(ਜੱਟ ਦੀਆਂ ਕੂਕਾਂ)

(ਜੱਟ ਦੀਆਂ ਕੂਕਾਂ)

picsart_10-31-04-37-47ਮੰਡੀਆਂ ਦੇ ਵਿੱਚ ਰੁਲਦੇ ਜੱਟ ਦੀਆਂ ਸੁਣਦਾ ਨਾ ਕੋਈ ਕੂਕਾਂ,
ਫੇਰ ਕਹਿਣ ਗਏ ਖਾੜਕੂ ਸਾਨੂੰ ਜੇ ਚੱਕ ਲਈਆ ਬੰਦੂਕਾ !

ਸਮਝ ਬੈਠਾ ਕਮਜੋਰੀ ਚੁੱਪ ਤੁੰ ਸਾਡੀ ਨੁੰ,
ਸੋਨੇ ਵਰਗੀ ਫਸਲ ਸਾਡੀ ਨੁੰ ਕਹਿੰਦਾਂ ਦਾਗੀ ਤੁੰ,
ਤੇਰੀਆਂ ਇਹ ਗੱਲਾ ਸਾਡੇ ਦਿਲ ਤੇ ਭਰਨ ਘਰੂਟਾ,
ਮੰਡੀਆਂ ਦੇ ਵਿੱਚ ਰੁਲਦੇ ਜੱਟ ਦੀਆਂ ਸੁਣਦਾ ਨਾ ਕੋਈ ਕੂਕਾਂ,
ਫੇਰ ਕਹਿਣ ਗਏ ਖਾੜਕੂ ਸਾਨੂੰ ਜੇ ਚੱਕ ਲਈਆ ਬੰਦੂਕਾਂ !

ਕਿਉਂ ਅੱਖਾ ਵਿੱਚ ਮਾਰੋ ਉਗਲਾਂ ਸੁਤੇ ਸੇਰਾ ਦੇ,
ਪਹਿਲੇ ਹਮਲੇ ਝੜਜੋ ਗਏ ਤੁਸੀ ਵਾਂਗੂ ਬੇਰਾ ਦੇ,
ਪਤਾ ਨੀ ਕਦੋ ਫਟ ਜਾਵੇ ਸਾਡਾ ਗੁੱਸਾ ਵਾਂਗ ਬਰੂਦਾ,
ਮੰਡੀਆਂ ਦੇ ਵਿੱਚ ਰੁਲਦੇ ਜੱਟ ਦੀਆ ਸੁਣਦਾ ਨਾ ਕੋਈ ਕੂਕਾਂ,
ਫੇਰ ਕਹਿਣ ਗਏ ਖਾੜਕੂ ਸਾਨੁੰ ਜੇ ਚੱਕ ਲਈਆ ਬੰਦੂਕਾਂ ।

ਕਰਕੇ ਪੇਦਾ ਅੰਨ ਅਸੀ ਸਾਰੇ ਦੇਸ ਢਿੱਡ ਸੀ ਭਰਿਆ,
ਜਦ ਸਾਡੇ ਤੇ ਮੁਸਿਕਲ ਆਈ ਸਾਡੇ ਨਾਲ ਨਾ ਕੋਈ ਖੜਿਆ,
ਰਣ ਚੱਠਿਆ ਕਿਉਂ ਨੀ ਲਿਖ ਦਾ ਤੂੰ ਸਰਕਾਰ ਦੀਆ ਕਰਤੂਤਾ,
ਮੰਡੀਆਂ ਦੇ ਵਿੱਚ ਰੁਲਦੇ ਜੱਟ ਦੀਆ ਸੁਣਦਾ ਨਾ ਕੋਈ ਕੂਕਾਂ,
ਫੇਰ ਕਹਿਣ ਗਏ ਖਾੜਕੂ ਸਾਨੁੰ ਜੇ ਚੱਕ ਲਈਆ ਬੰਦੂਕਾਂ ।

picsart_10-26-09-50-38ਰਣ ਸਿੰਘ ਚੱਠਾ
ਮੋਬਾ:98159-32006
ਪਿੰਡ ਚੱਠਾ ਨੰਨਹੇੜਾ (ਸੰਗਰੂਰ)

Share Button

Leave a Reply

Your email address will not be published. Required fields are marked *

%d bloggers like this: