ਬਾਬਾ ਵਿਸ਼ਵਕਰਮਾਂ ਦੀ ਕਿਰਤੀ ਸਮਾਜ ਨੂੰ ਵੱਡੀ ਦੇਣ ਮੁਹੰਮਦ ਸਦੀਕ

ਬਾਬਾ ਵਿਸ਼ਵਕਰਮਾਂ ਦੀ ਕਿਰਤੀ ਸਮਾਜ ਨੂੰ ਵੱਡੀ ਦੇਣ ਮੁਹੰਮਦ ਸਦੀਕ

vikrant-bansalਭਦੌੜ 31 ਅਕਤੂਬਰ (ਵਿਕਰਾਂਤ ਬਾਂਸਲ) ਸ਼ਿਲਪਕਾਰ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਜੀ ਦੀ ਕਿਰਤੀ ਸਮਾਜ ਨੂੰ ਵੱਡੀ ਦੇਣ ਦਾ ਵਰਣਨ ਸ਼ਬਦਾਂ ਚ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਿਰਤੀ ਸਮਾਜ ਦੀ ਸਿਰਜਣਾ ਹੀ ਬਾਬਾ ਜੀ ਦੀ ਕਲਾ ਤੋਂ ਬਾਅਦ ਹੋਈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਭਦੌੜ ਦੇ ਵਿਧਾਇਕ ਜਨਾਬ ਮੁਹੰਮਦ ਸਦੀਕ ਨੇ ਇੱਥੇ ਰਾਮਗੜੀਆ ਕਮੇਟੀ ਵੱਲੋਂ ਬਾਬਾ ਵਿਸ਼ਵਕਰਮਾ ਜੀ ਨੂੰ ਸਮਰੱਪਤ ਸਜਾਏ ਨਗਰ ਕੀਰਤਨ ਚ ਸ਼ਮੂਲੀਅਤ ਕਰਦਿਆਂ ਕੀਤਾ। ਉਹਨਾਂ ਰਾਮਗੜੀਆਂ ਕਮੇਟੀ ਨੂੰ ਪਵਿੱਤਰ ਦਿਹਾੜੇ ਤੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਾਡੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਹਿੱਤ ਬੇਹੱਦ ਜ਼ਰੂਰੀ ਹਨ। ਇਸ ਮੌਕੇ ਪ੍ਰਧਾਨ ਸਾਹਿਬ ਸਿੰਘ ਗਿੱਲ, ਅਮਰਜੀਤ ਮੀਕਾ, ਇੰਦਰ ਸਿੰਘ ਭਿੰਦਾ, ਸੂਰਜ ਭਾਰਦਵਾਜ, ਮਾ: ਗੁਰਚਰਨ ਸਿੰਘ, ਵਕੀਲ ਸਿੰਘ, ਗੁਰਮੁੱਖ ਸਿੰਘ ਪਰਜਾਪਤ, ਮਿਸਤਰੀ ਮਹਿੰਦਰ ਸਿੰਘ, ਮਾ: ਅਜੈਬ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: