ਝੋਨੇ ਦੀ ਪਰਾਲੀ ਨੂੰ ਸੜਣਾ ਕਿਹੜਾ ਵਿਕਾਸ ਹੈ, ਜਿਨਾਂ ਕੁਦਰਤੀ ਸਰੋਤਾਂ ਦੀ ਸਰਕਾਰ ਤਬਾਹੀ ਕਰਵਾ ਰਹੀ ਹੈ, ਉਹੀ ਸਰੋਤ ਮਨੁੱਖ ਨੂੰ ਜੀਵਨ ਅਤੇ ਸਰਕਾਰ ਨੂੰ ਵੋਟਾਂ ਦਿੰਦੇ ਹਨ : ਧੀਮਾਨ

ਝੋਨੇ ਦੀ ਪਰਾਲੀ ਨੂੰ ਸੜਣਾ ਕਿਹੜਾ ਵਿਕਾਸ ਹੈ, ਜਿਨਾਂ ਕੁਦਰਤੀ ਸਰੋਤਾਂ ਦੀ ਸਰਕਾਰ ਤਬਾਹੀ ਕਰਵਾ ਰਹੀ ਹੈ, ਉਹੀ ਸਰੋਤ ਮਨੁੱਖ ਨੂੰ ਜੀਵਨ ਅਤੇ ਸਰਕਾਰ ਨੂੰ ਵੋਟਾਂ ਦਿੰਦੇ ਹਨ : ਧੀਮਾਨ

ਵਾਤਾਵਰਣ ਪ੍ਰਤੀ ਸਰਕਾਰੀ ਅਣਗਹਿਲੀਆਂ ਦੇਸ਼ ਵਾਸੀਆਂ ਨੂੰ ਵਿਕਾਸ ਦੀ ਥਾਂ ਦੇ ਰਹੀਆਂ ਹਨ ਕੈਂਸਰ,ਦਮਾ ਬੀਮਾਰੀਆਂ ਅਤੇ ਦੇਸ਼ ਨੂੰ ਬਣਾ ਰਹੀਆਂ ਹਨ ਰੋਗੀ

123ਗੜ੍ਹਸ਼ੰਕਰ 27 ਅਕਤੂਬਰ (ਅਸ਼ਵਨੀ ਸ਼ਰਮਾ) ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਮੋਦੀ ਸਰਕਾਰ ਵਲੋਂ ਵਾਤਾਵਰਣ ਦੀ ਹੋ ਰਹੀ ਤਬਾਹੀ ਪ੍ਰਤੀ ਕੋਈ ਵੀ ਠੋਸ ਕਦਮ ਨਾ ਚੁਕਣ ਤੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਮੋਦੀ ਜੀ ਦੇਸ਼ ਵਾਸੀਆਂ ਨੂੰ ਅਜਿਹੇ ਵਿਕਾਸ ਦੀ ਜਰੂਰਤ ਨਹੀਂ ਜਿਹੜਾ ਵਿਕਾਸ ਦੇਸ਼ ਦੇ ਲੋਕਾਂ ਦੀ ਤੰਦਰੁਸਤੀ ਨੂੰ ਬਰਵਾਦ ਕਰਦਾ ਹੋਵੇ, ਸਰਕਾਰੀ ਗੱਪਾਂ ਮਾਰਨ ਅਤੇ ਤੋਤਲੇ ਭਾਸ਼ਣ ਦੇਣ ਦੀ ਥਾਂ ਕੁਦਰਤੀ ਸਰੋਤਾਂ ਦੀ ਰਖਿਆ ਲਈ ਬਣੇ ਨਿਯਮਾਂ ਨੂੰ ਲਾਗੂ ਦਾ ਲਿਖਤੀ ਅਦੇਸ਼ ਜਾਰੀ ਕਰੋ ਅਤੇ ਕੇਂਦਰੀ ਪ੍ਰਦੁਸ਼ਣ ਕੰਟਰੋਲ ਬੋਰਡ ਹਰਕਤ ਵਿਚ ਲਿਅਓ ਨਾ ਕਿ ਉਸ ਨੂੰ ਵੀ ਅਪਣੀ ਜੇਬ ਦਾ ਤੋਤਾ ਬਣਾ ਕੇ ਰਖੋ। ਝੋਨੇ ਦੀ ਪਰਾਲੀ ਅੱਗਾਂ ਕਾਨੂੰਨ ਦੀਆਂ ਅਤੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੀਆਂ ਅੱਖਾਂ ਦੇ ਸਾਹਮਣੇ ਸਾੜ ਕੇ ਜਿਹੜੀ ਤਬਾਹੀ ਹੋ ਰਹੀ ਹੈ ਉਹ ਦੇਸ਼ ਦੀ ਆਰਥਿਤਾ ਨੂੰ, ਕੁਦਤਰੀ ਸਰੋਤਾਂ ਨੂੰ ਬਰਵਾਦ ਕਰਦੀ ਹੈ ਅਤੇ ਕਿਸਾਨੀ ਦਾ ਅਪਣਾ ਭਵਿੱਖ ਵੀ ਨੁਕਸਾਨਿਆ ਜਾ ਰਿਹਾ ਹੈ। ਧੀਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਮਨ ਕੀ ਬਾਤ ਅਤੇ ਲੱਛੇਦਾਰ ਭਾਸ਼ਨ ਦੇਸ਼ ਦੇ ਲੋਕਾਂ ਭਵਿੱਖ ਨਹੀਂ ਸਵਾਂਰ ਸਕਦੇ ਭਾਜਪਾ ਲਈ ਵੋਟਾਂ ਜਰੂਰ ਬਣਾ ਸਕਦੇ ਹਨ। ਦੇਸ਼ ਦੇ ਭਵਿੱਖ ਨੂੰ ਉਸਾਰਨ ਲਈ ਪ੍ਰਦੁਸ਼ਣ ਮੁਕਤ ਭਾਰਤ ਵੀ ਜਰੂਰਤ ਹੈ, ਉਹ ਗੱਪਾਂ ਨਾਲ ਨਹੀਂ ਉਸਾਰਿਆ ਜਾਵੇਗਾ। ਧੀਮਾਨ ਨੇ ਕਿਹਾ ਕਿਸਾਨੀ ਦੀਆਂ ਜਿਨਸਾਂ ਦੀ ਪੈਦਾਵਾਰ ਕੁਦਰਤੀ ਸਰੋਤਾਂ ਦੀ ਤੰਦਰੁਸਤੀ ਨਾਲ ਜੁੜੀ ਹੋਈ ਹੈ, ਕਿਸਾਨ ਨੂੰ ਧਰਤੀ ਪੁਤੱਰ ਵੀ ਇਸੇ ਕਰਕੇ ਕਿਹਾ ਜਾਂਦਾ ਹੈ ਪਰ ਜਿਸ ਧਰਤੀ ਉਤੇ ਕਿਸਾਨ ਲੋਕਾਂ ਦਾ ਖੂਨ ਉਪਜਦਾ ਹੈ ਅਜ ਸਰਕਾਰੀ ਅਣਗਹਿਲੀਆਂ ਕਾਰਨ ਉਸੇ ਧਰਤੀ ਦੀ ਬਰਵਾਦੀ ਕਰ ਰਿਹਾ ਹੈ ਤੇ ਬਾਅਦ ਵਿਚ ਜਦੋਂ ਕੁਦਰਤੀ ਸਰੋਤਾਂ ਦੀ ਮਾਰ ਪੈਂਦੀ ਹੈ ਤਾਂ ਫਿਰ ਮੱਥੇ ਤੇ ਹੱਥ ਧਰ ਕੇ ਰੋਂਦਾ ਹੈ ਤੇ ਆਤਮ ਹੱਤਿਆਵਾਂ ਕਰਦਾ ਹੈ। ਸਵਾਲ ਝੋਨੇ ਦੀ ਪਰਾਲੀ ਦੀ ਅੱਗ ਦਾ ਨਹੀਂ ਹੈ, ਸਵਾਲ ਕੁਦਰਤੀ ਸਰੋਤਾਂ, ਮਨੁੱਖ, ਜਾਨਵਰਾਂ, ਪੰਛੀਆਂ, ਪਾਣੀ, ਧਰਤੀ ਅਤੇ ਹਵਾ ਦੀ ਤੰਦਰੁਸਤੀ ਦਾ ਹੈ। ਕਿੰਨੀ ਸ਼ਰਮ ਦੀ ਗੱਲ ਹੈ ਅਸੀਂ ਤਾਂ ਗੁਰੂਆਂ ਅਤੇ ਧਾਰਮਿਕ ਗ੍ਰੰਥਾਂ ਦੇ ਮਹਾਨ ਉਪਦੇਸ਼ ਨੂੰ ਨਕਾਰ ਰਹੇ ਹਾਂ, ਜਿਥੇ ਕੇ ਹਵਾ ਨੂੰ ਗੁਰੂ ਕਿਹਾ ਗਿਆ ਹੈ। ਉਨਾਂ ਕਿਹਾ ਕਿ ਦੇਸ਼ ਦੀ ਬਰਵਾਦੀ ਹੋਰ ਕੋਈ ਨਹੀਂ ਕਰਦਾ ਸਾਡੀਆਂ ਸਰਕਾਰਾਂ ਖੁਦ ਕਰਵਾ ਰਹੀਆਂ ਹਨ ਅਤੇ ਅਪਣੀ ਸੰਵਿਧਾਨਕ ਡਿਉਟੀ ਤੋਂ ਭੱਜ ਰਹੀਆਂ ਹਨ। ਦੇਸ਼ ਅੰਦਰ ਪੈਦਾ ਹੋ ਰਿਹਾ ਪ੍ਰਦੂਸ਼ਣ ਵਿਸਵ ਵਿਚ ਫੈਲੇ ਅਤਿਵਾਦ ਨਾਲੋਂ ਵੀ ਵੱਧ ਖਤਰਨਾਕ ਹੈ, ਇਹ ਤਾਂ ਸਮੁਚੀ ਪ੍ਰਕ੍ਰਿਤਕ ਸਰੋਤਾਂ ਨੂੰ ਤਬਾਹ ਕਰ ਰਿਹਾ ਹੈ ਤੇ ਸਰਕਾਰਾਂ ਮੂਕ ਦਰਸ਼ਕ ਬਣੀਆਂ ਪਈਆਂ ਹਨ।

         ਧੀਮਾਨ ਨੇ ਕਿਹਾ ਕਿ ਸਾਹ ਲੈਣ ਵਾਲੀ ਹਵਾ ਦੀ ਕੁਆਲਟੀ ਬਣਾ ਕੇ ਰਖਣਾ ਸੰਵਿਧਾਨਕ ਤੋਰ ਤੇ ਸਰਕਾਰ ਦੀ ਪਵਿੱਤਰ ਡਿਊਟੀ ਹੈ, ਇਹ ਲੋਕਾਂ ਦੇ ਭਵਿੱਖ ਨਾਲ ਜੁੜਿਆ ਹੋਇਆ ਸਵਾਲ ਹੈ। ਜਿਹੜੀ ਸਰਕਾਰ ਅਪਣੇ ਦੇਸ਼ ਵਾਸੀਆਂ ਨੂੰ ਸਾਫ ਸ਼ੁਧ ਹਵਾ, ਪੀਣ ਵਾਲਾ ਪਾਣੀ ਅਤੇ ਧਰਤੀ ਦੀ ਸੁੰਦਰਤਾ ਨਹੀਂ ਦੇ ਸਕਦੀ ਉਹ ਕਦੇ ਵੀ ਲੋਕਾਂ ਨੂੰ ਚੰਗਾ ਤੇ ਮਜਬੂਤ ਭਵਿੱਖ ਨਹੀਂ ਦੇ ਸਕਦੀ ਤੇ ਲੋਕਾਂ ਨੂੰ ਚਾਹੀਦਾ ਹੇ ਕਿ ਗੱਪਾਂ ਦੇ ਝੂਠ ਬੋਲਣ ਵਾਲੀਆਂ ਸਾਰੀਆਂ ਸਰਕਾਰਾਂ ਨੂੰ ਚਲਦਾ ਕਰ ਦੇਦਾ ਚਾਹੀਦਾ ਹੈ। ਦੇਸ਼ ਅੰਦਰ ਪ੍ਰਦੂਸ਼ਣ ਨੂੰ ਰੋਕਣ ਲਈ, ਹਵਾ, ਪਾਣੀ ਅਤੇ ਧਰਤੀ ਦੀ ਗੁਣਵਤਾ ਬਣਾ ਕੇ ਰਖਣ ਲਈ ਬੜਾ ਵੱਡਾ ਮੁਲਾਜਮਾ ਅਤੇ ਮੰਤਰਾਲਿਆਂ ਦਾ ਜਹਾਜ ਹੈ ਪਰ ਇਹ ਸਾਰੇ ਦੇ ਸਾਰਾ ਢਾਂਚਾਂ ਕੁੰਭ ਕਰਨੀ ਨੀਂਂਦ ਸੁੱਤਾ ਪਿਆ ਹੈ ਅਤੇ ਭ੍ਰਿਸ਼ਟਾਚਾਰ ਨਾਲ ਭਰਿਆ ਪਿਆ ਹੈ ਤੇ ਲੋਕਾਂ ਦੀ ਬਰਵਾਦੀ ਕਰ ਰਿਹਾ ਹੈ। ਦੇਸ਼ ਦੇ ਲੋਕਾਂ ਨੂੰ ਕੈਂਸਰ ਵਰਗੀਆਂ ਬੀਮਾਰੀਆਂ ਦੇਣ ਵਾਲਿਆਂ ਨੂੰ ਕਦੇ ਵੀ ਰਾਸ਼ਟਰ ਦੇ ਨਿਰਮਾਣ ਕਰਤਾ ਨਹੀਂ ਕਿਹਾ ਜਾ ਸਕਦਾ। ਧੀਮਾਨ ਨੇ ਕਿਹਾ ਕਿ ਮੋਦੀ ਜੀ ਜੇ ਦੇਸ਼ ਦੇ ਲੋਕਾਂ ਸਾਫ ਹਵਾ ਨੇ ਦੇ ਸਕਦੇ ਤਾਂ ਪ੍ਰਦੂਸ਼ਣ ਕੰਟਰੋਲ ਮੰਤਰਾਲੇ ਦਾ ਨਾਮ ਪ੍ਰਦੂਸ਼ਣ ਫਲਾਓ ਮੰਤਰਾਲਾ ਰੱਖ ਦੇਣਾ ਚਹੀਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਹ ਲੈਣ ਹਵਾ ਦੀ ਤੰਦਰਸਤੀ ਬਚਾਉਣ ਲਈ ਲੇਬਰ ਪਾਰਟੀ ਨੂੰ ਸਹਿਯੋਗ ਦੇਣ ਲਈ ਅੱਗੇ ਆਉਣ ਅਤੇ ਰਵਾਇਤੀ ਪਾਰਟੀਆਂ ਨੂੰ ਕੁਰਸੀ ਤੋਂ ਲਾਂਭੇ ਕਰਨ, ਲੇਬਰ ਪਾਰਟੀ ਪ੍ਰਦੁਸਣ ਦੇ ਵਿਰੁਧ ਲੋਕਾਂ ਨੂੰ ਲਾਮਬੰਦ ਕਰੇਗੀ।

Share Button

Leave a Reply

Your email address will not be published. Required fields are marked *

%d bloggers like this: