ਪਾਣੀ ਦੀ ਸਮੱਸਿਆਂ ਨੂੰ ਲੈ ਕੇ ਸ਼ਹਿਰੀਆਂ ਵੱਲੋਂ ਨਾਅਰੇਬਾਜ਼ੀ

ਪਾਣੀ ਦੀ ਸਮੱਸਿਆਂ ਨੂੰ ਲੈ ਕੇ ਸ਼ਹਿਰੀਆਂ ਵੱਲੋਂ ਨਾਅਰੇਬਾਜ਼ੀ

vikrant-bansal-4ਭਦੌੜ 28 ਅਕਤੂਬਰ (ਵਿਕਰਾਂਤ ਬਾਂਸਲ) ਪਾਣੀ ਦੀ ਸਮੱਸਿਆ ਨੂੰ ਲੈ ਕੇ ਕ੍ਰਾਂਤੀ ਯੂਥ ਕਲੱਬ ਰਜਿ: ਭਦੌੜ, ਲੋਕ ਸੰਘਰਸ਼ ਕਮੇਟੀ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਪਿਛਲੇ 3 ਹਫ਼ਤਿਆਂ ਤੋਂ ਮਹੱਲਾ ਮਾਨਾਂ ਵਾਲੇ ਟਿਊਬਵੈਲ ਨੰ: 1 ਦੀ ਮੋਟਰ ਬੰਦ ਪਈ ਹੋਣ ਕਾਰਨ ਅਤੇ ਪਾਣੀ ਵਾਲੀ ਟੈਂਕੀ ਜੋ ਲਗਭਗ 1 ਕਰੋੜ ਰੁ: ਦੀ ਲਾਗਤ ਨਾਲ ਬਣੀ ਹੋਈ ਹੈ ਪਰ ਅੱਜ ਤੱਕ ਚਾਲੂ ਨਾ ਹੋ ਸਕਣ ਕਾਰਨ ਸੀਵਰੇਜ ਬੋਰਡ ਦੇ ਖਿਲਾਫ਼ ਟੈਂਕੀ ਵਾਲੀ ਅਤੇ ਮੋਟਰ ਵਾਲੀ ਜਗਾਂ ਤੇ ਜਾ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਮਿਲੀਭੁਗਤ ਅਤੇ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਅਤੇ ਮੁਲਾਜਮਾ ਖਿਲਾਫ਼ ਨਾਅਰੇ ਲਗਾਏ ਗਏ ਅਤੇ ਦੱਸਿਆ ਕਿ ਜਦੋਂ ਨਵੀਂ ਬਣੀ ਟੈਂਕੀ ਨਾ ਚੱਲਣ ਬਾਰੇ ਮਹਿਕਮੇ ਤੋਂ ਪੁੱਛਿਆ ਜਾਂਦਾ ਹੈ ਤਾਂ ਹੇਠਲੇ ਮੁਲਾਜਮਾਂ ਦੁਆਰਾ ਟੈਂਕੀ ਚਾਲੂ ਹੋਣ ਦੀ ਗੱਲ ਕਹਿਕੇ ਲੋਕਾਂ ਨੂੰ ਪੂਰੀ ਤਰਾਂ ਗੁੰਮਰਾਹ ਕੀਤਾ ਜਾਂਦਾ ਹੈ ਜਦੋਂ ਕਿ ਇਹ ਟੈਂਕੀ ਜਦੋਂ ਦੀ ਬਣੀ ਹੈ, ਅੱਜ ਤੱਕ ਕਦੇ ਵੀ ਚਾਲੂ ਨਹੀਂ ਹੋਈ। ਜ਼ਿਕਰਯੋਗ ਹੈ ਕਿ ਪਿਛਲੇ ਡੇਢ ਮਹੀਨੇ ਵਿੱਚ ਭਦੌੜ ਵਿੱਚ 5 ਮੋਟਰਾਂ ਸੜ ਚੁੱਕੀਆਂ ਹਨ, ਇਹ ਮੋਟਰ ਵੀ ਲਗਾਤਾਰ 2 ਵਾਰੀ ਸੜ ਚੁੱਕੀ ਹੈ, ਇਸਦੇ ਕਾਰਨਾਂ ਦੀ ਜਾਂਚ ਕੀਤੀ ਜਾਵੇ, ਜਿਸ ਵਿੱਚ ਘਪਲੇਬਾਜ਼ੀ ਦਾ ਪੂਰਾ ਖਦਸ਼ਾ ਹੈ। ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਕ੍ਰਾਂਤੀ ਕਲੱਬ ਦੇ ਪ੍ਰਧਾਨ ਅਮਰਜੀਤ ਮੀਕਾ, ਪਰਮਜੀਤ ਤਲਵਾੜ, ਕਾਮਰੇਡ ਇੰਦਰ ਸਿੰਘ ਭਿੰਦਾ, ਪ੍ਰਧਾਨ ਰਾਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: