ਦੀਵਾਲੀ ਦੀ ਰਾਤ ਚਲਾਏ ਪਟਾਕਿਆਂ ਕਾਰਨ ਇੱਕ ਵਿਅਕਤੀ ਗੰਭੀਰ ਜ਼ਖਮੀ

ਦੀਵਾਲੀ ਦੀ ਰਾਤ ਚਲਾਏ ਪਟਾਕਿਆਂ ਕਾਰਨ ਇੱਕ ਵਿਅਕਤੀ ਗੰਭੀਰ ਜ਼ਖਮੀ

123ਰਾਮਪੁਰਾ ਫੂਲ 31 ਅਕਤੂਬਰ (ਕੁਲਜੀਤ ਸਿੰਘ ਢੀਂਗਰਾ) : 14 ਸਾਲ ਬਾਅਦ ਪੈਦਾ ਹੋਏ ਲੜਕੇ ਦੀ ਪਹਿਲੀ ਦੀਵਾਲੀ ਦੀ ਖੁਸ਼ੀ ਵਿੱਚ ਉਸ ਸਮੇਂ ਰੰਗ ਵਿੱਚ ਭੰਗ ਪੈ ਗਿਆ ਜਦੋਂ ਸਥਾਨਕ ਸ਼ਹਿਰ ਦੀ ਭਗਤ ਸਿੰਘ ਕਲੋਨੀ ਦੇ ਵਸਨੀਕ ਰਜਨੀਸ਼ ਕੁਮਾਰ ਪੁੱਤਰ ਦੇਵ ਰਾਜ ਦਿਵਾਲੀ ਮੌਕੇ ਚਲਾਏ ਪਟਾਕੇ ਕਾਰਨ ਗੰਭੀਰ ਜਖ਼ਮੀ ਹੋ ਗਿਆ। ਸ਼ਹੀਦ ਭਗਤ ਸਿੰਘ ਕਲੋਨੀ ਨਿਵਾਸੀ ਪ੍ਰਿੰਸ ਸ਼ਰਮਾ ਨੇ ਦੱਸਿਆ ਕਿ ਰਜਨੀਸ਼ ਕੁਮਾਰ ਆਪਣੀਆਂ ਦੋ ਬੇਟੀਆਂ ਨਾਲ ਗਲੀ ਵਿੱਚ ਪਟਾਕੇ ਚਲਾ ਰਿਹਾ ਸੀ। ਜਦ ਉਸਦੀ ਛੋਟੀ ਬੇਟੀ ਨੇ ਡਾਇਨਾਮੇਟ ਚਲਾਇਆ ਤਾਂ ਉਸ ਚੋਂ ਇੱਕ ਮਿੱਟੀ ਦੀ ਗੋਲੀ ਨਿਕਲ ਕੇ ਉਸਦੀ ਅੱਖ ਵਿੱਚ ਵੱਜ ਗਈ ਤੇ ਅੱਖ ਦੀ ਰੋਸ਼ਨੀ ਚੱਲੀ ਗਈ। ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ ਤਾਂ ਉਸਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਉਸਦੀ ਗੰਭੀਰ ਹਾਲਤ ਦੇਖਦਿਆਂ ਡਾ yਨੇ ਉਸਨੂੰ ਲੁਧਿਆਣਾ ਡੀ ਐਮ ਸੀ ਰੈਫਰ ਕਰ ਦਿੱਤਾ। ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।

Share Button

Leave a Reply

Your email address will not be published. Required fields are marked *

%d bloggers like this: