਕਮਲ) : ਆਲ ਇੰਡੀਆਂ ਕਾਂਗਰਸ ਐਸ.ਸੀ.ਸੈੱਲ ਦੇ ਚੇਅਰਮੈਨ ਸ਼੍ਰੀ ਕੇ ਰਾਜੂ ਨੇ ਕਾਂਗਰਸ ਐਸ.ਸੀ.ਸੈੱਲ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਅੰਦਰ ਆਉਣ ਵਾਲੀਆਂ ਚੋਣਾਂ ਲਈ ਐਨਰਜੀ ਭਰਨ ਲਈ ਪੂਰਾ ਜੋਸ਼ ਪੈਦਾ ਕੀਤਾ । ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਗਰੀਬਾਂ ਤੇ ਲੋੜਵੰਦਾਂ ਦਾ ਸਾਥ ਦਿੱਤਾ ਹੈ ਅਤੇ ਉਹਨਾਂ ਲੋਕਾਂ ਨੇ ਵੀ ਪਾਰਟੀ ਦਾ ਹਮੇਸ਼ਾਂ ਸਾਥ ਦਿੱਤਾ ਹੈ । ਉਹਨਾਂ ਕਿਹਾ ਕਿ ਪੰਜਾਬ ’ਚ ਐਸਸੀ 34 ਰਾਖਵੀਆਂ ਸੀਟਾਂ ਲਈ ਪੰਜਾਬ ਦੇ 12 ਹਜ਼ਾਰ ਤੋਂ ਵੱਧ ਪਿੰਡਾਂ ’ਚ ਐਸ.ਸੀ ਸੈਲ ਦੀ 10-10 ਮੈਂਬਰੀ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ ਅਤੇ ਇੰਨਾਂ ਕਮੇਟੀ ਮੈਂਬਰਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਂਦੇ ਹੋਏ ਕਾਂਗਰਸ ਪਾਰਟੀ ਨਾਲ ਜੁੜਣ ਦਾ ਸੱਦਾ ਦਿੱਤਾ ਜਾਵੇਗਾ।

ਇਸ ਮੌਕੇ ਸ਼੍ਰੀ ਕੇ ਰਾਜੂ ਦੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਐਸ.ਸੀ ਸੈਲ ਦੇ ਪ੍ਰਧਾਨ ਡਾ. ਰਾਜ ਕੁਮਾਰ ਚੱਬੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿਚ 117 ਵਿਚੋ 34 ਸੀਟਾਂ ਰਾਖਵੀਆਂ ਹਨ। ਜਿਸ ਦੇ ਸਰਵੇ ਲਈ ਉਨਾਂ ਵੱਲੋਂ ਵੱਖ-ਵੱਖ ਇਲਾਕਿਆਂ ’ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ। ਇਸ ਦੌਰਾਨ ਬਲਾਕ ਕਾਂਗਰਸ ਪ੍ਰਧਾਨ ਨੱਥੂ ਰਾਮ ਗਾਂਧੀ, ਸਾਬਕਾ ਪ੍ਰਧਾਨ ਬਲਦੇਵ ਕੁਮਾਰ ਲਾਲੀ ਗਗਨੇਜਾ, ਰਾਜੇਸ਼ ਲਲੋਈਆ, ਸ਼੍ਰੀ ਪ੍ਰਸ਼ਾਦ, ਜੰਗ ਬਹਾਦੁਰ ਸਿੰਘ ਕੋ-ਚੇਅਰਮੈਨ ਪੰਜਾਬ ਐਸ.ਸੀ, ਰਵਿੰਦਰ ਕੁਮਾਰ ਰੋਜੀ ਮੀਤ ਪ੍ਰਧਾਨ ਐਸ.ਸੀ, ਜਸਵੰਤ ਸਿੰਘ ਨਾਹਰ ਦੇ ਇਲਾਵਾ ਕਾਫ਼ੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: