ਨਿਊਜਰਸੀ ‘ਚ ਇਕ ਘਰ ਵਿਚ ਅੱਗ ਲੱਗਣ ਕਾਰਨ ਇਕੋ ਪ੍ਰੀਵਾਰ ਦੇ ਤਿੰਨ ਭਾਰਤੀ ਮੂਲ ਦੇ ਲੋਕਾਂ ਦੀ ਮੌਤ

ਨਿਊਜਰਸੀ ‘ਚ ਇਕ ਘਰ ਵਿਚ ਅੱਗ ਲੱਗਣ ਕਾਰਨ ਇਕੋ ਪ੍ਰੀਵਾਰ ਦੇ ਤਿੰਨ ਭਾਰਤੀ ਮੂਲ ਦੇ ਲੋਕਾਂ ਦੀ ਮੌਤ

photo-1ਨਿਊਜਰਸੀ, 31 ਅਕਤੂਬਰ ( ਰਾਜ ਗੋਗਨਾ ) ਬੀਤੀਂ ਰਾਤ ਨਿਊਜਰਸੀ ਸੂਬੇ ਦੇ ਟਾਊਨ ਹਿਲਜਬੈਰੋ ਵਿਖੇ ਇਕ ਅਪਾਰਟਮੈਂਟ ‘ਚ ਅੱਗ ਲੱਗ ਜਾਣ ਕਾਰਨ ਇਕ ਭਾਰਤੀ ਮੂਲ ਦੇ ਪ੍ਰੀਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮਾਰੇ ਗਏ ਲੋਕ ਭਾਰਤ ਤੋ ਕੇਰਲਾ ਸੂਬੇ ਨਾਲ ਸਬੰਧ ਰੱਖਦੇ ਸਨ। ਜਿੰਨਾਂ ਦੀ ਪਹਿਚਾਣ ਡਾਂ ਵਿਨੋਦ ਦਮੋਦਰਨ 44 ਸਾਲ ਉਸ ਦੀ ਪਤਨੀ ਸਰੀਜਾਂ 38 ਸਾਲ ਅਤੇ ਇਕ 13ਸਾਲਾਂ ਦੀ ਬੱਚੀ ਆਦਰਾਂ ਸ਼ਾਮਿਲ ਹੈ। ਇਹ ਪ੍ਰੀਵਾਰ ਹਿਲਜਬੈਰੋ ਗਾਰਡਨ ਨਾਂ ਦੇ ਅਪਾਰਟਮੈਂਟ ‘ਚ ਦੂਸਰੀ ਮੰਜਿਲ ਤੇ ਰਹਿੰਦੇ ਸਨ ਕਿ ਰਾਤ ਦੇ ਕਰੀਬ 10:30 ਵਜੇ ਅਚਾਨਕ ਅੱਗ ਲੱਗਣ ਤੇ ਸਾਹ ਘੁੱਟਣ ਕਾਰਨ ਝੁਲਸ ਕੇ ਇਹ ਮਾਰੇ ਗਏ। ਅੱਗ ਲੱਗਣ ਦੇ ਕਾਰਨ ਬਾਰੇ ਫਾਇਰ ਬਿਗ੍ਰੇਡ ਤੇ ਸਥਾਨਕ ਪੁਲਿਸ ਜਾਂਚ ‘ਚ ਜੁੱਟੀ ਹੋਈ ਹੈ ਕਿਉਕਿ ਇਹ ਅਪਾਰਟਮੈਂਟ ਕਿਨਾਰੇ ਤੇ ਸੀ ਜਿਸ ਕਾਰਨ ਹੋਰ ਵੀ ਤਿੰਨੇ ਘਰਾਂ ਨੂੰ ਨੁਕਸਾਨ ਪੁੱਜਾ ਪ੍ਰੰਤੂ ਉਹਨਾਂ ‘ਚ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀ ਹੋਇਆ। ਮਰਨ ਵਾਲੇ ਭਾਰਤੀ ਮੂਲ ਦੇ ਇਹ ਪ੍ਰੀਵਾਰ ਵਾਲੇ ਕਰੀਬ 8 ਸਾਲ ਦੇ ਸਮੇਂ ਤੋ ਇਥੇ ਰਹਿ ਰਹੇ ਸਨ। ਪੁਲਿਸ ਵਿਭਾਗ ਤੇ ਫਾਇਰ ਵਿਭਾਗ ਅੱਗ ਲੱਗਣ ਦੇ ਕਾਰਨਾਂ ਦੀ ਸਹੀ ਜਾਂਚ ਕਰ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: